ਹਾਈ ਕੋਰਟ 'ਚ ਨੌਕਰੀ ਦਾ ਸੁਨਹਿਰੀ ਮੌਕਾ, ਇੱਛੁਕ ਉਮੀਦਵਾਰ ਕਰਨ ਅਪਲਾਈ
Wednesday, Jul 01, 2020 - 12:33 PM (IST)
ਨਵੀਂ ਦਿੱਲੀ— ਹਾਈ ਕੋਰਟ ਤੇਲੰਗਾਨਾ ਨੇ ਭਰਤੀਆਂ ਲਈ ਨੋਟੀਫ਼ਿਕੇਸ਼ਨ ਜਾਰੀ ਹੈ। ਇੱਛੁਕ ਅਤੇ ਚਾਹਵਾਨ ਉਮੀਦਵਾਰ ਅਪਲਾਈ ਕਰ ਸਕਦੇ ਹਨ। ਇਹ ਭਰਤੀਆਂ ਕੁੱਲ 70 ਖਾਲੀ ਅਹੁਦਿਆਂ 'ਤੇ ਕੀਤੀਆਂ ਜਾਣਗੀਆਂ।
ਉਮਰ ਹੱਦ—
ਇਨ੍ਹਾਂ ਅਹੁਦਿਆਂ 'ਤੇ ਬੇਨਤੀ ਕਰਨ ਲਈ ਉਮੀਦਵਾਰਾਂ ਦੀ ਘੱਟ ਤੋਂ ਘੱਟ ਉਮਰ 25 ਸਾਲ ਅਤੇ ਵੱਧ ਤੋਂ ਵੱਧ ਉਮਰ 35 ਸਾਲ ਤੈਅ ਕੀਤੀ ਗਈ ਹੈ।
ਅਹੁਦੇ ਦਾ ਨਾਮ—
ਸਿਵਲ ਜੱਜ
ਅਹੁਦਿਆਂ ਦੀ ਗਿਣਤੀ
70 ਅਹੁਦੇ
ਚੋਣ ਪ੍ਰਕਿਰਿਆ—
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਜ਼ੁਬਾਨੀ ਪ੍ਰੀਖਿਆ ਅਤੇ ਸਕ੍ਰੀਨਿੰਗ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ।
ਬੇਨਤੀ ਪ੍ਰਕਿਰਿਆ—
ਉਮੀਦਵਾਰ ਆਨਲਾਈਨ ਮਾਧਿਅਮ ਤੋਂ ਬੇਨਤੀ ਕਰ ਸਕਦੇ ਹਨ। ਬੇਨਤੀ ਕਰਨ ਤੋਂ ਪਹਿਲਾਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰੋ। ਇਕ ਗੱਲ ਧਿਆਨ 'ਚ ਰੱਖੋ ਕਿ ਉਮੀਦਵਾਰ ਅੱਗੇ ਦੀ ਚੋਣ ਪ੍ਰਕਿਰਿਆ ਲਈ ਆਨਲਾਈਨ ਬੇਨਤੀ ਪੱਤਰ ਦਾ ਪ੍ਰਿੰਟਆਊਟ ਸੁਰੱਖਿਅਤ ਆਪਣੇ ਕੋਲ ਰੱਖ ਲੈਣ। ਕਿਸੇ ਤਰ੍ਹਾਂ ਦੀ ਗਲਤੀ ਹੋ ਜਾਣ 'ਤੇ ਬੇਨਤੀ ਪੱਤਰ ਵੈਧ ਨਹੀਂ ਮੰਨਿਆ ਜਾਵੇਗਾ। ਬੇਨਤੀ ਕਰਨ ਲਈ ਇਸ ਅਧਿਕਾਰਤ ਵੈੱਬਸਾਈਟ http://hc.ts.nic.in/ 'ਤੇ ਕਲਿਕ ਕਰ ਸਕਦੇ ਹਨ।
ਤਨਖ਼ਾਹ—
ਸਿਵਲ ਜੱਜ ਦੇ ਅਹੁਦੇ ਲਈ ਤਨਖ਼ਾਹ 27,000 ਰੁਪਏ ਤੋਂ 44,770 ਰੁਪਏ ਤੈਅ ਕੀਤੀ ਗਈ ਹੈ। ਦੱਸ ਦੇਈਏ ਕਿ ਇਨ੍ਹਾਂ ਅਹੁਦਿਆਂ ਲਈ ਸਿਰਫ ਉਹ ਹੀ ਉਮੀਦਵਾਰ ਬੇਨਤੀ ਕਰ ਸਕਦੇ ਹਨ, ਜੋ ਕਿ ਤੇਲੰਗਾਨਾ ਸੂਬੇ ਦੇ ਨਿਯਮ 2017 ਅਤੇ ਕਾਨੂੰਨ ਮਹਿਕਮੇ ਤਹਿਤ ਨਿਰਧਾਰਤ ਯੋਗਤਾ ਰੱਖਦੇ ਹਨ। ਉਮੀਦਵਾਰ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਹੋਣੀ ਚਾਹੀਦੀ ਹੈ।