ਹਾਈ ਕੋਰਟ ਨੇ ਲੈਫਟੀਨੈਂਟ ਕਰਨਲ ਨੂੰ ਕਿਹਾ- ਫੇਸਬੁੱਕ ਛੱਡੋ ਜਾਂ ਨੌਕਰੀ

07/14/2020 9:51:06 PM

ਨਵੀਂ ਦਿੱਲੀ - ਦਿੱਲੀ ਹਾਈ ਕੋਰਟ ਨੇ ਫੌਜ 'ਚ 89 ਐਪਸ 'ਤੇ ਪਾਬੰਦੀ ਲਗਾਏ ਜਾਣ ਖਿਲਾਫ ਪਟੀਸ਼ਨ ਦਰਜ ਕਰ ਫੇਸਬੁੱਕ ਇਸਤੇਮਾਲ ਕਰਨ ਦੀ ਮਨਜ਼ੂਰੀ ਮੰਗਣ ਵਾਲੇ ਇੱਕ ਲੈਫਟੀਨੈਂਟ ਕਰਨਲ 'ਤੇ ਬੇਹੱਦ ਸਖਤ ਟਿੱਪਣੀ ਕੀਤੀ। ਹਾਈ ਕੋਰਟ ਨੇ ਸਪੱਸ਼ਟ ਕਿਹਾ ਕਿ ਜਦੋਂ ਗੱਲ ਦੇਸ਼ ਦੀ ਸੁਰੱਖਿਆ ਦੀ ਹੈ ਤਾਂ ਉੱਥੇ ਕਿਸੇ ਤਰ੍ਹਾਂ ਦੀ ਕੁਤਾਹੀ ਨਹੀਂ ਵਰਤੀ ਜਾ ਸਕਦੀ ਹੈ। ਹਾਈ ਕੋਰਟ ਦੀ ਦੋ ਮੈਂਬਰੀ ਬੈਂਚ ਨੇ ਲੈਫਟੀਨੈਂਟ ਕਰਨਲ ਪੀ.ਕੇ. ਚੌਧਰੀ ਵਲੋਂ ਇੱਥੇ ਤੱਕ ਕਹਿ ਦਿੱਤਾ ਕਿ ਜੇਕਰ ਉਹ ਫੇਸਬੁੱਕ ਨਹੀਂ ਛੱਡ ਸਕਦੇ ਤਾਂ ਨੌਕਰੀ ਛੱਡ ਦੇਣ।

ਦਿੱਲੀ ਹਾਈ ਕੋਰਟ ਨੇ ਕਿਹਾ- ਤੁਹਾਡੇ ਕੋਲ ਬਦਲ ਹੈ
ਹਾਈ ਕੋਰਟ ਨੇ ਫੌਜ ਦੇ ਇਸ ਸੀਨੀਅਰ ਅਧਿਕਾਰੀ ਨੂੰ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਜਾਂ ਤਾਂ ਸੰਗਠਨ ਦੇ ਆਦੇਸ਼ ਦੀ ਪਾਲਣ ਕਰੋ ਜਾਂ ਅਸਤੀਫਾ ਦੇ ਦਿਓ। ਲੈਫਟੀਨੈਂਟ ਕਰਨਲ ਪੀ.ਕੇ. ਚੌਧਰੀ ਨੇ ਹਾਲ ਹੀ 'ਚ ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਨੈਟਵਰਕਿੰਗ ਸਾਈਟ ਦਾ ਇਸਤੇਮਾਲ ਹਥਿਆਰਬੰਦ ਬਲਾਂ ਦੇ ਜਵਾਨਾਂ ਲਈ ਪਾਬੰਦੀਸ਼ੁਦਾ ਕੀਤੇ ਜਾਣ ਨੂੰ ਚੁਣੋਤੀ ਦਿੱਤੀ ਹੈ।  ਹਾਈ ਕੋਰਟ ਨੇ ਕਿਹਾ ਕਿ ਉਨ੍ਹਾਂ ਕੋਲ ਬਦਲ ਹੈ।

ਲੈਫਟੀਨੈਂਟ ਕਰਨਲ ਨੇ ਦਿੱਤੀ ਇਹ ਦਲੀਲ
ਲੈਫਟੀਨੈਂਟ ਕਰਨਲ ਨੇ ਫੌਜ ਦੇ ਆਦੇਸ਼ ਖਿਲਾਫ ਕੋਰਟ 'ਚ ਇਹ ਦਲੀਲ ਦਿੱਤੀ ਸੀ ਕਿ ਜਦੋਂ ਅਕਾਊਂਟ ਬੰਦ ਕਰ ਦਿਆਂਗੇ ਤਾਂ ਉਨ੍ਹਾਂ ਦੇ ਫੇਸਬੁੱਕ ਅਕਾਊਂਟ 'ਚ ਸਾਰੇ ਡਾਟਾ, ਸੰਪਰਕ ਅਤੇ ਦੋਸਤਾਂ ਨਾਲ ਸੰਪਰਕ ਟੁੱਟ ਜਾਵੇਗਾ ਜਿਸ ਨੂੰ ਫਿਰ ਬਹਾਲ ਕਰਣਾ ਮੁਸ਼ਕਲ ਹੋਵੇਗਾ। ਇਸ 'ਤੇ ਬੈਂਚ ਨੇ ਕਿਹਾ, ਨਹੀਂ, ਨਹੀਂ। ਮੁਆਫ ਕਰਨਾ ਜੀ। ਤੁਸੀਂ ਕਿਰਪਾ ਇਸ ਨੂੰ ਬੰਦ ਕਰੋ। ਤੁਸੀਂ ਕਦੇ ਵੀ ਨਵਾਂ ਅਕਾਊਂਟ ਬਣਾ ਸਕਦੇ ਹੋ। ਅਜਿਹਾ ਨਹੀਂ ਚੱਲਦਾ ਹੈ। ਤੁਸੀਂ ਇੱਕ ਸੰਗਠਨ ਦਾ ਹਿੱਸਾ ਹੋ। ਤੁਹਾਨੂੰ ਇਸਦੇ ਆਦੇਸ਼ਾਂ ਨੂੰ ਮੰਨਣਾ ਹੋਵੇਗਾ।

ਫੇਸਬੁੱਕ ਜ਼ਿਆਦਾ ਪਸੰਦ ਹੈ ਤਾਂ ਛੱਡ ਦਿਓ ਨੌਕਰੀ: HC
ਹਾਈ ਕੋਰਟ ਦੀ ਦੋ ਮੈਂਬਰੀ ਬੈਂਚ ਨੇ ਕਿਹਾ, ਜੇਕਰ ਤੁਹਾਨੂੰ ਫੇਸਬੁੱਕ ਜ਼ਿਆਦਾ ਪਸੰਦ ਹੈ ਤਾਂ ਅਸਤੀਫਾ ਦੇ ਦਿਓ। ਦੇਖੋ ਤੁਹਾਡੇ ਕੋਲ ਬਦਲ ਹੈ, ਤੁਸੀਂ ਚਾਹੇ ਜੋ ਕਰੋ। ਤੁਹਾਡੇ ਕੋਲ ਦੂਜੇ ਬਦਲ ਵੀ ਹਨ। ਧਿਆਨ ਰਹੇ ਕਿ ਭਾਰਤੀ ਫੌਜ ਨੇ 6 ਜੂਨ ਨੂੰ ਫੇਸਬੁੱਕ, ਇੰਸਟਾਗ੍ਰਾਮ ਸਮੇਤ 89 ਹੋਰ ਐਪ ਦੀ ਸੂਚੀ ਜਾਰੀ ਕਰਦੇ ਹੋਏ ਆਪਣੇ ਸਾਰੇ ਜਵਾਨਾਂ ਨੂੰ ਆਦੇਸ਼ ਦਿੱਤਾ ਸੀ ਕਿ ਉਹ ਸਾਰੇ ਅਕਾਊਂਟ ਬੰਦ ਕਰ ਇਨ੍ਹਾਂ ਐਪਸ ਨੂੰ ਆਪਣੇ-ਆਪਣੇ ਫੋਨ 'ਚੋਂ ਡਿਲੀਟ ਕਰਨ।
 


Inder Prajapati

Content Editor

Related News