ਹਾਈ ਕੋਰਟ ਨੇ ਨਾਬਾਲਿਗ ਰੇਪ ਪੀੜਤਾ ਨੂੰ ਦਿੱਤੀ ਗਰਭਪਾਤ ਦੀ ਮਨਜ਼ੂਰੀ
Thursday, Jan 03, 2019 - 08:00 PM (IST)

ਮੁੰਬਈ— ਬੰਬੇ ਹਾਈ ਕੋਰਟ ਨੇ ਵੀਰਵਾਰ ਨੂੰ 24 ਹਫਤੇ ਦੀ ਗਰਭਵਤੀ 14 ਸਾਲਾ ਬਲਾਤਕਾਰ ਪੀੜਤਾ ਨੂੰ ਗਰਭਪਾਤ ਦੀ ਮਨਜ਼ੂਰੀ ਦੇ ਦਿੱਤੀ ਹੈ। ਜੱਜ ਬੀ.ਪੀ. ਧਰਮਾਧਿਕਾਰੀ ਤੇ ਜੱਜ ਰੇਵਤੀ ਮੋਹਿਤੇ ਡੇਰੇ ਦੀ ਬੈਂਚ ਨੇ ਕਿਹਾ ਕਿ ਇਹ ਗਰਭ ਕਥਿਤ ਬਲਾਤਕਾਰ ਦਾ ਨਤੀਜਾ ਹੈ ਤੇ ਅਜਿਹੀ ਗਰਭਅਵਸਥਾ ਤੋਂ ਹੋਣ ਵਾਲੀ ਪੀੜਾ ਲੜਕੀ ਦੇ ਮਾਨਸਿਕ ਸਿਹਤ ਲਈ ਖਤਰਨਾਕ ਹੋ ਸਕਦੀ ਹੈ।
ਬਲਤਾਕਾਰ ਦੀ ਸ਼ਿਕਾਰ ਇਸ ਨਾਬਾਲਿਗ ਨੇ ਪਿਛਲੇ ਸਾਲ ਦਸੰਬਰ 'ਚ ਇਕ ਪਟੀਸ਼ਨ ਦਾਇਰ ਕਰਕੇ ਅਦਾਲਤ ਤੋਂ ਆਪਣੇ 22 ਹਫਤੇ ਦੇ ਗਰਭਪਾਤ ਦੀ ਮਨਜ਼ੂਰੀ ਮੰਗੀ ਸੀ। ਹਾਈ ਕੋਰਟ ਨੇ26 ਦਸੰਬਰ ਨੂੰ ਮੁੰਬਈ 'ਚ ਸਰਕਾਰੀ ਜੇ.ਜੇ. ਹਸਪਤਾਲ ਦੇ ਡਾਕਟਰਾਂ ਦੇ ਪੈਨਲ ਨੂੰ ਪੀੜਤਾ ਦੀ ਜਾਂਚ ਕਰ ਇਹ ਪਤਾ ਲਗਾਉਣ ਦਾ ਨਿਰਦੇਸ਼ ਦਿੱਤਾ ਸੀ। ਇਸ ਅਵਸਥਾ 'ਚ ਗਰਭਪਾਤ ਕਰਵਾਉਣਾ ਠੀਕ ਹੋਵੇਗਾ ਜਾਂ ਨਹੀਂ। ਅਦਾਲਤ ਨੇ ਇਸ ਦੀ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਵੀ ਦਿੱਤਾ ਸੀ।
ਮੈਡੀਕਲ ਜਾਂਚ ਤੋਂ ਬਾਅਦ ਕੋਰਟ ਨੇ ਦਿੱਤਾ ਗਰਭਪਾਤ ਦੀ ਮਨਜ਼ੂਰੀ
ਵੀਰਵਾਰ ਨੂੰ ਅਦਾਲਤ ਨੇ ਮੈਡੀਕਲ ਰਿਪੋਰਟ 'ਤੇ ਧਿਆਨ ਦਿੱਤਾ ਤੇ ਆਪਣੇ ਫੈਸਲੇ 'ਚ ਕਿਹਾ ਕਿ ਗਰਭਪਾਤ ਕਰਵਾਇਆ ਜਾ ਸਕਦਾ ਹੈ। ਗਰਭਪਾਤ ਕਾਨੂੰਨ ਦੇ ਤਹਿਤ 20 ਹਫਤੇ ਤੋਂ ਜ਼ਿਆਦਾ ਦੇ ਗਰਭਪਾਤ ਦੀ ਮਨਾਹੀ ਹੈ। ਐਕਟ ਉਨ੍ਹਾਂ ਮਾਮਲਿਆਂ ਨੂੰ ਦੇਖਣ ਲਈ ਕਮੇਟੀਆਂ ਦੇ ਗਠਨ ਦਾ ਪ੍ਰਬੰਧ ਹੈ, ਜਿਥੇ ਇਸ ਮਿਆਦ ਤੋਂ ਉੱਪਰ ਦੀ ਗਰਭਵਿਵਸਥਾ ਨੂੰ ਖਤਮ ਕਰਨ ਦੀ ਮੰਗ ਕੀਤੀ ਜਾਂਦੀ ਹੈ। ਹਾਲਾਂਕਿ ਸੂਬਾ ਸਰਕਾਰ ਨੇ ਜਦੋਂ ਤਕ ਅਜਿਹੀ ਕਮੇਟੀ ਦਾ ਗਠਨ ਨਹੀਂ ਕੀਤਾ ਹੈ। ਅਜਿਹੇ ਮਾਮਲਿਆਂ 'ਚ ਔਰਤਾਂ ਨੂੰ ਹਾਈ ਕੋਰਟ ਦਾ ਰੂਖ ਕਰਨਾ ਪੈਂਦਾ ਹੈ।
ਪੀੜਤਾ ਨੇ ਪਿਛਲੇ ਸਾਲ 1 ਦਸੰਬਰ ਨੂੰ ਉਪਨਗਰ ਮਨਖੁਰਦ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਸੀ ਤੇ ਦੋਸ਼ ਲਗਾਇਆ ਸੀ ਕਿ ਉਸ ਦੇ ਗੁਆਂਢ 'ਚ ਰਹਿਣ ਵਾਲੇ ਇਕ ਵਿਅਕਤੀ ਨੇ ਉਸ ਨਾਲ ਬਲਾਤਕਾਰ ਕੀਤਾ ਹੈ। ਦੋਸ਼ੀ ਨੂੰ ਇਸ ਤੋਂ ਬਾਅਦ ਇੰਡੀਅਨ ਪੀਨਲ ਕੋਡ ਦੇ ਤਹਿਤ ਬਲਾਤਕਾਰ ਤੇ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਕਾਨੂੰਨ ਦੀਆਂ ਸੰਬਧਿਤ ਧਾਰਾਵਾਂ ਦੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਸੀ।