ਹਾਈ ਕੋਰਟ ਨੇ ਭਾਜਪਾ ਆਗੂ ''ਤੇ ਕੀਤੀ ਟਿੱਪਣੀ, ''ਸਿਆਸਤ ’ਚ ਤੁਹਾਨੂੰ ‘ਮੋਟੀ ਚਮੜੀ’ ਵਾਲਾ ਹੋਣਾ ਪਵੇਗਾ''
Wednesday, Sep 24, 2025 - 07:53 AM (IST)

ਨਵੀਂ ਦਿੱਲੀ (ਭਾਸ਼ਾ) - ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਜੋ ਵਿਅਕਤੀ ਸਿਆਸਤ ’ਚ ਹੁੰਦਾ ਹੈ, ਉਸ ਨੂੰ ‘ਮੋਟੀ ਚਮੜੀ’ (ਆਲੋਚਨਾਵਾਂ ਨੂੰ ਸਹਿਣ ਕਰਨ) ਵਾਲਾ ਹੋਣਾ ਚਾਹੀਦਾ ਹੈ ਪਰ ਵਿਅੰਗ ਅਤੇ ਮਾਣਹਾਨੀ ਦਰਮਿਆਨ ਫ਼ਰਕ ਕਰਨਾ ਹੋਵੇਗਾ। ਦੱਸ ਦੇਈਏ ਕਿ ਜਸਟਿਸ ਅਮਿਤ ਬਾਂਸਲ ਨੇ ਇਹ ਟਿੱਪਣੀ ਭਾਜਪਾ ਆਗੂ ਅਤੇ ਸੀਨੀਅਰ ਵਕੀਲ ਗੌਰਵ ਭਾਟੀਆ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹੋਇਆ ਕੀਤੀ ਹੈ।
ਇਹ ਵੀ ਪੜ੍ਹੋ : ਨਰਾਤਿਆਂ ਦੇ ਦਿਨਾਂ 'ਚ ਜ਼ਰੂਰ ਕਰੋ ਇਹ ਖ਼ਾਸ ਉਪਾਅ, ਹੋਵੇਗੀ ਪੈਸੇ ਦੀ ਬਰਸਾਤ
ਅਰਜ਼ੀ ’ਚ ਭਾਟੀਆ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਇਕ ਟੈਲੀਵਿਜ਼ਨ ਸਮਾਚਾਰ ਪ੍ਰੋਗਰਾਮ ਵਿਚ ਉਨ੍ਹਾਂ ਦੇ ਪਹਿਰਾਵੇ ਨੂੰ ਲੈ ਕੇ ਸੋਸ਼ਲ ਮੀਡੀਆ ਤੋਂ ‘ਅਪਮਾਨਜਨਤਕ’ ਸਮੱਗਰੀ ਹਟਾਉਣ ਦੀ ਮੰਗ ਕੀਤੀ ਹੈ। ਪ੍ਰੋਗਰਾਮ ਵਿਚ ਉਨ੍ਹਾਂ ਨੂੰ ‘ਬਿਨਾਂ ਪੈਂਟ/ਪਜਾਮੇ’ ਦੇ ਕੁੜਤਾ ਪਹਿਨੇ ਕਥਿਤ ਤੌਰ ’ਤੇ ਦੇਖਿਆ ਗਿਆ ਸੀ। ਗੌਰਵ ਭਾਟੀਆ ਦੀ ਨੁਮਾਇੰਦਗੀ ਕਰ ਰਹੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ‘ਸ਼ਾਰਟਸ’ ਪਹਿਨਿਆ ਹੋਇਆ ਸੀ ਅਤੇ ਕੈਮਰਾਮੈਨ ਨੇ ਗਲਤੀ ਨਾਲ ਉਸਦੇ ਸਰੀਰ ਦਾ ਹੇਠਲਾ ਹਿੱਸਾ ਦਿਖਾ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਘਟਨਾ ਨਾਲ ਸਬੰਧਤ ਸੋਸ਼ਲ ਮੀਡੀਆ ਪੋਸਟਾਂ ਭਾਟੀਆ ਦੀ ਨਿੱਜਤਾ ਦੀ ਉਲੰਘਣਾ ਕਰਦੀਆਂ ਹਨ ਅਤੇ ਅਪਮਾਨਜਨਕ ਟਿੱਪਣੀਆਂ ਨੂੰ ਹਟਾਇਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : 25 ਲੱਖ ਔਰਤਾਂ ਨੂੰ ਮਿਲੇਗਾ ਮੁਫ਼ਤ LPG ਗੈਸ ਕੁਨੈਕਸ਼ਨ, ਸਰਕਾਰ ਨੇ ਕਰ 'ਤਾ ਐਲਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।