ਗੁਜਰਾਤ ਤੱਟ ਨੇੜੇ ਪਾਕਿਸਤਾਨੀ ਕਿਸ਼ਤੀ ’ਚੋਂ 400 ਕਰੋੜ ਰੁਪਏ ਦੀ ਹੈਰੋਇਨ ਜ਼ਬਤ, 6 ਲੋਕ ਗਿ੍ਰਫ਼ਤਾਰ

Monday, Dec 20, 2021 - 10:44 AM (IST)

ਗੁਜਰਾਤ ਤੱਟ ਨੇੜੇ ਪਾਕਿਸਤਾਨੀ ਕਿਸ਼ਤੀ ’ਚੋਂ 400 ਕਰੋੜ ਰੁਪਏ ਦੀ ਹੈਰੋਇਨ ਜ਼ਬਤ, 6 ਲੋਕ ਗਿ੍ਰਫ਼ਤਾਰ

ਅਹਿਮਦਾਬਾਦ (ਭਾਸ਼ਾ)— ਗੁਜਰਾਤ ਤੱਟ ਨੇੜੇ ਭਾਰਤੀ ਜਲ ਖੇਤਰ ਵਿਚ 77 ਕਿਲੋਗ੍ਰਾਮ ਹੈਰੋਇਨ ਲੈ ਕੇ ਜਾ ਰਹੀ ਇਕ ਮੱਛੀ ਫੜਨ ਵਾਲੀ ਕਿਸ਼ਤੀ ਨੂੰ ਫੜਿਆ ਗਿਆ ਹੈ। ਉਸ ਦੇ ਚਾਲਕ ਦਲ ਦੇ 6 ਮੈਂਬਰਾਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਦੀ ਕੀਮਤ 400 ਕਰੋੜ ਰੁਪਏ ਹੈ। ਉਨ੍ਹਾਂ ਦੱਸਿਆ ਇਕ ਗੁਜਰਾਤ ਅੱਤਵਾਦ ਰੋਕੂ ਦਸਤੇ (ਏ. ਟੀ. ਐੱਸ.) ਅਤੇ ਭਾਰਤੀ ਤੱਟ ਰੱਖਿਅਕ ਦੇ ਸੰਯੁਕਤ ਮੁਹਿੰਮ ਦੌਰਾਨ ਐਤਵਾਰ ਰਾਤ ਨੂੰ ਨਸ਼ੀਲੇ ਪਦਾਰਥਾਂ ਦੀ ਜ਼ਬਤੀ ਕੀਤੀ ਗਈ। 

ਓਧਰ ਗੁਜਰਾਤ ਦੇ ਰੱਖਿਆ ਜਨਸੰਪਰਕ ਅਧਿਕਾਰੀ (ਪੀ. ਆਰ. ਓ.) ਨੇ ਟਵੀਟ ਕੀਤਾ ਕਿ ਸੂਬਾ ਏ. ਟੀ. ਐੱਸ. ਨਾਲ ਚਲਾਈ ਗਈ ਸੰਯੁਕਤ ਮੁਹਿੰਮ ਵਿਚ ਤੱਟ ਰੱਖਿਅਕ ਨੇ ਮੱਛੀ ਫੜਨ ਵਾਲੀ ਪਾਕਿਸਤਾਨੀ ਕਿਸ਼ਤੀ ‘ਅਲ ਹੁਸੈਨੀ’ ਨੂੰ ਭਾਰਤੀ ਜਲ ਖੇਤਰ ਵਿਚ ਫੜਿਆ ਅਤੇ ਕਿਸ਼ਤੀ ਵਿਚ ਸਵਾਰ ਚਾਲਕ ਦਲ ਦੇ 6 ਮੈਂਬਰਾਂ ਨੂੰ ਗਿ੍ਰਫ਼ਤਾਰ ਕਰ ਲਿਆ। ਟਵੀਟ ਵਿਚ ਕਿਹਾ ਗਿਆ ਕਿ ਉਨ੍ਹਾਂ ਨੇ ਕਰੀਬ 400 ਕਰੋੜ ਰੁਪਏ ਦੀ 77 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ। ਕਿਸ਼ਤੀ ਨੂੰ ਅੱਗੇ ਦੀ ਜਾਂਚ ਲਈ ਗੁਜਰਾਤ ਦੇ ਕੱਛ ਜ਼ਿਲ੍ਹੇ ਵਿਚ ਜਾਖੂ ਤੱਟ ਲਿਆਂਦਾ ਗਿਆ।


author

Tanu

Content Editor

Related News