ਬਰਫ਼ ਨਾਲ ਢਕੇ ਸ੍ਰੀ ਹੇਮਕੁੰਟ ਸਾਹਿਬ ਦੀਆਂ ਤਸਵੀਰਾਂ ਆਈਆਂ ਸਾਹਮਣੇ, ਇਸ ਤਾਰੀਖ਼ ਨੂੰ ਖੁੱਲਣਗੇ ਕਿਵਾੜ

Sunday, Apr 09, 2023 - 05:55 PM (IST)

ਚਮੋਲੀ- ਉੱਤਰਾਖੰਡ ਵਿਖੇ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 20 ਮਈ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ। ਹਾਲਾਂਕਿ ਹੇਮਕੁੰਟ ਸਾਹਿਬ 'ਚ ਅਜੇ ਵੀ 10 ਫੁੱਟ ਤੱਕ ਬਰਫ਼ ਜੰਮੀ ਹੋਈ ਹੈ। ਦੱਸ ਦੇਈਏ ਕਿ ਸ੍ਰੀ ਹੇਮਕੁੰਟ ਯਾਤਰਾ ਮਾਰਗ ਤੋਂ ਬਰਫ਼ ਹਟਾਉਣ ਲਈ 20 ਅਪ੍ਰੈਲ ਨੂੰ ਫ਼ੌਜ ਦੇ ਜਵਾਨ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਦੀ ਟੀਮ ਰਵਾਨਾ ਹੋਵੇਗੀ। ਟੀਮ ਸ੍ਰੀ ਹੇਮਕੁੰਟ ਸਾਹਿਬ ਦੇ ਪੈਦਲ ਮਾਰਗ ਤੋਂ ਬਰਫ਼ ਹਟਾ ਕੇ ਰਾਹ ਨੂੰ ਸੌਖਾਲਾ ਬਣਾਏਗੀ। 

ਇਹ ਵੀ ਪੜ੍ਹੋ- ਇਸ ਦਿਨ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਜਾਣੋ ਕਦੋਂ ਅਤੇ ਕਿੱਥੇ-ਕਿੱਥੇ ਆਵੇਗਾ ਨਜ਼ਰ

PunjabKesari

ਦੱਸ ਦੇਈਏ ਕਿ ਸ੍ਰੀ ਹੇਮਕੁੰਟ 'ਚ ਅਜੇ ਵੀ 10 ਫੁੱਟ ਤੋਂ ਜ਼ਿਆਦਾ ਬਰਫ਼ ਹੈ। ਫੌਜ ਦੇ ਜਵਾਨਾਂ ਅਤੇ ਅਧਿਕਾਰੀਆਂ ਦੀ ਟੀਮ ਹੇਮਕੁੰਟ ਦੇ ਯਾਤਰਾ ਮਾਰਗ ਨੂੰ ਠੀਕ ਕਰਨ ਤੋਂ ਪਹਿਲਾਂ ਰੇਕੀ ਕਰਨ ਮਗਰੋਂ ਵਾਪਸ ਪਰਤ ਆਈ ਹੈ। ਹਰ ਸਾਲ ਸ੍ਰੀ ਹੇਮਕੁੰਟ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਫ਼ੌਜ ਦੀ 418 ਇੰਡੀਪੈਂਡੈਂਟ ਇੰਜੀਨੀਅਰ ਕੋਰ ਦੀ ਟੀਮ ਹੇਮਕੁੰਟ ਮਾਰਗ ਦੀ ਸਫਾਈ ਕਰਦੀ ਹੈ। ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਕਿਹਾ ਕਿ ਪ੍ਰਸ਼ਾਸਨ ਦੇ ਸਹਿਯੋਗ ਨਾਲ ਯਾਤਰਾ ਨੂੰ ਸੌਖਾਲਾ ਬਣਾਇਆ ਜਾਵੇਗਾ।

ਇਹ ਵੀ ਪੜ੍ਹੋ- ਬਾਂਦੀਪੁਰ ਟਾਈਗਰ ਰਿਜ਼ਰਵ ਪਹੁੰਚੇ PM ਮੋਦੀ, ਖੁੱਲ੍ਹੀ ਜੀਪ 'ਚ ਬੈਠ ਕੇ ਜੰਗਲ ਦੀ 'ਸਫ਼ਾਰੀ' ਦਾ ਮਾਣਿਆ ਆਨੰਦ

PunjabKesari

ਇਹ ਟੀਮ ਲਗਭਗ ਇਕ ਮਹੀਨਾ ਪਹਿਲਾਂ ਹੀ ਯਾਤਰਾ ਦੇ ਰਸਤੇ ਤੋਂ ਬਰਫ ਅਤੇ ਗਲੇਸ਼ੀਅਰ ਨੂੰ ਹਟਾਉਣਾ ਸ਼ੁਰੂ ਕਰ ਦਿੰਦੀ ਹੈ। ਸ੍ਰੀ ਹੇਮਕੁੰਟ ਸਾਹਿਬ ਦੀਆਂ ਇਨ੍ਹਾਂ ਖ਼ਾਸ ਤਸਵੀਰਾਂ 'ਚ ਤੁਸੀਂ ਹੇਮਕੁੰਟ ਗੁਰਦੁਆਰਾ ਅਤੇ ਪਵਿੱਤਰ ਹਿਮ ਸਰੋਵਰ ਨੂੰ ਪੂਰੀ ਤਰ੍ਹਾਂ ਬਰਫ਼ ਨਾਲ ਢੱਕਿਆ ਹੋਇਆ ਵੇਖ ਸਕਦੇ ਹੋ।

ਇਹ ਵੀ ਪੜ੍ਹੋ- BMW ਨੂੰ ਲੈ ਕੇ ਪਿਆ ਬਖੇੜਾ, ਲਾੜੀ ਨੂੰ ਏਅਰਪੋਰਟ 'ਤੇ ਹੀ ਛੱਡ ਕੇ ਫ਼ਰਾਰ ਹੋਇਆ ਲਾੜਾ

PunjabKesari

ਦੱਸਣਯੋਗ ਹੈ ਕਿ ਸ੍ਰੀ ਹੇਮਕੁੰਟ ਸਾਹਿਬ ਯਾਨੀ ਕਿ ਦਸ਼ਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੀ ਤਪੱਸਿਆ ਸਥਾਨ ਨੂੰ ਸਿੱਖ ਤੀਰਥਾਂ ਦੀ ਸਭ ਤੋਂ ਮੁਸ਼ਕਲ ਤੀਰਥ ਯਾਤਰਾ ਵੀ ਕਿਹਾ ਜਾਂਦਾ ਹੈ। ਲਗਭਗ 15 ਹਜ਼ਾਰ 200 ਫੁੱਟ ਉੱਚਾਈ 'ਤੇ ਸਥਿਤ ਸ੍ਰੀ ਹੇਮਕੁੰਟ ਸਾਹਿਬ ਚਾਰੋਂ ਪਾਸਿਓਂ ਗਲੇਸ਼ੀਅਰਾਂ ਨਾਲ ਘਿਰਿਆ ਹੋਇਆ ਹੈ।

ਇਹ ਵੀ ਪੜ੍ਹੋ- ਲਾਲ ਕਿਲ੍ਹਾ ਮੈਦਾਨ 'ਚ ਦਿੱਲੀ ਫਤਿਹ ਦਿਵਸ ਦੀ ਸ਼ੁਰੂਆਤ, ਸ਼ਬਦ ਕੀਰਤਨ ਸਰਵਣ ਕਰ ਨਿਹਾਲ ਹੋਈਆਂ ਸੰਗਤਾਂ

PunjabKesari


Tanu

Content Editor

Related News