ਖਾਲਸਾਈ ਜਾਹੋ-ਜਲਾਲ ਨਾਲ ਬੰਦ ਹੋਏ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ

Wednesday, Oct 11, 2023 - 05:50 PM (IST)

ਖਾਲਸਾਈ ਜਾਹੋ-ਜਲਾਲ ਨਾਲ ਬੰਦ ਹੋਏ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ

ਚਮੋਲੀ- ਉਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਸਥਿਤ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ 11 ਅਕਤੂਬਰ ਯਾਨੀ ਬੁੱਧਵਾਰ ਦੁਪਹਿਰ ਨੂੰ ਸਰਦੀਆਂ ਦੇ ਮੌਸਮ ਲਈ ਬੰਦ ਕਰ ਦਿੱਤੇ ਗਏ। ਕਿਵਾੜ ਬੰਦ ਹੋਣ ਦੇ ਮੌਕੇ 'ਤੇ ਵੱਡੀ ਗਿਣਤੀ 'ਚ ਸੰਗਤਾਂ ਅਤੇ ਗੁਰਦੁਆਰਾ ਕਮੇਟੀ ਦੇ ਮੈਂਬਰ ਮੌਜੂਦ ਰਹੇ। ਸਮੁੰਦਰ ਤਲ ਤੋਂ ਕਰੀਬ 15,225 ਫੁੱਟ ਦੀ ਉਚਾਈ 'ਤੇ ਸਥਿਤ ਸਿੱਖ ਆਸਥਾ ਦੇ ਪ੍ਰਮੁੱਖ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਬੰਦ ਕਰਨ ਦੀ ਪ੍ਰਕਿਰਿਆ ਬੁੱਧਵਾਰ ਸਵੇਰੇ ਹੀ ਸ਼ੁਰੂ ਹੋ ਗਈ ਸੀ। 

ਇਹ ਵੀ ਪੜ੍ਹੋ- ਭਾਜਪਾ 'ਤੇ ਵਰ੍ਹੇ CM ਮਾਨ, ਕਿਹਾ- ਇਨ੍ਹਾਂ ਨੇ ਮੱਧ ਪ੍ਰਦੇਸ਼ ਦੀ ਮਿੱਟੀ ਵੇਚ ਦਿੱਤੀ, ਸ਼ਹੀਦਾਂ ਦੇ ਕਫ਼ਨ ਦੇ ਖਾਧੇ ਪੈਸੇ

PunjabKesari

ਇਹ ਵੀ ਪੜ੍ਹੋ- ਸੰਜੇ ਸਿੰਘ ਦੇ ਪਰਿਵਾਰ ਨੂੰ ਮਿਲਣ ਮਗਰੋਂ ਬੋਲੇ CM ਮਾਨ, ਵਿਰੋਧੀਆਂ ਨੂੰ ਚੈਲੰਜ ਨਹੀਂ ਸੱਦਾ ਦਿੱਤਾ

ਸਵੇਰੇ 10 ਵਜੇ ਸੁਖਮਨੀ ਸਾਹਿਬ ਦੇ ਪਾਠ ਦੇ ਨਾਲ ਹੀ ਸ੍ਰੀ ਹਮੇਕੁੰਟ ਸਾਹਿਬ ਦੇ ਕਿਵਾੜ ਬੰਦ ਕਰਨ ਦੀ ਪ੍ਰਕਿਰਿਆ ਆਰੰਭ ਹੋਈ ਸੀ। ਜਿਸਤੋਂ ਬਾਅਦ ਗੁਰਬਾਣੀ, ਸ਼ਬਦ ਕੀਰਤਨ, ਸਾਲ ਦੀ ਅੰਤਿਮ ਅਰਦਾਸ ਅਤੇ ਹੁਕਮਨਾਮਾ ਸਾਹਿਬ ਪੜ੍ਹਿਆ ਗਿਆ। ਇਸਤੋਂ ਬਾਅਦ ਅਖੀਰ 'ਚ ਪੰਜ ਪਿਆਰਿਆਂ ਅਤੇ ਫੌਜ ਦੇ ਇੰਜੀਨੀਅਰ ਕੋਰ ਦੀ ਬੈਂਡ ਦੀ ਅਗਵਾਈ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਚ ਖੰਡ 'ਚ ਸੁਸ਼ੋਭਿਤ ਕੀਤਾ ਗਿਆ।

PunjabKesari

ਇਸਤੋਂ ਬਾਅਦ ਦੁਪਹਿਰ ਨੂੰ 1 ਵਜੇ ਸਰਦੀਆਂ ਦੇ ਮੌਸਮ ਲਈ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਬੰਦ ਕਰ ਦਿੱਤੇ ਗਏ। ਇਸ ਮੌਕੇ ਲਗਭਗ 2500 ਤੋਂ ਵੱਧ ਸੰਗਤਾਂ ਨੇ ਕਿਵਾੜ ਬੰਦ ਹੋਣ ਦੇ ਇਸ ਅਲੌਕਿਕ ਨਜ਼ਾਰੇ ਦਾ ਆਨੰਦ ਮਾਣਿਆ। ਪੁਲਸ ਵੱਲੋਂ ਕਿਵਾੜ ਬੰਦ ਹੋਣ ਦੇ ਮੌਕੇ 'ਤੇ ਮੌਜੂਦ ਸਾਰੀਆਂ ਸੰਗਤਾਂ ਨੂੰ ਸੁਰੱਖਿਅਤ ਗੋਵਿੰਦਘਾਟ ਵਿਖੇ ਲਿਆਇਆ ਗਿਆ। 

ਦੱਸ ਦੇਈਏ ਕਿ ਇਸ ਸਾਲ 20 ਮਈ ਨੂੰ ਸ਼ੁਰੂ ਹੋਈ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਵਿਚ 1 ਲੱਖ 80 ਹਜ਼ਾਰ ਤੋਂ ਵੱਧ ਸੰਗਤਾਂ ਬਰਫ਼ਬਾਰੀ ਅਤੇ ਮੀਂਹ ਵਿਚਕਾਰ ਸ੍ਰੀ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੋਈਆਂ। 

ਇਹ ਵੀ ਪੜ੍ਹੋ- ਪੰਜਾਬ ਦੇ ਦੋ ਸਮੱਗਲਰ ਜੰਮੂ ਕਸ਼ਮੀਰ 'ਚ ਗ੍ਰਿਫ਼ਤਾਰ, ਬਰਾਮਦ ਹੋਈ 300 ਕਰੋੜ ਦੀ ਕੋਕੀਨ


author

Rakesh

Content Editor

Related News