ਹੇਮੰਤ ਸੋਰੇਨ ਹੋਣਗੇ ਝਾਰਖੰਡ ਦੇ ਅਗਲੇ CM, ਕਿਹਾ- ਫਤਵਾ ਸੂਬੇ ''ਚ ਮੀਲ ਦਾ ਪੱਥਰ ਸਾਬਿਤ ਹੋਵੇਗਾ

12/23/2019 6:53:58 PM

ਨਵੀਂ ਦਿੱਲੀ — ਝਾਰਖੰਡ 'ਚ ਜੇ.ਐੱਮ.ਐੱਮ.-ਕਾਂਗਰਸ ਅਤੇ ਆਰ.ਜੇ.ਡੀ. ਮਹਾਗਠਜੋੜ ਦੀ ਸਰਕਾਰ ਬਣਨਾ ਤੈਅ ਹੋ ਗਿਆ ਹੈ। ਮਹਾਗਠਜੋੜ ਨੂੰ ਪੂਰਣ ਬਹੁਮਤ ਮਿਲਿਆ ਹੈ। ਗਠਜੋੜ ਨੇ ਇਹ ਚੋਣ ਹੇਮੰਤ ਸੋਰੇਨ ਦੀ ਅਗਵਾਈ 'ਚ ਲੜਿਆ ਅਤੇ ਉਹ ਸੂਬੇ ਦੇ ਅਗਲੇ ਮੁੱਖ ਮੰਤਰੀ ਹੋਣਗੇ। ਹੇਮੰਤ ਸੋਰੇਨ ਦੀ ਪਾਰਟੀ ਝਾਰਖੰਡ ਮੁਕਤੀ ਮੋਰਚਾ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰ ਰਹੀ ਹੈ। ਉਨ੍ਹਾਂ ਨੂੰ ਹੋਰ ਪਾਸਿਓ ਵਧਾਈ ਮਿਲ ਰਹੀ ਹੈ। ਸੋਰੇਨ ਇਨ੍ਹਾਂ ਵਧਾਈ ਸੰਦੇਸ਼ ਦਾ ਜਵਾਬ ਵੀ ਦੇ ਰਹੇ ਹਨ।
ਰਾਂਚੀ 'ਚ ਪ੍ਰੈਸ ਕਾਨਫਰੰਸ ਕਰਦੇ ਹੋਏ ਸੋਰੇਨ ਨੇ ਕਿਹਾ, 'ਮੈਂ ਫਤਵੇ ਲਈ ਝਾਰਖੰਡ ਦੀ ਜਨਤਾ ਦਾ ਧੰਨਵਾਦ ਕਰਦਾ ਹਾਂ। ਮੈਂ ਸਮਰਥਨ ਅਤੇ ਮੇਰੇ 'ਤੇ ਭਰੋਸਾ ਕਰਨ ਲਈ ਲਾਲੂ ਜੀ, ਸੋਨੀਆ ਜੀ, ਰਾਹੁਲ ਜੀ, ਅਤੇ ਪ੍ਰਿਯੰਕਾ ਜੀ ਅਤੇ ਸਾਰੇ ਕਾਂਗਰਸ ਨੇਤਾਵਾਂ ਨੂੰ ਧੰਨਵਾਦ ਕਰਨਾ ਚਾਹੁੰਦਾ ਹਾਂ।'
ਉਨ੍ਹਾਂ ਕਿਹਾ ਅੱਜ ਇਸ ਸੂਬੇ ਲਈ ਇਕ ਨਵਾਂ ਅਧਿਆਏ ਸ਼ੁਰੂ ਹੋਵੇਗਾ। ਮੈਂ  ਸਾਰਿਆਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਮਹਾਗਠਜੋੜ ਪੂਰੇ ਸੂਬੇ ਦੇ ਸਾਰੇ ਵਰਗਾਂ, ਕਮਿਊਨਿਟੀ ਅਤੇ ਖੇਤਰਾਂ ਦੀਆਂ ਇੱਛਾਵਾਂ ਦਾ ਧਿਆਨ ਰੱਖੇਗਾ। ਸੋਰੇਨ ਨੇ ਕਿਹਾ ਕਿ ਸੂਬੇ ਦੀ ਜਨਤਾ ਨੇ ਸਪੱਸ਼ਟ ਫਤਵਾ ਦਿੱਤਾ ਹੈ, ਇਹ ਫਤਵਾ ਸੂਬੇ 'ਚ ਮੀਲ ਦਾ ਪੱਥਰ ਸਾਬਿਤ ਹੋਵੇਗਾ। ਸੂਬੇ ਦੀ ਜਨਤਾ ਨੇ ਸਪੱਸ਼ਟ ਫਤਵਾ ਦਿੱਤਾ ਹੈ, ਇਹ ਫਤਵਾ ਸੂਬੇ 'ਚ ਮੀਲ ਦਾ ਪੱਥਰ ਸਾਬਿਤ ਹੋਵੇਗਾ। ਉਨ੍ਹਾਂ ਕਿਹਾ 'ਅਸੀਂ ਸਾਰੇ ਗਠਜੋੜ ਲਈ ਸਾਰੇ ਮੈਂਬਰਾਂ ਨਾਲ ਬੈਠਾਂਗੇ ਅਤੇ ਸਰਕਾਰ ਬਣਾਉਣ ਲਈ ਅਤੇ ਸ਼ਾਸਨ ਲਈ ਰਣਨੀਤੀ ਤਿਆਰ ਕਰਾਂਗੇ।'


Inder Prajapati

Content Editor

Related News