ਹੇਮੰਤ ਸੋਰੇਨ ਨੇ ਝਾਰਖੰਡ ਦੇ CM ਵਜੋਂ ਚੁੱਕੀ ਸਹੁੰ

Thursday, Nov 28, 2024 - 04:16 PM (IST)

ਹੇਮੰਤ ਸੋਰੇਨ ਨੇ ਝਾਰਖੰਡ ਦੇ CM ਵਜੋਂ ਚੁੱਕੀ ਸਹੁੰ

ਰਾਂਚੀ- ਝਾਰਖੰਡ ਨੂੰ ਅੱਜ ਉਨ੍ਹਾਂ ਦਾ ਮੁੱਖ ਮੰਤਰੀ ਮਿਲ ਗਿਆ ਹੈ। ਹੇਮੰਤ ਸੋਰੇਨੇ ਨੇ ਝਾਰਖੰਡ ਦੇ ਮੁੱਖ ਮੰਤਰੀ ਦੇ ਰੂਪ ਵਿਚ ਸਹੁੰ ਚੁੱਕ ਲਈ ਹੈ। ਰਾਜਪਾਲ ਸੰਤੋਸ਼ ਕੁਮਾਰ ਗੰਗਵਾਰ ਨੇ ਹੇਮੰਤ ਨੂੰ ਅਹੁਦੇ ਦੀ ਸਹੁ ਚੁੱਕਾਈ। ਰਾਂਚੀ ਦੇ ਮੋਰਹਾਬਾਦੀ ਮੈਦਾਨ ਵਿਚ ਆਯੋਜਿਤ ਸਹੁੰ ਚੁੱਕ ਸਮਾਰੋਹ ਵਿਚ ਰਾਹੁਲ ਗਾਂਧੀ, ਸ਼ਰਦ ਪਵਾਰ ਅਤੇ ਮਮਤਾ ਬੈਨਰਜੀ ਸਮੇਤ ਇੰਡੀਆ ਬਲਾਕ ਦੇ ਕਈ ਦਿੱਗਜ਼ ਸ਼ਾਮਲ ਹੋਏ। 

 ਝਾਰਖੰਡ ਮੁਕਤੀ ਮੋਰਚਾ (JMM)ਦੇ ਨੇਤਾ ਹੇਮੰਤ ਸੋਰੇਨ ਦਾ ਇਹ ਮੁੱਖ ਮੰਤਰੀ ਦੇ ਰੂਪ ਵਿਚ ਚੌਥਾ ਕਾਰਜਕਾਲ ਹੋਵੇਗਾ। ਜਦਕਿ ਸੋਰੇਨ ਨੇ ਸੂਬੇ ਦੇ 14ਵੇਂ ਮੁੱਖ ਮੰਤਰੀ ਦੇ ਰੂਪ ਵਿਚ ਸਹੁੰ ਚੁੱਕੀ ਹੈ। ਸੋਰੇਨ ਨੇ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੇ ਗਮਲਿਆਲ ਹੇਮਬ੍ਰੋਮ ਨੂੰ 39,791 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਝਾਰਖੰਡ ਦੀ ਬਰਹੇਟ ਸੀਟ ਨੂੰ ਬਰਕਰਾਰ ਰੱਖਿਆ ਹੈ। ਦੱਸ ਦੇਈਏ ਕਿ JMM, ਕਾਂਗਰਸ, ਆਰ. ਜੇ. ਡੀ. ਅਤੇ ਭਾਕਪਾ-ਮਾਲੇ ਨੂੰ 81 ਵਿਚੋਂ 56 ਸੀਟਾਂ 'ਤੇ ਜਿੱਤ ਮਿਲੀ ਹੈ। ਹੇਮੰਤ ਸੋਰੇਨ ਦੀ ਅਗਵਾਈ ਵਿਚ ਇੰਡੀਆ ਗਠਜੋੜ ਦੀ ਇਹ ਵੱਡੀ ਜਿੱਤ ਹੈ। 

ਇਹ ਆਗੂ ਹੋਏ ਸ਼ਾਮਲ

ਹੇਮੰਤ ਦੇ ਸਹੁੰ ਚੁੱਕ ਸਮਾਗਮ ਵਿਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, NCP ਦੇ ਪ੍ਰਧਾਨ ਸ਼ਰਦ ਪਵਾਰ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਮੇਘਾਲਿਆ ਦੇ CM ਕੋਨਰਾਡ ਕੋਂਗਕਲ ਸੰਗਮਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ, ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ, ਜੰਮੂ-ਕਸ਼ਮੀਰ ਦੀ ਪੀਡੀਪੀ ਨੇਤਾ ਮਹਿਬੂਬਾ ਮੁਫਤੀ, ਤਾਮਿਲਨਾਡੂ ਦੇ ਉਪ ਮੁੱਖ ਮੰਤਰੀ ਉਦੈ ਸਟਾਲਿਨ, ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ, ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ, 'ਆਪ' ਨੇਤਾ ਮਨੀਸ਼ ਸਿਸੋਦੀਆ, 'ਆਪ' ਸੰਸਦ ਸੰਜੇ ਸਿੰਘ ਅਤੇ ਲੋਕ ਸਭਾ ਮੈਂਬਰ ਪੱਪੂ ਯਾਦਵ ਸ਼ਾਮਲ ਹੋਏ।
 


author

Tanu

Content Editor

Related News