ਝਾਰਖੰਡ ਚੋਣਾਂ : ਜਿੱਤ ਵੱਲ ਵਧਦੇ ਹੇਮੰਤ ਹੋਏ ਬਾਗੋ-ਬਾਗ, ਪਿਤਾ ਤੋਂ ਲਿਆ ਆਸ਼ੀਰਵਾਦ

Monday, Dec 23, 2019 - 05:29 PM (IST)

ਝਾਰਖੰਡ ਚੋਣਾਂ : ਜਿੱਤ ਵੱਲ ਵਧਦੇ ਹੇਮੰਤ ਹੋਏ ਬਾਗੋ-ਬਾਗ, ਪਿਤਾ ਤੋਂ ਲਿਆ ਆਸ਼ੀਰਵਾਦ

ਰਾਂਚੀ (ਵਾਰਤਾ)— ਝਾਰਖੰਡ ਵਿਧਾਨ ਸਭਾ ਚੋਣਾਂ 'ਚ ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਗੋ-ਬਾਗ ਹੋਏ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਹੇਮੰਤ ਸੋਰੇਨ ਨੇ ਆਪਣੇ ਪਿਤਾ ਅਤੇ ਪਾਰਟੀ ਦੇ ਸੰਸਥਾਪਕ ਸ਼ਿਬੂ ਸੋਰੇਨ ਨੂੰ ਮਿਲ ਕੇ ਆਸ਼ੀਰਵਾਦ ਲਿਆ। ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨ ਵਿਚ ਸੀਟਾਂ ਦੇ ਉਤਾਰ-ਚੜ੍ਹਾਅ ਕਾਰਨ ਥੋੜ੍ਹੇ ਘਬਰਾਏ ਨਜ਼ਰ ਆ ਰਹੇ ਹੇਮੰਤ ਦੇ ਚਿਹਰੇ 'ਤੇ ਦੁਪਹਿਰ ਹੁੰਦੇ-ਹੁੰਦੇ ਖੁਸ਼ੀ ਸਾਫ ਨਜ਼ਰ ਆ ਰਹੀ ਸੀ।

PunjabKesari

ਦੁਪਹਿਰ ਬਾਅਦ ਰੁਝਾਨਾਂ ਵਿਚ ਝਾਮੁਮੋ ਅਗਵਾਈ ਵਾਲੇ ਮਹਾਗਠਜੋੜ ਨੂੰ ਸਪੱਸ਼ਟ ਬਹੁਮਤ ਮਿਲਣ ਦੇ ਸੰਕੇਤ ਤੋਂ ਬਾਅਦ ਹੇਮੰਤ ਆਪਣੇ ਪਿਤਾ ਨੂੰ ਮਿਲਣ ਘਰ ਪੁੱਜੇ ਅਤੇ ਪੈਰ ਛੂਹ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਇਸ ਦੌਰਾਨ ਹੇਮੰਤ ਦੇ ਚਿਹਰੇ 'ਤੇ ਸੂਬੇ ਦਾ ਸੰਭਾਵਿਤ ਮੁਖੀਆ ਬਣਨ ਦੀ ਖੁਸ਼ੀ ਸਾਫ ਝਲਕ ਰਹੀ ਸੀ। ਉਨ੍ਹਾਂ ਨੇ ਠੰਡ ਦੇ ਇਸ ਮੌਸਮ ਵਿਚ ਨਿਕਲੀ ਹਲਕੀ ਧੁੱਪ 'ਚ ਕੁਝ ਦੇਰ ਸਾਈਕਲ ਵੀ ਚਲਾਈ। ਦੱਸਣਯੋਗ ਹੈ ਕਿ ਝਾਰਖੰਡ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਭਾਵ ਸੋਮਵਾਰ ਨੂੰ ਸਾਫ ਹੋ ਜਾਣਗੇ। ਸ਼ਾਮ ਤੱਕ ਸਪੱਸ਼ਟ ਹੋ ਜਾਵੇਗਾ ਕਿ ਕਿਸ ਦੀ ਸਰਕਾਰ ਬਣੇਗੀ। ਹੇਮੰਤ ਸੋਰੇਨ, ਭਾਜਪਾ ਦੇ ਰਘੂਵਰ ਦਾਸ ਨੂੰ ਸਖਤ ਟੱਕਰ ਦੇ ਰਹੇ ਹਨ। ਝਾਰਖੰਡ ਮੁਕਤੀ ਮੋਰਚਾ ਪਾਰਟੀ ਰੁਝਾਨਾਂ ਵਿਚ ਅੱਗੇ ਚੱਲ ਰਹੀ ਹੈ, ਜਦਕਿ ਭਾਜਪਾ ਪਿੱਛੇ ਹੈ।


author

Tanu

Content Editor

Related News