ਸਾਊਦੀ ਅਰਬ ''ਚ ਭਾਰਤੀ ਹੱਜ ਯਾਤਰੀਆਂ ਨਾਲ ਵਾਪਰੇ ਭਿਆਨਕ ਹਾਦਸੇ ਮਗਰੋਂ ਜਾਰੀ ਹੋਈ ਹੈਲਪਲਾਈਨ

Monday, Nov 17, 2025 - 12:03 PM (IST)

ਸਾਊਦੀ ਅਰਬ ''ਚ ਭਾਰਤੀ ਹੱਜ ਯਾਤਰੀਆਂ ਨਾਲ ਵਾਪਰੇ ਭਿਆਨਕ ਹਾਦਸੇ ਮਗਰੋਂ ਜਾਰੀ ਹੋਈ ਹੈਲਪਲਾਈਨ

ਇੰਟਰਨੈਸ਼ਨਲ ਡੈਸਕ- ਅੱਜ ਸਾਊਦੀ ਅਰਬ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਭਾਰਤੀ ਹੱਜ ਯਾਤਰੀਆਂ ਨਾਲ ਭਰੀ ਇਕ ਬੱਸ ਮੱਕਾ ਤੋਂ ਮਦੀਨਾ ਜਾਂਦੇ ਸਮੇਂ ਇਕ ਟੈਂਕਰ ਨਾਲ ਟਕਰਾ ਗਈ, ਜਿਸ ਕਾਰਨ ਇਸ 'ਚ ਸਵਾਰ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ ਹੈ। 

ਟੱਕਰ ਮਗਰੋਂ ਬੱਸ ਨੂੰ ਅੱਗ ਨੇ ਆਪਣੀ ਚਪੇਟ 'ਚ ਲੈ ਲਿਆ ਜਿਸ ਕਾਰਨ ਅੱਗ ਦੀਆਂ ਉੱਚੀਆਂ ਲਪਟਾਂ 'ਚ ਹੀ ਸਾਰੇ ਯਾਤਰੀ ਫਸ ਗਏ ਤੇ ਉਨ੍ਹਾਂ ਦੀ ਦਰਦਨਾਕ ਮੌਤ ਹੋ ਗਈ। ਇਸ ਭਿਆਨਕ ਹਾਦਸੇ ਮਗਰੋਂ ਜੇੱਦਾਹ ਸਥਿਤ ਭਾਰਤੀ ਅੰਬੈਸੀ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। 

ਅੰਬੈਸੀ ਨੇ ਆਪਣੇ ਐਕਸ ਅਕਾਊਂਟ 'ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ,''ਸਾਊਦੀ ਅਰਬ ਦੇ ਮਦੀਨਾ ਨੇੜੇ ਵਾਪਰੇ ਭਿਆਨਕ ਹਾਦਸੇ ਦੇ ਮੱਦੇਨਜ਼ਰ ਜੇੱਦਾਹ ਸਥਿਤ ਭਾਰਤੀ ਦੂਤਘਰ 'ਚ 24*7 ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜਿਸ ਦੇ ਹੈਲਪਲਾਈਨ ਨੰਬਰ ਹੇਠ ਲਿਖੇ ਅਨੁਸਾਰ ਹਨ-

8002440003 (ਟੋਲ ਫ੍ਰੀ)
0122614093
0126614276
0556122301 (ਵਟਸਐਪ)

PunjabKesari


author

Harpreet SIngh

Content Editor

Related News