ਕੋਰਟ ਨੇ ਹੈਲੀਕਾਪਟਰ ਮਾਮਲੇ ''ਚ ਸੁਸ਼ੇਨ ਗੁਪਤਾ ਦੀ ਹਿਰਾਸਤ ਮਿਆਦ ਵਧਾਈ

03/30/2019 4:07:07 PM

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਸ਼ਨੀਵਾਰ ਨੂੰ 3600 ਕਰੋੜ ਰੁਪਏ ਦੇ ਵੀ.ਵੀ.ਆਈ.ਪੀ. ਹੈਲੀਕਾਪਟਰ ਘਪਲੇ ਨਾਲ ਸੰਬੰਧਤ ਧਨ ਸੋਧ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਗ੍ਰਿਫਤਾਰ ਕੀਤੇ ਗਏ ਰੱਖਿਆ ਵਿਚੋਲੇ ਸੁਸ਼ੇਨ ਮੋਹਨ ਗੁਪਤਾ ਤੋਂ ਹਿਰਾਸਤ 'ਚ ਪੁੱਛ-ਗਿੱਛ ਦੀ ਮਿਆਦ ਚਾਰ ਦਿਨ ਤੱਕ ਵਧਾ ਦਿੱਤੀ। ਈ.ਡੀ. ਨੇ ਜੱਜ ਅਰਵਿੰਦ ਕੁਮਾਰ ਦੇ ਸਾਹਮਣੇ ਗੁਪਤਾ ਨੂੰ ਪੇਸ਼ ਕੀਤਾ। ਈ.ਡੀ. ਨੇ ਉਸ ਦੀ ਹਿਰਾਸਤ 10 ਦਿਨ ਤੱਕ ਵਧਾਉਣ ਦੀ ਮੰਗ ਕੀਤੀ ਸੀ। ਏਜੰਸੀ ਨੇ ਧਨ ਸੋਧ ਵਿਰੋਧੀ ਕਾਨੂੰਨ (ਪੀ.ਐੱਮ.ਐੱਲ.ਏ.) ਦੇ ਅਧੀਨ ਗੁਪਤਾ ਨੂੰ ਗ੍ਰਿਫਤਾਰ ਕੀਤਾ ਸੀ।
ਈ.ਡੀ. ਦੇ ਵਿਸ਼ੇਸ਼ ਸਰਕਾਰੀ ਐਡਵੋਕੇਟ ਡੀ.ਪੀ. ਸਿੰਘ ਅਤੇ ਐੱਨ.ਕੇ. ਮੱਤਾ ਨੇ ਕੋਰਟ ਨੂੰ ਦੱਸਿਆ ਕਿ ਗੁਪਤਾ ਜਾਂਚ 'ਚ ਦਖਲਅੰਦਾਜ਼ੀ ਅਤੇ ਉਨ੍ਹਾਂ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ, ਜੋ ਮਾਮਲੇ 'ਚ ਗਵਾਹ ਬਣ ਸਕਦੇ ਹਨ। 

ਸਵਾਲ-ਜਵਾਬ ਲਈ 10 ਦਿਨਾਂ ਦੀ ਹੋਰ ਲੋੜ
ਈ.ਡੀ. ਵਲੋਂ ਵਕੀਲ ਸੰਵੇਦਨਾ ਵਰਮਾ ਨੇ ਕੋਰਟ ਨੂੰ ਦੱਸਿਆ ਕਿ ਦਸਤਾਵੇਜ਼ਾਂ ਦੀ ਗਿਣਤੀ ਕਾਫੀ ਵਧ ਹੈ ਅਤੇ ਏਜੰਸੀ ਨੂੰ ਗੁਪਤਾ ਤੋਂ ਦਸਤਾਵੇਜ਼ਾਂ ਅਤੇ ਰਾਜੀਵ ਸਕਸੈਨਾ ਸਮੇ ਕੁਝ ਲੋਕਾਂ ਨੂੰ ਲੈ ਕੇ ਸਵਾਲ-ਜਵਾਬ ਕਰਨ ਲਈ 10 ਹੋਰ ਦਿਨਾਂ ਦੀ ਲੋੜ ਹੈ। ਫਿਲਹਾਲ ਬਚਾਅ ਪੱਖ ਦੇ ਵਕੀਲ ਨੇ ਈ.ਡੀ. ਦੀ ਦਲੀਲ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਗੁਪਤਾ ਤੋਂ ਪਹਿਲਾਂ ਹੀ ਪੁੱਛ-ਗਿੱਛ ਕੀਤੀ ਜਾ ਚੁਕੀ ਹੈ ਅਤੇ ਉਸ ਦੀ ਹਿਰਾਸਤ ਮਿਆਦ ਵਧਾਉਣ ਦੀ ਮੰਗ ਦਾ ਕੋਈ ਕਾਰਨ ਨਹੀਂ ਹੈ। ਈ.ਡੀ. ਦੇ ਅਧਿਕਾਰੀਆਂ ਨੇ ਕਿਹਾ ਕਿ ਰਾਜੀਵ ਸਕਸੈਨਾ ਵਲੋਂ ਕੀਤੇ ਖੁਲਾਸਿਆਂ ਦੇ ਆਧਾਰ 'ਤੇ ਗੁਪਤਾ ਦੀ ਭੂਮਿਕਾ ਸਾਹਮਣੇ ਆਈ। ਸਕਸੈਨਾ ਹਾਲ ਹੀ 'ਚ ਇਸ ਮਾਮਲੇ 'ਚ ਸਰਕਾਰੀ ਗਵਾਹ ਬਣ ਗਿਆ ਹੈ। ਅਜਿਹਾ ਸ਼ੱਕ ਹੈ ਕਿ ਗੁਪਤਾ ਕੋਲ ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰਾਂ ਦੀ ਖਰੀਦ 'ਚ ਭੁਗਤਾਨ ਦੀਆਂ ਕੁਝ ਜਾਣਕਾਰੀਆਂ ਹਨ।


DIsha

Content Editor

Related News