ਬਦਰੀਨਾਥ ''ਚ ਤੀਰਥਯਾਤਰੀਆਂ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਹੋਇਆ ਹਾਦਸੇ ਦਾ ਸ਼ਿਕਾਰ, 1 ਦੀ ਮੌਤ
Saturday, Jun 10, 2017 - 09:51 AM (IST)
ਦੇਹਰਾਦੂਨ—ਬਦਰੀਨਾਥ ਤੋਂ ਹਰਿਦੁਆਰ ਦੇ ਲਈ ਤੀਰਥਯਾਤਰੀਆਂ ਨੂੰ ਲੈ ਕੇ ਜਾ ਰਿਹਾ ਇਕ ਹੈਲੀਕਾਪਟਰ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਹਾਦਸੇ 'ਚ ਚੀਫ ਇੰਜੀਨੀਅਰ ਦੀ ਮੌਤ ਹੋ ਗਈ, ਜਦਕਿ ਦੋਵੇਂ ਪਾਇਲਟ ਜ਼ਖਮੀ ਹਨ। ਘਟਨਾਕ੍ਰਮ ਦੇ ਮੁਤਾਬਕ ਸਵੇਰੇ ਕਰੀਬ 7:40 ਵਜੇ ਬਦਰੀਨਾਥ ਤੋਂ ਹਰਿਦੁਆਰ ਦੀ ਉਡਾਣ ਭਰਦੇ ਸਮੇਂ ਇਕ ਪ੍ਰਾਈਵੇਟ ਕੰਪਨੀ (ਕ੍ਰਿਸਟਲ ਈਅਰ ਮੁੰਬਈ' ਦਾ ਹੈਲੀਕਾਪਟਰ ਹੈਲੀਪੈਡ 'ਤੇ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ।
Helicopter failed to take off in Badrinath as it couldn't gain height.Pax&pilot safe;engineer died on being strangled in helicopter's blades
— ANI (@ANI_news) June 10, 2017
ਐਸ.ਪੀ. ਤ੍ਰਿਪਤੀ ਭੱਟ ਨੇ ਦੱਸਿਆ ਕਿ ਹਾਦਸੇ 'ਚ ਬਲੈਟ ਨਾਲ ਕੱਟਣ ਦੇ ਕਾਰਨ ਇੰਜੀਨੀਅਰ ਦੀ ਮੌਤ ਹੋ ਗਈ, ਬਾਕੀ 5 ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਦਰਦਨਾਕ ਹਾਦਸੇ 'ਚ ਇੰਜੀਨੀਅਰ ਦਾ ਸਰੀਰ ਟੁਕੜੇ-ਟੁਕੜੇ ਹੋ ਕੇ ਬਿਖਰ ਗਿਆ।
