ਅੰਬਾਲਾ : ਹੜ੍ਹ ਕਾਰਨ ਅੰਬਾਲਾ-ਸਾਹਰਨਪੁਰ ਦੇ ਬਦਲੇ ਰੂਟ

08/19/2019 2:00:22 AM

ਅੰਬਾਲਾ— ਹਰਿਆਣਾ ਦੇ ਅੰਬਾਲਾ ਜ਼ਿਲ੍ਹੇ 'ਚ ਟਾਂਗਰੀ ਨਦੀ 'ਚ ਵੱਧੇ ਜਲ ਪੱਧਰ ਨੇ ਊਫਾਨ ਮਚਾ ਰੱਖਿਆ ਹੈ। ਮੀਂਹ ਕਾਰਨ ਇਥੇ ਹੜ੍ਹ ਲਗਭਗ ਆ ਚੁੱਕਾ ਹੈ। ਇਸ ਦੌਰਾਨ ਇਥੇ ਨਦੀਆਂ 'ਚ ਵਧਿਆ ਹੋਇਆ ਪਾਣੀ ਹਾਈਵੇ ਅਤੇ ਰੇਲਵੇ ਲਾਈਨਾਂ 'ਤੇ ਪਹੁੰਚ ਚੁੱਕਾ ਹੈ, ਜਿਸ ਕਾਰਨ ਹਾਈਵੇ ਟ੍ਰੈਫਿਕ ਦੇ ਨਾਲ ਨਾਲ, ਰੇਲ ਯਾਤਰਾ ਵੀ ਪ੍ਰਭਾਵਿਤ ਹੋਣ ਲੱਗੀ ਹੈ।
ਸੀ.ਪੀ.ਆਰ.ਓ. ਉੱਤਰ ਰੇਲਵੇ ਸੂਤਰਾਂ ਮੁਤਾਬਕ ਅੰਬਾਲਾ-ਸਹਾਰਨਪੁਰ ਇਲਾਕੇ 'ਚ ਅੰਬਾਲਾ-ਦੁਖੇਰੀ ਸਟੇਸ਼ਨਾਂ ਵਿਚਾਲੇ ਸਥਿਤ ਪੁੱਲ ਨੰਬਰ- 294 'ਚ ਜਲ ਪੱਧਰ ਗਾਡਰਾਂ ਦੇ ਨਾਲ ਲੱਗ ਰਿਹਾ ਹੈ। ਜਿਸ ਦੌਰਾਨ ਇਥੇ ਚੱਲਣ ਵਾਲੀਆਂ ਟਰੇਨਾਂ ਦੇ ਰੂਟ ਦਿੱਲੀ-ਪਾਣੀਪਤ-ਅੰਬਾਲਾ ਵੱਲ ਬਦਲੇ ਗਏ ਹਨ।
ਉਥੇ ਹੀ ਅੰਬਾਲਾ ਦੇ ਮੁਲਾਨਾ 'ਚ ਮਾਰਕੰਡਾ ਨਦੀ ਦਾ ਪਾਣੀ ਅੰਬਾਲਾ ਸਹਾਰਨਪੁਰ ਨੈਸ਼ਨਲ ਹਾਈਵੇ 'ਤੇ ਆ ਚੁੱਕਾ ਹੈ। ਜਿਸ ਦੌਰਾਨ ਮੁਲਾਨਾ ਅਤੇ ਇਸ ਦੇ ਨਾਲ ਲੱਗਦੇ ਪਿੰਡ ਪੂਰੀ ਤਰ੍ਹਾਂ ਪਾਣੀ ਦੀ ਲਪੇਟ 'ਚ ਆ ਗਏ ਹਨ। ਜੇਕਰ ਰਾਤ ਤਕ ਮੀਂਹ ਪੈਂਦਾ ਰਿਹਾ ਤਾਂ ਹਾਲਾਤ ਹੋਰ ਵੀ ਵਿਗੜ ਸਕਦੇ ਹਨ। ਅੰਬਾਲਾ ਸਹਾਰਨਪੁਰ ਨੈਸ਼ਨਲ ਹਾਈਵੇ 'ਤੇ ਮਾਰਕੰਡਾ ਨਦੀ ਦੇ ਓਵਰਫਲੋਅ ਹੋਣ ਕਾਰਨ ਇਥੇ ਯਾਤਰੀ ਵੀ ਫੱਸ ਚੁੱਕੇ ਹਨ ਤੇ ਪ੍ਰੇਸ਼ਾਨੀ ਦਾ ਸਾਮਣਾ ਕਰ ਰਹੇ ਹਨ।


KamalJeet Singh

Content Editor

Related News