5 ਘੰਟੇ ਥੰਮ੍ਹੀ ਰਹੀ ਬੈਂਗਲੁਰੂ ਸ਼ਹਿਰ ਦੀ ਰਫ਼ਤਾਰ, ਜਾਮ ਇੰਨਾ ਲੰਮਾ ਕਿ ਸਕੂਲੀ ਬੱਚੇ ਰਾਤ ਨੂੰ ਪਹੁੰਚੇ ਘਰ

Thursday, Sep 28, 2023 - 01:16 PM (IST)

5 ਘੰਟੇ ਥੰਮ੍ਹੀ ਰਹੀ ਬੈਂਗਲੁਰੂ ਸ਼ਹਿਰ ਦੀ ਰਫ਼ਤਾਰ, ਜਾਮ ਇੰਨਾ ਲੰਮਾ ਕਿ ਸਕੂਲੀ ਬੱਚੇ ਰਾਤ ਨੂੰ ਪਹੁੰਚੇ ਘਰ

ਬੈਂਗਲੁਰੂ- ਕਰਨਾਟਕ ਦਾ ਬੈਂਗਲੁਰੂ ਸ਼ਹਿਰ ਲੰਬੇ ਟ੍ਰੈਫਿਕ ਜਾਮ ਕਾਰਨ ਸਹਿਮ ਗਿਆ। ਲੋਕਾਂ ਨੂੰ ਵੱਡੀ ਪਰੇਸ਼ਾਨੀ ਝੱਲਣੀ ਪਈ, ਕੁਝ ਕਿਲੋਮੀਟਰ ਦੀ ਦੂਰੀ ਦੋ ਘੰਟਿਆਂ ਵਿਚ ਤੈਅ ਕਰਨੀ ਪਈ। ਲੋਕ 5 ਘੰਟੇ ਤੋਂ ਵਧੇਰੇ ਸਮੇਂ ਤੱਕ ਭਾਰੀ ਟ੍ਰੈਫਿਕ ਜਾਮ ਵਿਚ ਫਸੇ ਰਹੇ। ਗਨੀਮਤ ਇਹ ਰਹੀ ਕਿ ਸਕੂਲਾਂ ਵਿਚ ਛੁੱਟੀ ਹੋਣ ਮਗਰੋਂ ਬੱਚੇ ਰਾਤ ਨੂੰ ਘਰ ਪਹੁੰਚ ਸਕੇ। ਟ੍ਰੈਫਿਕ ਜਾਮ ਨੂੰ ਲੈ ਕੇ ਤਮਾਮ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਪਰੇਸ਼ਾਨੀ ਅਤੇ ਬੇਬਸੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ।

ਇਹ ਵੀ ਪੜ੍ਹੋ- ਅੱਤਵਾਦੀ-ਗੈਂਗਸਟਰ ਗਠਜੋੜ: NIA ਵੱਲੋਂ ਪੰਜਾਬ ਸਣੇ 6 ਸੂਬਿਆਂ 'ਚ ਛਾਪੇਮਾਰੀ, ਹਿਰਾਸਤ 'ਚ ਅਰਸ਼ ਡੱਲਾ ਦਾ ਸਾਥੀ

PunjabKesari

ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਬੈਂਗਲੁਰੂ ਸ਼ਹਿਰ ਦੀ ਰਫ਼ਤਾਰ ਟ੍ਰੈਫਿਕ ਜਾਮ ਕਾਰਨ ਠੱਪ ਹੋ ਗਈ, ਸੜਕਾਂ 'ਤੇ ਕਈ ਘੰਟਿਆਂ ਤੱਕ ਵਾਹਨ ਫਸੇ ਰਹੇ। ਕਈ ਗੱਡੀਆਂ ਖ਼ਰਾਬ ਹੋ ਗਈਆਂ। ਦਰਅਸਲ ਬੈਂਗਲੁਰੂ 'ਚ ਇਹ ਜਾਮ ਕਿਸਾਨਾਂ ਅਤੇ ਕੰਨੜ ਸੰਗਠਨਾਂ ਦੀ ਕਰਨਾਟਕ ਜਲ ਸੁਰੱਖਿਆ ਕਮੇਟੀ ਵਲੋਂ ਬੁਲਾਏ ਗਏ ਬੈਂਗਲੁਰੂ ਬੰਦ ਦੇ ਇਕ ਦਿਨ ਬਾਅਦ ਲੱਗਾ ਹੈ।

ਇਹ ਵੀ ਪੜ੍ਹੋ- ਅਯੁੱਧਿਆ 'ਚ ਸੂਰਜ ਦੀਆਂ ਕਿਰਨਾਂ ਨਾਲ ਹੋਵੇਗਾ ਰਾਮਲੱਲਾ ਦਾ ਅਭਿਸ਼ੇਕ, ਦਰਸ਼ਨ ਕਰ ਸਕਣਗੇ ਲੱਖਾਂ ਭਗਤ

PunjabKesari

ਇਹ ਬੰਦ ਤਾਮਿਲਨਾਡੂ ਨੂੰ ਕਾਵੇਰੀ ਨਦੀ ਦਾ ਪਾਣੀ ਛੱਡੇ ਜਾਣ ਦੇ ਵਿਰੋਧ ਵਿਚ ਬੁਲਾਇਆ ਗਿਆ ਸੀ। ਬੈਂਗਲੁਰੂ ਦੇ ਆਊਟਰ ਰਿੰਗ ਰੋਡ 'ਤੇ ਭਾਰੀ ਟ੍ਰੈਫਿਕ ਜਾਮ ਨੂੰ ਲੈ ਕੇ ਟ੍ਰੈਫਿਕ ਪੁਲਸ ਨੇ ਆਈ. ਟੀ. ਕੰਪਨੀਆਂ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਲੋਕਾਂ ਨੇ ਕਿਹਾ ਕਿ ਉਹ ਕਰੀਬ 5 ਘੰਟੇ ਤੋਂ ਵਧੇਰੇ ਸਮੇਂ ਤੱਕ ਜਾਮ ਵਿਚ ਫਸੇ ਰਹੇ।

ਇਹ ਵੀ ਪੜ੍ਹੋ-  ਜੀਵਨ ਸਾਥੀ ਨੂੰ ਬੱਚੇ ਦੇ ਪਿਆਰ ਤੋਂ ਵਾਂਝੇ ਕਰਨਾ ਜ਼ੁਲਮ ਦੇ ਬਰਾਬਰ: ਹਾਈ ਕੋਰਟ

PunjabKesari

ਟ੍ਰੈਫਿਕ ਜਾਮ ਤੋਂ ਪਰੇਸ਼ਾਨ ਲੋਕਾਂ ਨੇ ਟਵਿੱਟਰ (ਹੁਣ ਐਕਸ) 'ਤੇ ਕਈ ਫੋਟੋਆਂ ਅਤੇ ਵੀਡੀਓ ਸ਼ੇਅਰ ਕੀਤੀਆਂ ਅਤੇ ਦੱਸਿਆ ਕਿ ਕਿਵੇਂ ਉਹ ਦਫਤਰ ਤੋਂ ਵਾਪਸ ਆਉਂਦੇ ਸਮੇਂ ਕਈ ਘੰਟਿਆਂ ਤੱਕ ਟ੍ਰੈਫਿਕ 'ਚ ਫਸੇ ਰਹੇ। ਜਾਮ 'ਚ ਫਸੇ ਲੋਕਾਂ ਨੇ ਹੋਰ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਟਵਿੱਟਰ 'ਤੇ ਲਿਖਿਆ ਕਿ ਉਹ ਰਾਤ 9 ਵਜੇ ਤੋਂ ਪਹਿਲਾਂ ਦਫਤਰ ਤੋਂ ਬਾਹਰ ਨਾ ਨਿਕਲਣ ਅਤੇ ਓ.ਆਰ.ਆਰ, ਮਰਾਠਹੱਲੀ, ਸਰਜਾਪੁਰਾ ਅਤੇ ਸਿਲਕਬੋਰਡ ਦੀਆਂ ਸੜਕਾਂ 'ਤੇ ਜਾਣ ਤੋਂ ਬਚਣ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

PunjabKesari


author

Tanu

Content Editor

Related News