ਰੋਹਤਾਂਗ 'ਚ ਭਾਰੀ ਬਰਫਬਾਰੀ, ਮੁਸ਼ੱਕਤ ਤੋਂ ਬਾਅਦ ਸੁਰੱਖਿਅਤ ਕੱਢੇ 100 ਲੋਕ

12/08/2018 1:53:38 PM

ਮਨਾਲੀ (ਬਿਊਰੋ)— ਰੋਹਤਾਂਗ ਦਰਰੇ 'ਚ ਸ਼ੁੱਕਰਵਾਰ ਨੂੰ ਬਰਫਬਾਰੀ ਕਾਰਨ 15 ਵਾਹਨਾਂ 'ਚ 100 ਤੋਂ ਵਧ ਲੋਕ ਫਸ ਗਏ, ਜਿਨ੍ਹਾਂ ਨੂੰ ਦੇਰ ਸ਼ਾਮ ਸਾਢੇ 7 ਵਜੇ ਸਰਹੱਦ ਸੜਕ ਸੰਗਠਨ (ਬੀ. ਆਰ. ਓ.) ਦੀ ਮਦਦ 5 ਘੰਟੇ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢਿਆ ਗਿਆ। ਮਨਾਲੀ ਅਤੇ ਲਾਹੌਲ ਪ੍ਰਸ਼ਾਸਨ ਸਮੇਤ ਲੋਕਾਂ ਨੇ ਬੀ. ਆਰ. ਓ. 'ਤੇ ਰੋਹਤਾਂਗ ਦਰਰੇ ਨੂੰ ਬਹਾਲ ਕਰਨ ਦਾ ਦਬਾਅ ਬਣਾਇਆ। ਇੱਥੇ ਦੱਸ ਦੇਈਏ ਕਿ ਵੀਰਵਾਰ ਨੂੰ ਹੋਈ ਬਰਫਬਾਰੀ ਕਾਰਨ ਰੋਹਤਾਂਗ ਦਰਰਾ ਵਾਹਨਾਂ ਲਈ ਬੰਦ ਕਰ ਦਿੱਤਾ ਗਿਆ ਸੀ। ਘੱਟ ਬਰਫ ਨੂੰ ਦੇਖ ਕੇ ਦੁਪਹਿਰ ਬਾਅਦ ਲਾਹੌਲ ਵਲੋਂ 12 ਗੱਡੀਆਂ 'ਚ 80 ਤੋਂ ਵੱਧ ਲੋਕਾਂ ਦਾ ਕਾਫਿਲਾ ਮਨਾਲੀ ਵੱਲ ਨਿਕਲ ਗਿਆ। ਬਰਫੀਲੇ ਤੂਫਾਨ ਨੇ ਉਨ੍ਹਾਂ ਨੂੰ ਰਾਹ ਵਿਚ ਹੀ ਰੋਕ ਦਿੱਤਾ। 

ਰੋਹਤਾਂਗ ਦਰਰੇ 'ਚ ਬਰਫੀਲੇ ਤੂਫਾਨ ਕਾਰਨ ਬਰਫ ਸੜਕ 'ਤੇ ਆ ਗਈ, ਜਿਸ ਨਾਲ ਵਾਹਨਾਂ ਦਾ ਨਿਕਲਣਾ ਮੁਸ਼ਕਲ ਹੋ ਗਿਆ। ਬੀ. ਆਰ. ਓ. ਨੇ ਆਪਣੀ ਮਸ਼ੀਨਰੀ ਰੋਹਤਾਂਗ ਭੇਜੀ ਅਤੇ ਰਾਹ ਨੂੰ ਬਹਾਲ ਕਰ ਕੇ ਸਾਰੇ ਵਾਹਨਾਂ ਨੂੰ ਸੁਰੱਖਿਅਤ ਮਨਾਲੀ ਪਹੁੰਚਾਇਆ ਗਿਆ। ਦਰਰੇ ਦੇ ਇਕ ਵਾਰ ਫਿਰ ਬਹਾਲ ਹੋਣ ਜਾਣ ਨਾਲ ਲਾਹੌਲ ਦੇ ਲੋਕਾਂ ਨੂੰ ਰਾਹਤ ਮਿਲੀ ਹੈ। ਲੋਕਾਂ ਦੀ ਸਮੱਸਿਆ ਅਤੇ ਪ੍ਰਸ਼ਾਸਨ ਦੀ ਅਪੀਲ 'ਤੇ ਬੀ. ਆਰ. ਓ. ਨੇ ਜੇ. ਸੀ. ਬੀ. ਮਸ਼ੀਨ ਰੋਹਤਾਂਗ ਭੇਜੀ ਸੀ, ਜਿਸ ਮਗਰੋਂ ਸੜਕ ਮਾਰਗ ਬਹਾਲ ਕੀਤਾ। ਇਸ ਦਰਮਿਆਨ ਮਨਾਲੀ ਤੋਂ ਲਾਹੌਲ ਆਉਣ ਵਾਲੇ ਯਾਤਰੀਆਂ ਨੇ ਚਾਲਕਾਂ ਦੀ ਮਦਦ ਨਾਲ ਬਰਫ ਨੂੰ ਹਟਾਇਆ ਅਤੇ 5 ਘੰਟੇ ਦੀ ਸਖਤ ਮੁਸ਼ੱਕਤ ਮਗਰੋਂ ਦਰਰੇ ਨੂੰ ਸੁਰੱਖਿਅਤ ਪਾਰ ਕੀਤਾ।


Related News