ਹਿਮਾਚਲ ''ਚ 27 ਨਵੰਬਰ ਨੂੰ ਭਾਰੀ ਬਰਫ਼ਬਾਰੀ ਅਤੇ ਮੀਂਹ ਦੇ ਆਸਾਰ
Thursday, Nov 23, 2023 - 05:14 PM (IST)
ਸ਼ਿਮਲਾ- ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਹਿਮਾਚਲ ਪ੍ਰਦੇਸ਼ ਵਿਚ ਚਾਲੂ ਹਫ਼ਤੇ ਦੌਰਾਨ ਖੁਸ਼ਕ ਮੌਸਮ ਦਾ ਅਨੁਮਾਨ ਜਤਾਇਆ ਹੈ। ਅਨੁਮਾਨ ਇਹ ਵੀ ਲਾਇਆ ਜਾ ਰਿਹਾ ਹੈ ਕਿ ਅਗਲੇ ਸੋਮਵਾਰ ਨੂੰ ਸੂਬੇ 'ਚ ਭਾਰੀ ਬਰਫ਼ਬਾਰੀ ਅਤੇ ਮੀਂਹ ਪੈ ਸਕਦਾ ਹੈ, ਜਿਸ ਨਾਲ ਤਾਪਮਾਨ 'ਚ ਅਚਾਨਕ ਗਿਰਾਵਟ ਆਉਣ ਦੇ ਆਸਾਰ ਹਨ। ਵਿਭਾਗ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਉੱਤਰੀ-ਪੱਛਮੀ ਹਿਮਾਲਿਆ ਸੂਬਿਆਂ ਨੂੰ ਤੜਕੇ ਧੁੰਦ ਦੇ ਮੌਸਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਘੱਟ ਤੋਂ ਘੱਟ ਤਾਪਮਾਨ ਅਤੇ ਵੱਧ ਤੋਂ ਵੱਧ ਤਾਪਮਾਨ ਮੁੱਖ ਰੂਪ ਨਾਲ ਆਮ ਹਨ। ਅਗਲੇ ਦੋ ਤੋਂ ਤਿੰਨ ਦਿਨ ਵਿਚ ਵੱਧ ਤੋਂ ਵੱਧ ਤਾਪਮਾਨ ਵਿਚ ਮਾਮੂਲੀ ਸੁਧਾਰ ਹੋਣ ਦੇ ਆਸਾਰ ਹਨ।
27 ਨਵੰਬਰ ਦੀ ਦੁਪਹਿਰ ਨੂੰ ਭਾਰੀ ਬਰਫ਼ਬਾਰੀ ਅਤੇ ਮੀਂਹ ਪੈ ਸਕਦਾ ਹੈ। ਸੂਬੇ 'ਚ 27 ਤੋਂ 28 ਨਵੰਬਰ ਤੱਕ ਸੀਤ ਲਹਿਰ ਦਾ ਪ੍ਰਭਾਵ ਰਹਿਣ ਦੇ ਅਨੁਮਾਨ ਜਤਾਇਆ ਗਿਆ ਹੈ। 29 ਅਤੇ 30 ਨਵੰਬਰ ਨੂੰ ਤਾਪਮਾਨ ਆਮ ਰਹੇਗਾ। ਬਰਫ਼ਬਾਰੀ ਦੇ ਜਲਦੀ ਵੱਧਣ ਨਾਲ ਦਸੰਬਰ ਵਿਚ ਸੀਤ ਲਹਿਰ ਦੀ ਸਥਿਤੀ ਤੇਜ਼ ਹੋ ਸਕਦੀ ਹੈ ਅਤੇ ਸੂਬੇ 'ਚ ਕ੍ਰਿਸਮਸ ਅਤੇ ਨਵੇਂ ਸਾਲ ਦੇ ਦਿਨਾਂ ਵਿਚ ਬਰਫ਼ਬਾਰੀ ਦੇ ਆਸਾਰ ਹਨ।
IMD ਨੇ ਚਿਤਾਵਨੀ ਦਿੱਤੀ ਹੈ ਕਿ ਪਹਾੜਾਂ 'ਚ ਗੱਡੀ ਚਲਾਉਂਦੇ ਸਮੇਂ ਡਰਾਈਵਰਾਂ ਅਤੇ ਯਾਤਰੀਆਂ ਨੂੰ ਤੇਜ਼ ਗਤੀ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਮੈਦਾਨੀ ਇਲਾਕਿਆਂ ਸਮੇਤ ਕਈ ਉੱਤਰੀ-ਪੱਛਮੀ ਸੂਬਿਆਂ ਵਿਚ ਅਗਲੇ ਕੁਝ ਦਿਨਾਂ ਦੇ ਅੰਦਰ ਧੁੰਦ ਦੀ ਸਥਿਤੀ ਤੇਜ਼ ਹੋਣ ਦੇ ਆਸਾਰ ਹਨ ਕਿਉਂਕਿ ਯਾਤਰੀਆਂ ਟਰੇਨਾਂ ਦੀ ਆਵਾਜਾਈ 'ਚ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਸ ਕਾਰਨ ਆਵਾਜਾਈ ਜਾਮ ਹੋ ਸਕਦਾ ਹੈ।