ਭਾਰੀ ਮੀਂਹ ਕਾਰਨ ਕਿਸਾਨਾਂ ਦੇ ਤੰਬੂਆਂ 'ਚ ਭਰਿਆ ਪਾਣੀ, ਰਾਤ ਕੱਢਣੀ ਹੋਈ ਔਖੀ
Friday, Jun 11, 2021 - 12:43 AM (IST)
ਨਵੀਂ ਦਿੱਲੀ/ਸਿੰਘੂ ਬਾਰਡਰ- ਕਿਸਾਨ ਲਗਾਤਾਰ ਕਈ ਮਹੀਨਿਆਂ ਤੋਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ 'ਚ ਧਰਨਾ ਦੇ ਰਹੇ ਹਨ। ਉਨ੍ਹਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਆਪਣੇ ਹੱਕਾਂ ਅਤੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਦ੍ਰਿੜਤਾ ਨਾਲ ਕਰਦੇ ਆ ਰਿਹੇ ਹਨ।
ਇਹ ਵੀ ਪੜ੍ਹੋ: ਕੇਜਰੀਵਾਲ ਸਰਕਾਰ ਮਿਆਰੀ ਸਕੂਲ ਸਿੱਖਿਆ ਮਾਡਲ ਲਾਗੂ ਕਰਨ ਬਾਰੇ ਪੰਜਾਬ ਤੋਂ ਸਿੱਖੇ : ਸਿੰਗਲਾ
ਹੁਣ ਇਕ ਹੋਰ ਮੁਸ਼ਕਿਲ ਉਨ੍ਹਾਂ ਦੇ ਅੱਗੇ ਆਣ ਖੜ੍ਹੀ ਹੋਈ ਹੈ ਜਿੱਥੇ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉੱਥੇ ਦੂਜੇ ਪਾਸੇ ਦਿੱਲੀ ਸਿੰਘੂ ਬਾਰਡਰ 'ਤੇ ਧਰਨਾ ਦੇ ਰਹੇ ਕਿਸਾਨਾਂ ਦੇ ਤੰਬੂਆਂ 'ਚ ਪਾਣੀ ਭਰ ਗਿਆ ਜਿਸ ਕਾਰਨ ਸੋਣ ਵਾਲੇ ਗੱਦੇ ਅਤੇ ਉਨ੍ਹਾਂ ਦੁਆਰਾ ਨਾਲ ਲਿਆਂਦੀ ਹੋਈ ਖਾਦ ਸਮੱਗਰੀ ਵੀ ਭਿੱਜ ਗਈ ਪਰ ਸਮੱਸਿਆਵਾਂ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ।
ਇਹ ਵੀ ਪੜ੍ਹੋ: ਪੰਜਾਬ ਪੁਲਸ ਇਕ ਵਾਰ ਫਿਰ ਵਿਵਾਦਾਂ ਦੇ ਘੇਰੇ 'ਚ, ਹੁਣ ਨਸ਼ੇ ਦੀ ਹਾਲਤ 'ਚ ਕੁੱਟਮਾਰ ਕਰਨ ਦੇ ਲੱਗੇ ਦੋਸ਼
ਇਹ ਮੰਦਭਾਗਾ ਹੈ ਕਿ ਸਰਕਾਰ ਨੇ ਕਿਸਾਨਾਂ ਪ੍ਰਤੀ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ ਅਤੇ ਕਿਸਾਨ ਸੜਕਾਂ 'ਤੇ ਰਹਿਣ ਲਈ ਮਜ਼ਬੂਰ ਹਨ। ਕਿਸਾਨਾਂ ਨੇ ਵੀ ਕਈ ਮਹੀਨਿਆਂ ਤੋਂ ਸਹਨਸ਼ੀਲਤਾ ਅਤੇ ਤਾਕਤ ਦਿਖਾਉਂਦਿਆਂ ਹੋਏ ਹਰ ਮੌਸਮ ਵਿਚ ਆਪਣੇ ਆਪ ਨੂੰ ਮਜ਼ਬੂਤ ਬਣਾਈ ਰੱਖਿਆ ਹੈ। ਇਹ ਉਨ੍ਹਾਂ ਲਈ ਕੋਈ ਵੱਡੀ ਗੱਲ ਨਹੀਂ ਕਿਉਂਕਿ ਹਰ ਮੌਸਮ ਵਿਚ ਕਿਸਾਨ ਆਪਣਾ ਸਮਾਂ ਖੇਤਾਂ 'ਚ ਬਤੀਤ ਕਰਦੇ ਹਨ, ਫਸਲਾਂ ਦੀ ਕਟਾਈ ਅਤੇ ਵੇਚਣ ਤੋਂ ਪਹਿਲਾਂ ਦੇ ਸਫ਼ਰ ਵਿਚ ਉਨ੍ਹਾਂ ਨੂੰ ਬਹੁਤ ਸਾਰੀਆਂ ਮੌਸਮੀ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ, ਪਰ ਕਿਸਾਨ ਘਬਰਾਉਂਦੇ ਨਹੀਂ ਅਤੇ ਆਪਣੇ ਸਬਰ ਨੂੰ ਬਣਾਈ ਰੱਖਦੇ ਹੋਏ ਉਤਸ਼ਾਹ ਨਾਲ ਲੜਦੇ ਰਹਿੰਦੇ ਹਨ।