ਮੋਹਲੇਧਾਰ ਮੀਂਹ ਪੈਣ ਦੇ ਆਸਾਰ, ਸਕੂਲ-ਕਾਲਜਾਂ 'ਚ ਛੁੱਟੀ ਦਾ ਐਲਾਨ

Monday, Jul 15, 2024 - 11:39 AM (IST)

ਬੈਂਗਲੁਰੂ- ਦੇਸ਼ ਦੇ ਕਈ ਸੂਬਿਆਂ ਵਿਚ ਇਸ ਸਮੇਂ ਮੋਹਲੇਧਾਰ ਮੀਂਹ ਪੈ ਰਹੇ ਹਨ, ਜਿਸ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਸਕੂਲ ਜਾਣ ਵਾਲੇ ਬੱਚਿਆਂ ਨੂੰ ਖ਼ਾਸ ਕਰ ਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਸਾਮ, ਮੁੰਬਈ ਅਤੇ ਦੱਖਣੀ ਸੂਬਿਆਂ ਵਿਚ ਇਸ ਸਮੇਂ ਮੋਹਲੇਧਾਰ ਮੀਂਹ ਪੈ ਰਿਹਾ ਹੈ। ਕਰਨਾਟਕ 'ਚ 16 ਜੁਲਾਈ ਤੱਕ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਹੈ। ਕਰਨਾਟਕ ਸੂਬਾ ਕੁਦਰਤੀ ਆਫ਼ਤ ਨਿਗਰਾਨੀ ਕੇਂਦਰ ਨੇ ਇਹ ਜਾਣਕਾਰੀ ਦਿੱਤੀ। 

ਇਹ ਵੀ ਪੜ੍ਹੋ- 24 ਘੰਟਿਆਂ 'ਚ 12 ਲੱਖ ਬੂਟੇ ਲਾ ਕੇ ਇੰਦੌਰ ਨੇ ਰਚਿਆ ਇਤਿਹਾਸ, ਬਣਾਇਆ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ

ਇਸ ਦੌਰਾਨ ਉੱਤਰੀ ਕੰਨੜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਲਕਸ਼ਮੀਪ੍ਰਿਆ ਨੇ ਸੋਮਵਾਰ ਨੂੰ ਭਾਰਤੀ ਮੌਸਮ ਵਿਭਾਗ (IMD) ਵਲੋਂ ਜਾਰੀ 'ਰੈੱਡ ਅਲਰਟ' ਦਾ ਹਵਾਲਾ ਦਿੰਦੇ ਹੋਏ ਕਾਰਵਾਰ, ਅੰਕੋਲਾ, ਕੁਮਤਾ, ਹੋਨਾਵਰ, ਭਟਕਲ, ਸਿਰਸੀ, ਸਿੱਧੂਪੁਰ, ਯੇਲਾਪੁਰ, ਦਾਂਡੇਲੀ ਜੋਇਡਾ ਤਾਲੁਕਾ ਦੇ ਸਾਰੇ ਸਕੂਲਾਂ ਪੀ.ਯੂ. (ਪ੍ਰੀ-ਯੂਨੀਵਰਸਿਟੀ) ਕਾਲਜਾਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। 'ਰੈੱਡ ਅਲਰਟ' ਦੇ ਤਹਿਤ 24 ਘੰਟਿਆਂ 'ਚ 20 ਸੈਂਟੀਮੀਟਰ ਤੋਂ ਜ਼ਿਆਦਾ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- 1984 ਸਿੱਖ ਕਤਲੇਆਮ: 437 ਪੀੜਤ ਪਰਿਵਾਰਾਂ ਨੂੰ ਮਿਲੇਗੀ ਸਰਕਾਰੀ ਨੌਕਰੀ

IMD ਮੁਤਾਬਕ ਉੱਤਰੀ ਕੰਨੜ ਵਿਚ ਕੈਸਲ ਰੌਕ ਵਿਚ ਐਤਵਾਰ ਨੂੰ ਸਭ ਤੋਂ ਵੱਧ 220 ਮਿਲੀਮੀਟਰ ਮੀਂਹ ਪਿਆ। ਮੌਸਮ ਵਿਭਾਗ ਨੇ ਉੱਤਰੀ ਕੰਨੜ ਜ਼ਿਲ੍ਹੇ ਵਿਚ 14 ਜੁਲਾਈ ਦੀ ਦੁਪਹਿਰ 1 ਵਜੇ ਤੋਂ 16 ਜੁਲਾਈ ਦੀ ਰਾਤ 8:30 ਵਜੇ ਤੱਕ ਮੋਹਲੇਧਾਰ ਮੀਂਹ ਦੀ ਚੇਤਾਵਨੀ ਅਤੇ ‘ਰੈੱਡ ਅਲਰਟ’ ਜਾਰੀ ਕੀਤਾ ਹੈ। ਕਰਨਾਟਕ 'ਤੇ ਮਾਨਸੂਨ ਦੀ ਇਹ ਜ਼ੋਰਦਾਰ ਸਥਿਤੀ ਮਹਾਰਾਸ਼ਟਰ-ਉੱਤਰੀ ਕੇਰਲ ਤੱਟ ਦੇ ਨਾਲ-ਨਾਲ ਪੱਛਮੀ-ਕੇਂਦਰੀ ਬੰਗਾਲ ਦੀ ਖਾੜੀ ਦੇ ਤੱਟਵਰਤੀ ਆਂਧਰਾ ਪ੍ਰਦੇਸ਼ ਉੱਤੇ ਚੱਕਰਵਾਤ ਚੱਕਰ ਕਾਰਨ ਹੈ, ਜੋ ਕਰਨਾਟਕ ਵਿਚ ਜ਼ਿਆਦਾ ਨਮੀ ਦਾ ਕਾਰਨ ਬਣ ਰਹੀ ਹੈ। 

ਇਹ ਵੀ ਪੜ੍ਹੋ- ਆਸਾਮ 'ਚ ਹੜ੍ਹ ਕਾਰਨ ਬੇਕਾਬੂ ਹੋਏ ਹਾਲਾਤ, 14 ਲੱਖ ਲੋਕਾਂ 'ਤੇ ਕੁਦਰਤ ਦੀ ਮਾਰ

ਮੌਸਮ ਮਾਹਿਰਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਹਫ਼ਤੇ ਵਿਚ ਸੂਬੇ ਵਿਚ ਕਾਵੇਰੀ ਅਤੇ ਕ੍ਰਿਸ਼ਨਾ ਬੇਸਿਨ 'ਤੇ ਬਣੇ ਡੈਮਾਂ ਵਿਚ ਵੱਡੀ ਮਾਤਰਾ ਵਿਚ ਪਾਣੀ ਆਉਣ ਦੀ ਸੰਭਾਵਨਾ ਹੈ। ਕੇਂਦਰੀ ਜਲ ਕਮਿਸ਼ਨ ਨੇ ਕਰਨਾਟਕ ਵਿਚ 6 ਡੈਮਾਂ ਅਤੇ ਬੈਰਾਜਾਂ ਲਈ ਪਾਣੀ ਦੇ ਵਹਾਅ ਦੀ ਭਵਿੱਖਬਾਣੀ ਜਾਰੀ ਕੀਤੀ ਹੈ, ਜਿੱਥੇ ਪਾਣੀ ਦਾ ਵਹਾਅ ਤੈਅ ਸੀਮਾ ਦੇ ਬਰਾਬਰ ਜਾਂ ਉਸ ਤੋਂ ਵੱਧ ਹੈ। ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਕਾਬਿਨੀ ਜਲ ਭੰਡਾਰ ਵਿਚ ਪਾਣੀ ਦਾ ਪੱਧਰ ਭੰਡਾਰਨ ਸਮਰੱਥਾ ਦੇ 85 ਫ਼ੀਸਦੀ ਤੋਂ ਉੱਪਰ ਚਲਾ ਗਿਆ ਹੈ।


Tanu

Content Editor

Related News