ਪੰਜਾਬ 'ਚ ਮੁੜ ਰੰਗ ਦਿਖਾਵੇਗੀ ਗਰਮੀ! ਮੀਂਹ ਦੇ ਅਲਰਟ ਵਿਚਾਲੇ ਮੌਸਮ ਵਿਭਾਗ ਦੀ ਭਵਿੱਖਬਾਣੀ
Wednesday, Aug 28, 2024 - 09:23 AM (IST)
ਜਲੰਧਰ (ਪੁਨੀਤ)– ਬੀਤੀ ਸ਼ਾਮ ਨੂੰ ਮੀਂਹ ਤੋਂ ਪਹਿਲਾਂ ਕਾਲੇ ਬੱਦਲ ਛਾਉਣ ਤੋਂ ਬਾਅਦ ਠੰਢੀਆਂ ਹਵਾਵਾਂ ਚੱਲਣ ਲੱਗੀਆਂ ਅਤੇ ਮੌਸਮ ਖੁਸ਼ਨੁਮਾ ਹੋ ਗਿਆ। ਮੀਂਹ ਤੋਂ ਬਾਅਦ ਤਾਪਮਾਨ ਵਿਚ 4 ਡਿਗਰੀ ਦਾ ਵੱਡਾ ਫਰਕ ਦੇਖਣ ਨੂੰ ਮਿਲਿਆ, ਜਿਸ ਨੇ ਗਰਮੀ ਤੋਂ ਵੱਡੀ ਰਾਹਤ ਦਿਵਾਈ ਹੈ। ਜ਼ਿਲ੍ਹੇ ਵਿਚ 12 ਐੱਮ. ਐੱਮ. ਤੇਜ਼ ਮੀਂਹ ਦੇਖਣ ਨੂੰ ਮਿਲਿਆ। 40 ਮਿੰਟ ਤਕ ਪਏ ਮੀਂਹ ਨੇ ਗਰਮੀ ਦਾ ਪ੍ਰਭਾਵ ਅਚਾਨਕ ਘਟਾ ਦਿੱਤਾ। ਪੰਜਾਬ ਵਿਚ ਮੀਂਹ ਦੀ ਗੱਲ ਕੀਤੀ ਜਾਵੇ ਤਾਂ ਦੋਆਬਾ ਵਿਚ ਮੀਂਹ ਦਾ ਅਸਰ ਘੱਟ ਰਿਹਾ, ਜਦੋਂ ਕਿ ਮਾਲਵਾ ਇਲਾਕੇ ਵਿਚ ਜ਼ਿਆਦਾ ਮੀਂਹ ਦੇਖਣ ਨੂੰ ਮਿਲਿਆ।
ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਸੱਦ ਲਈ ਕੈਬਨਿਟ ਮੀਟਿੰਗ, ਹੋ ਸਕਦੇ ਨੇ ਅਹਿਮ ਫ਼ੈਸਲੇ
ਮੀਂਹ ਤੋਂ ਬਾਅਦ ਮਹਾਨਗਰ ਦਾ ਵੱਧ ਤੋਂ ਵੱਧ ਤਾਪਮਾਨ 34.5 ਡਿਗਰੀ, ਜਦਕਿ ਘੱਟ ਤੋਂ ਘੱਟ ਤਾਪਮਾਨ 24 ਡਿਗਰੀ ਦੇ ਲੱਗਭਗ ਰਿਕਾਰਡ ਹੋਇਆ, ਜੋ ਕਿ ਪਿਛਲੇ ਕੁਝ ਸਮੇਂ ਦੌਰਾਨ ਸਭ ਤੋਂ ਘੱਟ ਤਾਪਮਾਨ ਦੱਸਿਆ ਜਾ ਰਿਹਾ ਹੈ। ਮਾਨਸੂਨ ਦੇ ਸਿਲਸਿਲੇ ਵਿਚ ਬੁੱਧਵਾਰ ਨੂੰ ਹਲਕਾ ਮੀਂਹ ਪੈਣ ਦੇ ਆਸਾਰ ਹਨ।
ਮੁੜ ਰੰਗ ਦਿਖਾਵੇਗੀ ਗਰਮੀ
ਮੌਸਮ ਦੇ ਮਾਹਿਰਾਂ ਮੁਤਾਬਕ ਅਗਲੇ ਕੁਝ ਦਿਨਾਂ ਵਿਚਕਾਰ ਮੌਸਮ ਵਿਚ ਯੂ-ਟਰਨ ਦੇਖਣ ਨੂੰ ਮਿਲ ਸਕਦਾ ਹੈ ਅਤੇ ਗਰਮੀ ਫਿਰ ਤੋਂ ਆਪਣਾ ਰੰਗ ਦਿਖਾ ਸਕਦੀ ਹੈ। ਪੰਜਾਬ ਦੇ ਕੁਝ ਹਿੱਸਿਆਂ ਵਿਚ 28 ਅਗਸਤ ਨੂੰ ਯੈਲੋ ਅਲਰਟ ਦੱਸਿਆ ਗਿਆ ਹੈ ਤੇ ਜਲੰਧਰ ਦੇ ਗੁਆਂਢੀ ਜ਼ਿਲ੍ਹੇ ਇਸ ਅਲਰਟ ਵਿਚ ਦਿਖਾਈ ਦੇ ਰਹੇ ਹਨ। ਆਈ. ਐੱਮ. ਡੀ. ਚੰਡੀਗੜ੍ਹ ਦੇ ਮੁਤਾਬਕ ਪੰਜਾਬ ਵਿਚ ਹਲਕੇ ਤੋਂ ਦਰਮਿਆਨਾ ਮੀਂਹ ਪਵੇਗਾ। ਮਹਾਨਗਰ ਜਲੰਧਰ ਵਿਚ ਯੈਲੋ ਅਲਰਟ ਦਾ ਪ੍ਰਭਾਵ ਘੱਟ ਰਹੇਗਾ ਪਰ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਆਮ ਤੌਰ ’ਤੇ ਜਲੰਧਰ ਵਿਚ ਮੀਂਹ ਦਾ ਸੈਂਟਰ ਬਣਦਾ ਹੈ ਪਰ ਇਸ ਵਾਰ ਦੇ ਮਾਨਸੂਨ ਨੇ ਜਲੰਧਰ ਵਿਚ ਦੇਰੀ ਨਾਲ ਐਂਟਰੀ ਕੀਤੀ ਸੀ ਅਤੇ ਬਾਅਦ ਵਿਚ ਬੈਲੇਂਸ ਬਰਾਬਰ ਹੋਇਆ ਸੀ।
ਚਮੜੀ ਦਾ ਬਚਾਅ ਕਰਨ ਪ੍ਰਤੀ ਕਰੋ ਫੋਕਸ
ਮੀਂਹ ਨਾਲ ਜਿਥੇ ਇਕ ਪਾਸੇ ਰਾਹਤ ਮਿਲਦੀ ਹੈ, ਉਥੇ ਹੀ ਚਮੜੀ ਦੀਆਂ ਬੀਮਾਰੀਆਂ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਅਜਿਹੀ ਸਥਿਤੀ ਿਵਚ ਚਮਡ਼ੀ ਦਾ ਬਚਾਅ ਕਰਨਾ ਬਹੁਤ ਜ਼ਰੂਰੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਚਮੜੀ ’ਤੇ ਇਨਫੈਕਸ਼ਨ ਦਾ ਖਤਰਾ ਇਨ੍ਹੀਂ ਦਿਨੀਂ ਵਧ ਜਾਂਦਾ ਹੈ। ਇਸ ਕਾਰਨ ਪਬਲਿਕ ਪਲੇਸ ’ਤੇ ਖਾਸ ਸਾਵਧਾਨੀ ਵਰਤਣ ਦੀ ਲੋੜ ਹੁੰਦੀ ਹੈ। ਜਿਹੜੇ ਲੋਕ ਦੋਪਹੀਆ ਵਾਹਨ ’ਤੇ ਘੁੰਮਦੇ ਰਹਿੰਦੇ ਹਨ, ਉਨ੍ਹਾਂ ਨੂੰ ਰਾਤ ਨੂੰ ਨਹਾ ਕੇ ਸੌਣਾ ਚਾਹੀਦਾ ਹੈ ਕਿਉਂਕਿ ਗੰਦੇ ਪਾਣੀ ਦੇ ਛਿੱਟੇ ਆਦਿ ਪੈਣ ਤੋਂ ਬਾਅਦ ਇਨਫੈਕਸ਼ਨ ਹੋਣ ਦਾ ਡਰ ਰਹਿੰਦਾ ਹੈ।
ਇਹ ਖ਼ਬਰ ਵੀ ਪੜ੍ਹੋ - ਨਹੀਂ ਮਿਲੇਗਾ Study Visa! ਆਸਟ੍ਰੇਲੀਆ ਜਾਣ ਦੀ ਯੋਜਨਾ ਬਣਾ ਰਹੇ ਭਾਰਤੀਆਂ ਨੂੰ ਝਟਕਾ
ਹੁੰਮਸ ਕਾਰਨ ਪਸੀਨਾ ਆਉਣ ਦੀ ਸਥਿਤੀ ਵੀ ਨੁਕਸਾਨਦਾਇਕ ਸਾਬਿਤ ਹੋ ਸਕਦੀ ਹੈ। ਜਿਹੜੇ ਲੋਕਾਂ ਨੂੰ ਚਮੜੀ ਦੀ ਬੀਮਾਰੀ ਦਾ ਡਰ ਰਹਿੰਦਾ ਹੈ, ਉਨ੍ਹਾਂ ਨੂੰ ਗੰਦੇ ਅਤੇ ਪਸੀਨੇ ਵਾਲੇ ਕੱਪੜੇ ਦੁਬਾਰਾ ਨਹੀਂ ਵਰਤਣੇ ਚਾਹੀਦੇ। ਬੈਕਟੀਰੀਆ ਤੋਂ ਬਚਾਅ ਲਈ ਚਿਹਰੇ ਅਤੇ ਹੱਥਾਂ ਨੂੰ ਧੋਂਦੇ ਰਹੋ। ਤੇਲ ਰਹਿਤ ਜਾਂ ਗੈਰ-ਕਾਮੇਡੋਜੈਨਿਕ ਸਕਿਨ ਕੇਅਰ ਦੀ ਵਰਤੋਂ ਕਰੋ। ਹਾਈਡ੍ਰੋਕਾਰਟੀਸੋਨ ਵਰਗੀ ਖਾਰਿਸ਼ ਤੋਂ ਰਾਹਤ ਦੇਣ ਵਾਲੀ ਕ੍ਰੀਮ ਜਾਂ ਕਾਊਂਟਰ ਐਂਟੀ-ਬਾਇਓਟਿਕਸ ਦੀ ਵਰਤੋਂ ਕਰੋ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8