ਜਲੰਧਰ ਦੇ ਮਸ਼ਹੂਰ ਮੇਹਰ ਚੰਦ ਕਾਲਜ 'ਚ ਖ਼ੁਦਕੁਸ਼ੀ! ਛੁੱਟੀ ਵੇਲੇ ਮਿਲੀ ਲਾਸ਼

Friday, Aug 30, 2024 - 11:27 AM (IST)

ਜਲੰਧਰ ਦੇ ਮਸ਼ਹੂਰ ਮੇਹਰ ਚੰਦ ਕਾਲਜ 'ਚ ਖ਼ੁਦਕੁਸ਼ੀ! ਛੁੱਟੀ ਵੇਲੇ ਮਿਲੀ ਲਾਸ਼

ਜਲੰਧਰ (ਵਰੁਣ)– ਡੀ. ਏ. ਵੀ. ਕਾਲਜ ਨਾਲ ਸਥਿਤ ਮੇਹਰਚੰਦ ਪਾਲੀਟੈਕਨਿਕ ਕਾਲਜ ਦੀ ਕੰਟੀਨ ਵਿਚ ਵੀਰਵਾਰ ਨੂੰ ਚਪੜਾਸੀ ਦੀ ਲਾਸ਼ ਲਟਕਦੀ ਮਿਲੀ। ਜਿਸ ਸਮੇਂ ਚਪੜਾਸੀ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ, ਉਸ ਸਮੇਂ ਕਾਲਜ ਵਿਚ ਛੁੱਟੀ ਹੋ ਚੁੱਕੀ ਸੀ। ਸ਼ੱਕ ਹੈ ਕਿ ਚਪੜਾਸੀ ਨੇ ਆਰਥਿਕ ਹਾਲਾਤ ਕਾਰਨ ਖੁਦਕੁਸ਼ੀ ਕੀਤੀ। ਮ੍ਰਿਤਕ ਦੀ ਪਛਾਣ ਸ਼ਿਵ ਨਾਥ (54) ਪੁੱਤਰ ਰਾਮ ਮਿਲਨ ਨਿਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ ਰੂਪ ਵਿਚ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡੀ ਵਾਰਦਾਤ! ਦੋਧੀ ਦਾ ਗੋਲ਼ੀਆਂ ਮਾਰ ਕੇ ਕਤਲ

ਜਾਣਕਾਰੀ ਦਿੰਦਿਆਂ ਥਾਣਾ ਨੰਬਰ 1 ਦੇ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਵ ਨਾਥ ਹਰ ਰੋਜ਼ ਦੀ ਤਰ੍ਹਾਂ ਵੀਰਵਾਰ ਦੀ ਸਵੇਰ ਕਾਲਜ ਪਹੁੰਚਿਆ ਸੀ। ਕਾਲਜ ਵਿਚ ਛੁੱਟੀ ਤੋਂ ਬਾਅਦ ਉਸ ਨੇ ਕੰਟੀਨ ਵਿਚ ਜਾ ਕੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਹੋਰ ਸਟਾਫ ਨੇ ਕੁਝ ਸਮੇਂ ਬਾਅਦ ਜਦੋਂ ਕੰਟੀਨ ਵਿਚ ਆ ਕੇ ਦੇਖਿਆ ਤਾਂ ਲਾਸ਼ ਲਟਕਦੀ ਦੇਖ ਕੇ ਕਾਲਜ ਦੀ ਮੈਨੇਜਮੈਂਟ ਨੂੰ ਸੂਚਨਾ ਦਿੱਤੀ। ਤੁਰੰਤ ਥਾਣਾ ਨੰਬਰ 1 ਦੀ ਪੁਲਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਹੇਠਾਂ ਉਤਾਰਿਆ ਅਤੇ ਮ੍ਰਿਤਕ ਸ਼ਿਵ ਨਾਥ ਦੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰ ਕੇ ਸੂਚਨਾ ਦਿੱਤੀ ਗਈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਤੇ ਗੈਂ.ਗਸਟਰਾਂ ਵਿਚਾਲੇ ਫ਼ਾਇਰਿੰਗ! ਤਾੜ-ਤਾੜ ਚੱਲੀਆਂ ਗੋਲ਼ੀਆਂ

ਕੁਝ ਸਮੇਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰ ਵੀ ਮੌਕੇ ’ਤੇ ਆ ਗਏ ਸਨ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਉਥੇ ਹੀ, ਸ਼ਿਵ ਨਾਥ ਦੇ ਘਰ ਵਾਲਿਆਂ ਦਾ ਕਹਿਣਾ ਹੈ ਕਿ ਆਰਥਿਕ ਹਾਲਾਤ ਕਾਰਨ ਸ਼ਿਵ ਨਾਥ ਕੁਝ ਸਮੇਂ ਤੋਂ ਪ੍ਰੇਸ਼ਾਨ ਸੀ ਅਤੇ ਹੋ ਸਕਦਾ ਹੈ ਕਿ ਇਸੇ ਕਾਰਨ ਉਸ ਨੇ ਖੁਦਕੁਸ਼ੀ ਕਰ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ ਹੋਵੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News