ਹਿਮਾਚਲ ਪ੍ਰਦੇਸ਼ ''ਚ ਮਾਨਸੂਨ ਦਾ ਭਿਆਨਕ ਰੂਪ, ਕਈ ਹਾਈਵੇਅ ਹੋਏ ਬੰਦ

08/27/2020 1:52:42 PM

ਸ਼ਿਮਲਾ— ਦੇਸ਼ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਕਾਰਨ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਾੜੀ ਅਤੇ ਮੈਦਾਨੀ ਇਲਾਕਿਆਂ 'ਚ ਮੀਂਹ ਦਾ ਕਹਿਰ ਜਾਰੀ ਹੈ। ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਸੂਬੇ ਭਰ 'ਚ ਨਦੀਆਂ-ਨਾਲੇ ਉਫਾਨ 'ਤੇ ਹਨ। ਆਲਮ ਇਹ ਹੈ ਕਿ ਕਈ ਸੜਕਾਂ 'ਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਭਾਰੀ ਮੀਂਹ ਕਾਰਨ ਚੰਡੀਗੜ੍ਹ-ਮਨਾਲੀ ਹਾਈਵੇਅ ਬੰਦ ਕਰ ਦਿੱਤਾ ਗਿਆ ਹੈ। ਹਿਮਾਚਲ 'ਚ ਬੀਤੇ 24 ਘੰਟਿਆਂ ਵਿਚ ਸਭ ਤੋਂ ਜ਼ਿਆਦਾ ਮੀਂਹ ਕਾਂਗੜਾ ਜ਼ਿਲ੍ਹੇ 'ਚ ਪਿਆ ਹੈ। ਪਾਲਮਪੁਰ ਵਿਚ ਵੀ ਸਭ ਤੋਂ ਵਧੇਰੇ ਮੀਂਹ ਦਰਜ ਕੀਤਾ ਗਿਆ। 

ਭਾਰੀ ਮੀਂਹ ਕਾਰਨ ਹਿਮਾਚਲ ਦੇ ਕਈ ਖੇਤਰਾਂ 'ਚ ਜ਼ਮੀਨ ਖਿਸਕ ਗਈ। ਕੱਲੂ ਜ਼ਿਲ੍ਹੇ 'ਚ ਭਾਰੀ ਮੀਂਹ ਕਾਰਨ ਦੀ ਗਾਡਸਾ ਘਾਟੀ ਦੇ ਪਿੰਡ 'ਚ ਜ਼ਮੀਨ ਖਿਸਕ ਗਈ, ਜਿਸ ਕਾਰਨ ਖੇਤਾਂ ਨੂੰ ਕਾਫੀ ਨੁਕਸਾਨ ਪੁੱਜਾ ਹੈ। ਸੜਕਾਂ ਨੂੰ ਵੀ ਕਾਫੀ ਨੁਕਸਾਨ ਪੁੱਜਾ ਹੈ। ਇਸ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ। 

ਜ਼ਮੀਨ ਖਿਸਕਣ ਕਾਰਨ ਲਿੰਕ ਹਾਈਵੇਅ 'ਤੇ ਸਭ ਤੋਂ ਵੱਧ ਸਮੱਸਿਆ ਹੈ। ਮੰਡੀ ਪਠਾਨਕੋਟ ਹਾਈਵੇਅ 'ਤੇ ਦਰੱਖਤ ਡਿੱਗਣ ਕਾਰਨ ਹਾਈਵੇਅ ਬੰਦ ਹੋ ਗਿਆ। ਉੱਥੇ ਹੀ ਹਮੀਰਪੁਰ ਵਿਚ ਇਕ ਟਰੱਕ ਪਾਣੀ ਦੇ ਤੇਜ਼ ਵਹਾਅ ਵਿਚ ਫਸ ਗਿਆ ਸੀ। 27 ਅਗਸਤ ਨੂੰ ਵੀ ਅਲਰਟ ਹੈ। ਬਿਲਾਸਪੁਰ, ਕਾਂਗੜਾ, ਊਨਾ ਅਤੇ ਸਿਰਮੌਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।


Tanu

Content Editor

Related News