ਸਾਵਧਾਨ ! ਜਾਰੀ ਹੋ ਗਈ ਭਾਰੀ ਮੀਂਹ ਦੀ ਚਿਤਾਵਨੀ, IMD ਨੇ ਜਾਰੀ ਕੀਤਾ ''ਯੈਲੋ ਅਲਰਟ''
Monday, Jun 30, 2025 - 02:44 PM (IST)

ਨੈਸ਼ਨਲ ਡੈਸਕ: ਰਾਸ਼ਟਰੀ ਰਾਜਧਾਨੀ ਦਿੱਲੀ ਦੇ ਕੁਝ ਹਿੱਸਿਆਂ 'ਚ ਐਤਵਾਰ ਨੂੰ ਹਲਕੀ ਬਾਰਿਸ਼ ਹੋਈ, ਜਿਸ ਨਾਲ ਗਰਮ ਤੇ ਨਮੀ ਵਾਲੇ ਮੌਸਮ ਤੋਂ ਕੁਝ ਰਾਹਤ ਮਿਲੀ। ਮੌਸਮ ਵਿਭਾਗ (ਆਈਐੱਮਡੀ) ਦੇ ਅਨੁਸਾਰ ਘੱਟੋ-ਘੱਟ ਤਾਪਮਾਨ 26.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਸੀਜ਼ਨ ਦੇ ਔਸਤ ਤੋਂ 1.1 ਡਿਗਰੀ ਘੱਟ ਹੈ। ਆਈਐਮਡੀ ਦੇ ਅਨੁਸਾਰ ਸਵੇਰੇ 11 ਵਜੇ ਦੇ ਕਰੀਬ ਦਿੱਲੀ ਦੇ ਵਸੰਤ ਕੁੰਜ, ਹੌਜ਼ ਖਾਸ, ਮਾਲਵੀਆ ਨਗਰ, ਕਾਲਕਾਜੀ, ਮਹਿਰੌਲੀ, ਤੁਗਲਕਾਬਾਦ, ਛਤਰਪੁਰ, ਇਗਨੂ, ਆਇਆ ਨਗਰ ਤੇ ਡੇਰਾ ਮੰਡੀ ਵਿੱਚ ਗਰਜ-ਤੂਫ਼ਾਨ ਅਤੇ ਤੇਜ਼ ਹਵਾਵਾਂ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ।
ਸਵੇਰੇ 8.30 ਵਜੇ ਸਾਪੇਖਿਕ ਨਮੀ 75 ਫੀਸਦੀ ਸੀ। ਦਿੱਲੀ ਲਈ 'ਪੀਲਾ ਅਲਰਟ' ਜਾਰੀ ਕੀਤਾ ਗਿਆ ਹੈ ਅਤੇ ਆਈਐਮਡੀ ਨੇ ਅੱਜ ਆਮ ਤੌਰ 'ਤੇ ਬੱਦਲਵਾਈ, ਗਰਜ-ਤੂਫ਼ਾਨ ਦੇ ਨਾਲ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਐਤਵਾਰ ਸਵੇਰੇ 9 ਵਜੇ ਹਵਾ ਗੁਣਵੱਤਾ ਸੂਚਕਾਂਕ (AQI) 85 ਦਰਜ ਕੀਤਾ ਗਿਆ, ਜੋ ਕਿ "ਸੰਤੁਸ਼ਟੀਜਨਕ" ਸ਼੍ਰੇਣੀ ਵਿੱਚ ਆਉਂਦਾ ਹੈ। CPCB ਦੇ ਅਨੁਸਾਰ ਜ਼ੀਰੋ ਅਤੇ 50 ਦੇ ਵਿਚਕਾਰ AQI ਨੂੰ 'ਚੰਗਾ', 51 ਅਤੇ 100 ਦੇ ਵਿਚਕਾਰ 'ਸੰਤੁਸ਼ਟੀਜਨਕ', 101 ਅਤੇ 200 ਦੇ ਵਿਚਕਾਰ 'ਮੱਧਮ', 201 ਅਤੇ 300 ਦੇ ਵਿਚਕਾਰ 'ਮਾੜਾ', 301 ਅਤੇ 400 ਦੇ ਵਿਚਕਾਰ 'ਬਹੁਤ ਮਾੜਾ' ਅਤੇ 401 ਅਤੇ 500 ਦੇ ਵਿਚਕਾਰ 'ਗੰਭੀਰ' ਮੰਨਿਆ ਜਾਂਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e