6 ਸੂਬਿਆਂ 'ਚ ਅਲਰਟ, ਮੌਸਮ ਵਿਭਾਗ ਨੇ ਜਾਰੀ ਕੀਤੀ ਬਾਰਸ਼ ਦੀ ਚਿਤਾਵਨੀ

08/18/2018 10:35:56 AM

ਨੈਸ਼ਨਲ ਡੈਸਕ—ਕੇਰਲ ਦੇ ਬਾਅਦ ਹੁਣ ਛੇ ਸੂਬਿਆਂ 'ਚ ਬਾਰਸ਼ ਦਾ ਕਹਿਰ ਵਰ੍ਹ ਸਕਦਾ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੇ ਲਈ ਮਹਾਰਾਸ਼ਟਰ ਅਤੇ ਗੁਜਰਾਤ ਸਮੇਤ ਪੂਰੇ ਪੱਛਮੀ ਭਾਰਤ 'ਚ ਤੇਜ਼ ਬਾਰਸ਼ ਦੀ ਚਿਤਾਵਨੀ ਜਾਰੀ ਕਰ ਦਿੱਤੀ ਹੈ। ਵਿਭਾਗ ਦੇ ਮੁਤਾਬਕ ਪ੍ਰਦੇਸ਼ ਦੇ ਦੱਖਣੀ ਪੱਛਮੀ ਇਲਾਕਿਆਂ 'ਚ ਸਰਹੱਦੀ ਗੁਜਰਾਤ ਅਤੇ ਉੱਤਰੀ ਮੱਧ ਮਹਾਰਾਸ਼ਟਰ ਦੇ ਉਪਰ ਹਵਾ ਦੇ ਘੱਟ ਦਬਾਅ ਦੇ ਖੇਤਰ ਦੇ ਕਾਰਨ ਇਨ੍ਹਾਂ ਸੂਬਿਆਂ 'ਚ ਭਾਰੀ ਬਾਰਸ਼ ਦਾ ਸ਼ੱਕ ਹੈ।
PunjabKesariਇਸ ਦੇ ਇਲਾਵਾ ਉੱਤਰੀ ਕੋਂਕਣ, ਮੱਧ ਮਹਾਰਾਸ਼ਟਰ, ਗੋਆ, ਗੁਜਰਾਤ ਦੇ ਕੱਛ ਅਤੇ ਸੌਰਾਸ਼ਟਰ ਖੇਤਰ, ਤੇਲੰਗਾਨਾ ਅਤੇ ਉੱਤਰੀ ਕਰਨਾਟਕ ਦੇ ਨੇੜਲੇ ਇਲਾਕਿਆਂ 'ਚ ਤੇਜ਼ ਬਾਰਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਰਾਜਸਥਾਨ ਦੇ ਦੱਖਣੀ ਪੂਰਵੀ ਇਲਾਕਿਆਂ ਅਤੇ ਮੱਧ ਪ੍ਰਦੇਸ਼ ਦੇ ਦੱਖਣੀ ਪੱਛਮੀ ਇਲਾਕਿਆਂ 'ਚ ਕਈ ਥਾਵਾਂ 'ਤੇ ਅਗਲੇ 24 ਘੰਟਿਆਂ ਤੱਕ ਜ਼ੋਰਦਾਰ ਬਾਰਸ਼ ਦੀ ਸੰਭਾਵਨਾ ਨੂੰ ਦੇਖਦੇ ਹੋਏ ਭਾਰੀ ਬਾਰਸ਼ ਅਤੇ ਸਾਰੀਆਂ ਸੰਭਾਵਿਤ ਸਥਿਤੀਆਂ ਨਾਲ ਨਜਿੱਠਣ ਦੇ ਲਈ ਅਲਰਟ ਜਾਰੀ ਕੀਤਾ ਗਿਆ ਹੈ।

PunjabKesariਜਾਣਕਾਰੀ ਮੁਤਾਬਕ ਗੁਜਰਾਤ 'ਚ ਲੰਬੇ ਸਮੇਂ ਤੋਂ  ਬਾਅਦ ਮਾਨਸੂਨ ਇਕ ਵਾਰ ਫਿਰ ਸਰਗਰਮ ਹੋ ਗਿਆ ਹੈ ਅਤੇ ਸੂਬੇ ਦੇ ਕਈ ਹਿੱਸਿਆਂ 'ਚ ਪਿਛਲੇ 24 ਘੰਟਿਆਂ 'ਚ ਬਰਸਾਤ ਹੋਈ ਹੈ ਅਤੇ ਕੁਝ ਥਾਵਾਂ 'ਤੇ ਛੇ ਇੰਚ ਸਗੋਂ ਅੱਧਾ ਫੁੱਟ ਅਤੇ ਇਸ ਤੋਂ ਵਧ ਬਾਰਸ਼ ਦਰਜ ਕੀਤੀ ਗਈ ਹੈ।

PunjabKesariਮੌਸਮ ਵਿਭਾਗ ਨੇ ਬੀਤੇ ਦਿਨ ਸੂਰਤ, ਭਰੂਚ, ਵਡੋਦਰਾ ਦੇ ਇਲਾਵਾ ਦੇਵਭੂਮੀ ਦੁਆਰਕਾ, ਪੋਰਬੰਦਰ ਆਦਿ ਜ਼ਿਲਿਆਂ 'ਚ ਕੁਝ ਸਥਾਨਾਂ 'ਤੇ ਵਧ ਬਾਰਸ਼ ਦੀ ਚਿਤਾਵਨੀ ਜਾਰੀ ਕੀਤੀ ਸੀ। ਉੱਥੇ ਲਗਾਤਾਰ ਦੋ ਦਿਨ ਦੀ ਮਾਨਸੂਨੀ ਬਾਰਸ਼ ਨਾਲ ਸੂਬੇ ਭਰ 'ਚ ਤਾਪਮਾਨ 'ਚ ਗਿਰਾਵਟ ਵੀ ਦਰਜ ਕੀਤੀ ਗਈ ਹੈ। ਕਈ ਥਾਵਾਂ 'ਤੇ ਜ਼ਿਆਦਾਤਰ ਤਾਪਮਾਨ 'ਚ ਸੱਤ ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਹੋਈ ਹੈ। ਅਹਿਮਦਾਬਾਦ 'ਚ ਇਹ ਲਗਭਗ 26 ਡਿਗਰੀ ਸੈਲਸੀਅਸ ਸੀ, ਜੋ ਸਾਧਾਰਨ ਤੋਂ ਸਾਢੇ ਛੇ ਡਿਗਰੀ ਸੈਲਸੀਅਸ ਹੇਠਾਂ ਸੀ।


Related News