ਮੁੰਬਈ ਦੇ ਕਈ ਹਿੱਸਿਆ ''ਚ ਭਾਰੀ ਮੀਂਹ, ਮੌਸਮ ਵਿਭਾਗ ਨੇ ''ਯੈਲੋ'' ਅਲਰਟ ਕੀਤਾ ਜਾਰੀ

Monday, Jul 24, 2023 - 11:21 AM (IST)

ਮੁੰਬਈ ਦੇ ਕਈ ਹਿੱਸਿਆ ''ਚ ਭਾਰੀ ਮੀਂਹ, ਮੌਸਮ ਵਿਭਾਗ ਨੇ ''ਯੈਲੋ'' ਅਲਰਟ ਕੀਤਾ ਜਾਰੀ

ਮੁੰਬਈ (ਭਾਸ਼ਾ)- ਮੁੰਬਈ 'ਚ ਪਿਛਲੇ 24 ਘੰਟਿਆਂ 'ਚ ਕਈ ਥਾਵਾਂ 'ਤੇ ਭਾਰੀ ਮੀਂਹ ਪਿਆ ਅਤੇ ਮੌਸਮ ਵਿਭਾਗ ਨੇ ਸੋਮਵਾਰ ਨੂੰ ਮੱਧਮ ਤੋਂ ਭਾਰੀ ਮੀਂਹ ਦਾ ਅਨੁਮਾਨ ਜਤਾਉਂਦੇ ਹੋਏ ਸ਼ਹਿਰ ਲਈ 'ਯੈਲੋ ਅਲਰਟ' ਜਾਰੀ ਕੀਤਾ ਹੈ। ਬ੍ਰਹਿਮੁੰਬਈ ਮਹਾਨਗਰਪਾਲਿਕਾ (ਬੀ.ਐੱਮ.ਸੀ.) ਦੇ ਇਕ ਅਧਿਕਾਰੀ ਨੇ ਕਿਹਾ ਕਿ ਸੋਮਵਾਰ ਸਵੇਰੇ 8  ਵਜੇ ਖ਼ਤਮ ਹੋਈ 24 ਘੰਟੇ ਦੀ ਮਿਆਦ 'ਚ ਮੁੰਬਈ ਅਤੇ ਪੂਰਬੀ ਅਤੇ ਪੱਛਮੀ ਉਪਨਗਾਂ 'ਚ ਔਸਤਨ 58.42 ਮਿਲੀਮੀਟਰ, 69.15 ਮਿਲੀਮੀਟਰ ਅਤੇ 70.41 ਮਿਲੀਮੀਟਰ ਮੀਂਹ ਪਿਆ। ਸਵੇਰੇ ਮੁੰਬਈ 'ਚ ਕੁਝ ਥਾਵਾਂ 'ਤੇ ਮੀਂਹ ਪਿਆ, ਜਦੋਂ ਕਿ ਕੁਝ ਥਾਵਾਂ 'ਤੇ ਮੀਂਹ ਨਹੀਂ ਪਿਆ।

ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਦੇ ਮੁੰਬਈ ਕੇਂਦਰ ਨੇ ਸੋਮਵਾਰ ਲਈ 'ਯੈਲੋ ਅਲਰਟ' ਜਾਰੀ ਕੀਤਾ ਹੈ ਅਤੇ ਮੁੰਬਈ 'ਚ ਮੱਧਮ ਤੋਂ ਭਾਰੀ ਬਾਰਿਸ਼ ਹੋਣ ਦਾ ਅਨੁਮਾਨ ਜਤਾਇਆ ਹੈ। ਬੀ.ਐੱਮ.ਸੀ. ਦੇ ਅਧਿਕਾਰੀਆਂ ਨੇ ਕਿਹਾ ਕਿ ਆਈ.ਐੱਮ.ਡੀ. ਮੁੰਬਈ ਨੇ ਸੋਮਵਾਰ ਸਵੇਰੇ ਆਪਣੀ ਭਵਿੱਖਬਾਣੀ 'ਚ ਅਗਲੇ 24 ਘੰਟਿਆਂ 'ਚ ਮੱਧਮ ਤੋਂ ਭਾਰੀ ਬਾਰਿਸ਼ ਹੋਣ ਦਾ ਅਨੁਮਾਨ ਜਤਾਇਆ ਹੈ। ਨਗਰ ਨਿਗਮ ਦੇ ਅਧਿਕਾਰੀ ਨੇ ਕਿਹਾ ਕਿ ਮੁੰਬਈ 'ਚ ਕਿਤੇ ਵੀ ਪਾਣੀ ਭਰਨ ਦੀ ਸੂਚਨਾ ਨਹੀਂ ਹੈ। ਅਧਿਕਾਰੀਆਂ ਅਨੁਸਾਰ ਮੱਧ ਰੇਲਵੇ ਅਤੇ ਪੱਛਮ ਰੇਲਵੇ ਅਤੇ ਬ੍ਰਹਿਨਮੁੰਬਈ ਬਿਜਲੀ ਸਪਲਾਈ ਅਤੇ ਆਵਾਜਾਈ (ਬੈਸਟ) ਦੀਆਂ ਬੱਸ ਸੇਵਾਵਾਂ ਆਮ ਰਹੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News