ਦਿੱਲੀ ਦੇ ਕਈ ਹਿੱਸਿਆਂ ''ਚ ਭਾਰੀ ਬਾਰਿਸ਼, ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਯਮੁਨਾ ਅਤੇ ਹਿੰਡਨ ਨਦੀਆਂ

07/26/2023 2:12:36 PM

ਨਵੀਂ ਦਿੱਲੀ/ਨੋਇਡਾ (ਭਾਸ਼ਾ)- ਦਿੱਲੀ ਦੇ ਕਈ ਹਿੱਸਿਆਂ 'ਚ ਬੁੱਧਵਾਰ ਸਵੇਰ ਤੋਂ ਮੱਧਮ ਤੋਂ ਭਾਰੀ ਬਾਰਿਸ਼ ਕਾਰਨ ਲੋਕਾਂ ਨੂੰ ਪਾਣੀ ਭਰਨ ਅਤੇ ਜਾਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਨੇ ਬੁੱਧਵਾਰ ਲਈ ਦਿਨ 'ਚ ਮੱਧਮ ਬਾਰਿਸ਼ ਦਾ 'ਓਰੇਂਜ ਅਲਰਟ' ਜਾਰੀ ਕੀਤਾ ਹੈ, ਜਦੋਂ ਕਿ ਵੀਰਵਾਰ ਲਈ 'ਯੈਲੋ ਅਲਰਟ' ਜਾਰੀ ਕੀਤਾ ਹੈ। ਉੱਥੇ ਹੀ ਦਿੱਲੀ 'ਚ ਯਮੁਨਾ ਅਤੇ ਐੱਨ.ਸੀ.ਆਰ. 'ਚ ਹਿੰਡਨ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਪਹਿਲੇ ਦੇ ਮੁਕਾਬਲੇ ਨਦੀਆਂ ਦਾ ਪਾਣੀ ਦਾ ਪੱਧਰ ਘੱਟ ਹੈ ਪਰ ਇਹ ਅਜੇ ਵੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਬਣਿਆ ਹੋਇਆ ਹੈ। 25 ਜੁਲਾਈ ਯਾਨੀ ਮੰਗਲਵਾਰ ਸਵੇਰੇ ਦਿੱਲੀ 'ਚ ਯਮੁਨਾ ਨਦੀ ਦਾ ਮੌਜੂਦਾ ਜਲ ਪੱਧਰ 205.45 ਮੀਟਰ (ਖ਼ਤਰੇ ਦੇ ਨਿਸ਼ਆਨ 205.33) ਰਿਕਾਰਡ ਕੀਤਾ ਗਿਆ।

PunjabKesari

ਉੱਥੇ ਹੀ ਨੋਇਡਾ, ਗਾਜ਼ੀਆਬਾਦ 'ਚ ਹਿੰਡਨ ਨਦੀ 'ਚ ਪਾਣੀ ਦਾ ਪੱਧਰ ਵਧਣ ਨਾਲ ਮੰਗਲਵਾਰ ਨੂੰ ਸੂਰਜਪੁਰ ਥਾਣਾ ਖੇਤਰ ਦੇ ਲਖਨਾਵਲੀ ਪਿੰਡ ਕੋਲ ਬਣੀਆਂ ਕਈ ਕਾਲੋਨੀਆਂ 'ਚ ਪਾਣੀ ਭਰ ਗਿਆ ਹੈ। ਪੁਲਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਥੇ ਰਹਿ ਰਹੇ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਹੈਬਤਪੁਰ, ਛੀਜਾਸੀ, ਸੋਰਖਾ, ਕੁਲੇਸਰਾ ਪੁਸਤਾ ਕੋਲ ਪਾਣੀ ਕੱਚੀਆਂ ਕਾਲੋਨੀਆਂ 'ਚ ਰਹਿਣ ਵਾਲੇ ਲੋਕਾਂ ਦੇ ਘਰਾਂ 'ਚ ਵੀ ਪਾਣੀ ਚੱਲ ਗਿਆ ਹੈ। ਪੁਲਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਲੋਕ ਲਗਾਤਾਰ ਬਚਾਅ ਕੰਮ 'ਚ ਜੁਟੇ ਹਨ ਅਤੇ ਲੋਕਾਂ ਨੂੰ ਸੁਰੱਖਿਅਤ ਜਗ੍ਹਾ ਪਹੁੰਚਾ ਰਹੇ ਹਨ। ਉਨ੍ਹਾਂ ਦੱਸਿਆ  ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਦੇ ਵਾਰ-ਵਾਰ ਚਿਤਾਵਨੀ ਦੇਣ ਦੇ ਬਾਵਜੂਦ ਕਾਫ਼ੀ ਲੋਕ ਡੁੱਬੇ ਹੋਏ ਖੇਤਰ 'ਚ ਰਹਿ ਰਹੇ ਸਨ, ਜਿਨ੍ਹਾਂ ਨੂੰ ਉੱਥੋਂ ਕੱਢ ਕੇ ਰਾਹਤ ਕੈਂਪਾਂ 'ਚ ਭੇਜਿਆ ਗਿਆ ਹੈ। ਜ਼ਿਲ੍ਹਾ ਅਧਿਕਾਰੀ ਮਨੀਸ਼ ਵਰਮਾ ਨੇ ਅਧਿਕਾਰੀਆਂ ਨੂੰ ਸਥਿਤੀ 'ਤੇ ਨਜ਼ਰ ਰੱਖਣ ਅਤੇ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰਨ ਦਾ ਨਿਰਦੇਸ਼ ਦਿੱਤਾ ਹੈ।

PunjabKesari


DIsha

Content Editor

Related News