ਅੰਬਾਲਾ 'ਚ ਭਾਰੀ ਬਾਰਿਸ਼ ਕਾਰਨ ਸੜਕਾਂ 'ਤੇ ਭਰਿਆ ਪਾਣੀ, ਸਕੂਲਾਂ 'ਚ ਛੁੱਟੀ ਦਾ ਐਲਾਨ

07/15/2019 9:01:15 AM

ਅੰਬਾਲਾ—ਹਰਿਆਣਾ ਦੇ ਅੰਬਾਲਾ ਇਲਾਕੇ 'ਚ ਐਤਵਾਰ ਨੂੰ ਭਾਰੀ ਬਾਰਿਸ਼ ਹੋਣ ਕਾਰਨ ਲੋਕਾਂ ਲਈ ਕਈ ਸਮੱਸਿਆਵਾ ਪੈਦਾ ਹੋ ਗਈਆਂ ਹਨ। ਕਈ ਥਾਵਾਂ 'ਤੇ ਗਲੀਆਂ 'ਚ 2-3 ਫੁੱਟ ਪਾਣੀ ਭਰ ਗਿਆ ਅਤੇ ਸੜਕਾਂ 'ਤੇ ਪਾਣੀ ਖੜ੍ਹਾ ਹੋ ਗਿਆ। ਪ੍ਰਸ਼ਾਸਨ ਨੇ ਜ਼ਿਲੇ ਦੇ ਸਾਰੇ ਸਕੂਲਾਂ 'ਚ ਅੱਜ ਭਾਵ ਸੋਮਵਾਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ। ਅੰਬਾਲਾਂ ਤੋਂ ਇਲਾਵਾ ਪੰਚਕੂਲਾ, ਕੁਰੂਕਸ਼ੇਤਰ ਸਮੇਤ ਕਈ ਹੋਰ ਜ਼ਿਲਿਆਂ 'ਚ ਵੀ ਭਾਰੀ ਬਾਰਿਸ਼ ਹੋਈ। ਮਿਲੀ ਜਾਣਕਾਰੀ ਮੁਤਾਬਕ ਅੰਬਾਲਾ 'ਚ 115 ਮਿਮੀ (4.5 ਇੰਚ) ਅਤੇ ਯੁਮਨਾਨਗਰ 'ਚ 45 ਮਿਮੀ. (1.77 ਇੰਚ) ਬਾਰਿਸ਼ ਦਰਜ ਕੀਤੀ ਗਈ। 

PunjabKesari


Iqbalkaur

Content Editor

Related News