ਭਾਰੀ ਬਾਰਿਸ਼ ਨੇ ਮਚਾਈ ਤਬਾਹੀ, ਜ਼ਮੀਨ ਖਿਸਕਣ ਕਾਰਨ ਇੱਕੋ ਪਰਿਵਾਰ ਦੇ 3 ਜੀਆਂ ਸਮੇਤ 5 ਦੀ ਮੌਤ

Wednesday, Aug 21, 2024 - 12:59 AM (IST)

ਅਗਰਤਲਾ : ਤ੍ਰਿਪੁਰਾ 'ਚ ਤਿੰਨ ਤੋਂ ਚਾਰ ਥਾਵਾਂ 'ਤੇ ਲਗਾਤਾਰ ਬਾਰਿਸ਼ ਕਾਰਨ ਜ਼ਮੀਨ ਖਿਸਕਣ ਨਾਲ ਇੱਕੋ ਪਰਿਵਾਰ ਦੇ 3 ਮੈਂਬਰਾਂ ਸਮੇਤ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਪਿੰਡ ਵਾਸੀ ਲਾਪਤਾ ਹੋ ਗਏ। ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਮਾਲ ਵਿਭਾਗ ਦੇ ਸਕੱਤਰ ਬ੍ਰਿਜੇਸ਼ ਪਾਂਡੇ ਨੇ ਦੱਸਿਆ ਕਿ ਦੱਖਣੀ ਤ੍ਰਿਪੁਰਾ ਜ਼ਿਲ੍ਹੇ 'ਚ 5 ਲੋਕਾਂ ਦੀ ਮੌਤ ਹੋਈ ਹੈ, ਜਦਕਿ ਗੋਮਤੀ ਅਤੇ ਖੋਵਾਈ ਜ਼ਿਲ੍ਹਿਆਂ 'ਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਖੋਵਾਈ ਅਤੇ ਗੋਮਤੀ ਜ਼ਿਲ੍ਹਿਆਂ ਤੋਂ ਲਾਪਤਾ ਵਿਅਕਤੀਆਂ ਦੇ ਦੋ ਮਾਮਲੇ ਸਾਹਮਣੇ ਆਏ ਹਨ। ਸੂਬੇ 'ਚ ਐਤਵਾਰ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਕਈ ਇਲਾਕਿਆਂ 'ਚ ਪਾਣੀ ਭਰ ਗਿਆ ਹੈ।

ਇਹ ਵੀ ਪੜ੍ਹੋ : 'ਗਲੋਬਲ ਫਾਈਨਾਂਸ' ਮੈਗਜ਼ੀਨ ਦੀ ਦਰਜਾਬੰਦੀ 'ਚ ਛਾਏ ਸ਼ਕਤੀਕਾਂਤ ਦਾਸ, ਦੂਜੇ ਸਾਲ ਬਣੇ ਚੋਟੀ ਦੇ ਕੇਂਦਰੀ ਬੈਂਕਰ

ਅਧਿਕਾਰੀ ਨੇ ਦੱਸਿਆ ਕਿ ਮੌਸਮ ਵਿਭਾਗ ਦੀ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਚਿਤਾਵਨੀ ਤੋਂ ਬਾਅਦ ਦੱਖਣੀ ਤ੍ਰਿਪੁਰਾ ਜ਼ਿਲ੍ਹੇ 'ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਜਦਕਿ ਉੱਤਰ-ਪੂਰਬੀ ਰਾਜ ਦੇ ਬਾਕੀ ਸੱਤ ਜ਼ਿਲ੍ਹਿਆਂ 'ਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ, "ਰਾਜ ਵਿਚ ਪਿਛਲੇ 48 ਘੰਟਿਆਂ ਵਿਚ ਭਾਰੀ ਮੀਂਹ ਪਿਆ ਹੈ, ਜਿਸ ਕਾਰਨ ਕਈ ਇਲਾਕਿਆਂ ਵਿਚ ਜ਼ਮੀਨ ਖਿਸਕ ਗਈ ਹੈ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਇਸ ਸਮੇਂ ਬਾਰਿਸ਼ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ 5,607 ਪਰਿਵਾਰਾਂ ਨੇ 183 ਰਾਹਤ ਕੈਂਪਾਂ ਵਿਚ ਸ਼ਰਨ ਲਈ ਹੈ।" 

ਸ਼ਾਂਤੀਬਾਜ਼ਾਰ ਦੇ ਉਪ ਜ਼ਿਲ੍ਹਾ ਮੈਜਿਸਟਰੇਟ (ਐੱਸਡੀਐੱਮ) ਅਭੇਦਾਨੰਦ ਬੈਦਿਆ ਨੇ ਫੋਨ 'ਤੇ ਮੀਡੀਆ ਨੂੰ ਦੱਸਿਆ ਕਿ ਦੱਖਣੀ ਤ੍ਰਿਪੁਰਾ ਜ਼ਿਲ੍ਹੇ ਦੇ ਦੇਬੀਪੁਰ ਵਿਚ ਸੋਮਵਾਰ ਰਾਤ ਨੂੰ ਜ਼ਮੀਨ ਖਿਸਕਣ ਕਾਰਨ ਇਕ ਘਰ ਦੇ ਢਹਿ ਜਾਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ (ਏਡੀਐੱਮ) ਬਿਨੈ ਭੂਸ਼ਣ ਦਾਸ ਨੇ ਦੱਸਿਆ ਕਿ ਗੁੰਮਟੀ ਜ਼ਿਲ੍ਹੇ ਦੇ ਕਾਰਬੁਕ ਇਲਾਕੇ ਵਿਚ ਸੋਮਵਾਰ ਨੂੰ ਜ਼ਮੀਨ ਖਿਸਕਣ ਕਾਰਨ 52 ਸਾਲਾ ਮਾਉਈ ਰੇਆਂਗ ਦੀ ਮੌਤ ਹੋ ਗਈ, ਜਦੋਂਕਿ ਇਕ ਹੋਰ ਪਿੰਡ ਵਾਸੀ ਲਾਪਤਾ ਹੋ ਗਿਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ 19 ਅਗਸਤ ਨੂੰ ਖੋਵਈ ਜ਼ਿਲ੍ਹੇ ਦੇ ਚੰਪਲਾਈ ਖੇਤਰ ਵਿਚ ਇਕ 14 ਸਾਲਾ ਲੜਕੇ ਦੇ ਘਰ 'ਤੇ ਮਿੱਟੀ ਦਾ ਢੇਰ ਡਿੱਗ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। 2 ਹੋਰ ਮੌਤਾਂ ਅਤੇ ਇਕ ਲਾਪਤਾ ਵਿਅਕਤੀ ਦੇ ਵੇਰਵੇ ਤੁਰੰਤ ਉਪਲਬਧ ਨਹੀਂ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


Sandeep Kumar

Content Editor

Related News