IMF ਦੇ 5 ''ਚੋਂ 3 ਟੀਚੇ ਹਾਸਲ ਕਰਨ ''ਚ ਨਾਕਾਮ ਰਿਹਾ ਪਾਕਿਸਤਾਨ

Wednesday, Aug 06, 2025 - 06:47 PM (IST)

IMF ਦੇ 5 ''ਚੋਂ 3 ਟੀਚੇ ਹਾਸਲ ਕਰਨ ''ਚ ਨਾਕਾਮ ਰਿਹਾ ਪਾਕਿਸਤਾਨ

ਇਸਲਾਮਾਬਾਦ (PTI) : ਪਾਕਿਸਤਾਨ 7 ਅਰਬ ਡਾਲਰ ਦੇ ਆਈਐੱਮਐੱਫ਼ ਬੇਲਆਉਟ ਪੈਕੇਜ ਦੀ ਦੂਜੀ ਸਮੀਖਿਆ ਤੋਂ ਪਹਿਲਾਂ ਨਿਰਧਾਰਤ 5 'ਚੋਂ 3 ਟੀਚਿਆਂ ਨੂੰ ਹਾਸਲ ਕਰਨ 'ਚ ਨਾਕਾਮ ਰਿਹਾ ਹੈ। ਇਹ ਜਾਣਕਾਰੀ ਬੁੱਧਵਾਰ ਨੂੰ "ਦ ਐਕਸਪ੍ਰੈਸ ਟ੍ਰਿਬਿਊਨ" ਅਖਬਾਰ ਨੇ ਵਿੱਤ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਫਿਸਕਲ ਓਪਰੇਸ਼ਨਸ ਸੰਖੇਪ ਰਿਪੋਰਟ ਦੇ ਹਵਾਲੇ ਨਾਲ ਦਿੱਤੀ।

ਰਿਪੋਰਟ ਅਨੁਸਾਰ, ਸੂਬਿਆਂ ਨੇ ਪਿਛਲੇ ਆਰਥਿਕ ਸਾਲ ਦੌਰਾਨ ਆਪਣੇ ਖ਼ਰਚੇ ਵੱਧ ਜਾਣ ਕਾਰਨ ਆਈਐੱਮਐੱਫ਼ ਵੱਲੋਂ ਨਿਰਧਾਰਤ 1.2 ਖਰਬ ਰੁਪਏ ਦੀ ਬਚਤ ਨਹੀਂ ਕੀਤੀ।
ਇਸ ਤੋਂ ਇਲਾਵਾ, ਫੈੱਡਰਲ ਬੋਰਡ ਆਫ਼ ਰਿਵੈਨਿਊ (ਐੱਫਬੀਆਰ) ਵੀ ਦੋ ਟੀਚਿਆਂ — ਕੁੱਲ 12.3 ਖਰਬ ਰੁਪਏ ਦੇ ਰਿਵੈਨਿਊ ਅਤੇ ਤਾਜ਼ਿਰ ਦੋਸਤ ਸਕੀਮ ਰਾਹੀਂ 50 ਅਰਬ ਰੁਪਏ ਦੀ ਉਗਰਾਈ—ਨੂੰ ਪੂਰਾ ਕਰਨ 'ਚ ਅਸਫਲ ਰਿਹਾ।

ਫਿਰ ਵੀ, ਪਾਕਿਸਤਾਨ ਨੇ ਇਕ ਮਹੱਤਵਪੂਰਨ ਟੀਚਾ ਪੂਰਾ ਕੀਤਾ — 2.4 ਖਰਬ ਰੁਪਏ ਦਾ ਪ੍ਰਾਇਮਰੀ ਸਰਪਲੱਸ — ਜੋ ਕਿ ਆਖਰੀ 24 ਸਾਲਾਂ ਵਿਚ ਸਭ ਤੋਂ ਉੱਚਾ ਹੈ ਅਤੇ ਆਈਐੱਮਐੱਫ਼ ਟੀਚੇ ਤੋਂ ਵੀ ਵੱਧ ਸੀ। ਸੂਬਿਆਂ ਨੇ ਆਈਐੱਮਐੱਫ਼ ਅਤੇ ਕੇਂਦਰੀ ਸਰਕਾਰ ਨੂੰ 1.2 ਖਰਬ ਰੁਪਏ ਦੀ ਨਕਦੀ ਬਚਤ ਕਰਨ ਦਾ ਭਰੋਸਾ ਦਿੱਤਾ ਸੀ, ਪਰ ਉਹ ਸਿਰਫ਼ 921 ਅਰਬ ਰੁਪਏ ਦੀ ਬਚਤ ਕਰ ਸਕੇ, ਜਿਸ ਕਰਕੇ ਟੀਚਾ 280 ਅਰਬ ਰੁਪਏ ਘੱਟ ਰਿਹਾ। ਉਸ ਦੇ ਬਾਵਜੂਦ, ਸਰਕਾਰ ਨੇ ਕੁੱਲ ਘਾਟਾ ਘਟਾ ਕੇ GDP ਦੇ 5.4 ਫੀਸਦੀ ਜਾਂ 6.2 ਖਰਬ ਰੁਪਏ 'ਤੇ ਲਿਆਇਆ, ਜੋ ਆਈਐੱਮਐੱਫ਼ ਦੇ ਅਸਲ ਟੀਚੇ 5.9 ਫੀਸਦੀ ਤੋਂ ਵੀ ਘੱਟ ਸੀ।

ਹਾਲਾਂਕਿ ਕੇਂਦਰੀ ਸਰਕਾਰ ਨੇ ਪ੍ਰਾਇਮਰੀ ਸਰਪਲੱਸ ਰਾਹੀਂ ਵਿੱਤੀ ਸਥਿਰਤਾ ਦਿਖਾਈ, ਪਰ ਫਿਰ ਵੀ ਬਿਆਜ ਅਤੇ ਰੱਖ-ਰਖਾਅ ਖ਼ਰਚਾਂ ਲਈ ਲੋੜੀਂਦੇ ਰਕਮ ਨਾਲੋਂ 1.2 ਖਰਬ ਰੁਪਏ ਘੱਟ ਰਿਹੈ। ਬਾਕੀ ਦੇ ਖ਼ਰਚੇ ਹੋਰ ਕਰਜ਼ਿਆਂ ਰਾਹੀਂ ਪੂਰੇ ਕੀਤੇ ਜਾ ਰਹੇ ਹਨ। ਐੱਫਬੀਆਰ ਵੱਲੋਂ ਤਾਜ਼ਿਰ ਦੋਸਤ ਸਕੀਮ ਹੇਠ 50 ਅਰਬ ਰੁਪਏ ਦੀ ਉਗਰਾਈ ਦਾ ਟੀਚਾ ਪੂਰਾ ਨਹੀਂ ਹੋਇਆ।

ਰਿਪੋਰਟ ਅਨੁਸਾਰ, ਇਨ੍ਹਾਂ ਘਾਟਿਆਂ ਦੇ ਬਾਵਜੂਦ, ਸਰਕਾਰ ਨੂੰ ਆਉਣ ਵਾਲੀ ਸਮੀਖਿਆ ਵਿਚ ਆਈਐੱਮਐੱਫ਼ ਦੇ ਅਗਲੇ 1 ਅਰਬ ਡਾਲਰ ਦੇ ਕਿਸ਼ਤ ਦੀ ਪ੍ਰਾਪਤੀ ਵਿਚ ਵੱਡੀ ਰੁਕਾਵਟ ਨਹੀਂ ਆਉਣੀ ਚਾਹੀਦੀ, ਕਿਉਂਕਿ ਹੋਰ ਮਹੱਤਵਪੂਰਨ ਸ਼ਰਤਾਂ ਉੱਤੇ ਕਾਫ਼ੀ ਤਰੱਕੀ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News