ਦਿੱਲੀ,UP, ਬਿਹਾਰ ਸਮੇਤ ਕਈ ਸੂਬਿਆਂ ’ਚ ਭਾਰੀ ਮੀਂਹ ਦਾ ਅਲਰਟ

06/21/2021 12:36:15 AM

ਨਵੀਂ ਦਿੱਲੀ-  ਦੇਸ਼ ਦੇ ਜ਼ਿਆਦਾਤਰ ਸੂਬਿਆਂ ’ਚ ਮਾਨਸੂਨ ਕਾਰਣ ਭਾਰੀ ਮੀਂਹ ਪੈ ਰਿਹਾ ਹੈ। ਭਾਰਤੀ ਮੌਸਮ ਵਿਭਾਗ ਦੇ ਅੰਦਾਜ਼ੇ ਅਨੁਸਾਰ ਅਗਲੇ 24 ਘੰਟਿਆਂ ’ਚ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਸਿਕਿੱਮ ਤੇ ਗੋਆ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕੇਰਲ, ਰਾਜਸਥਾਨ, ਬਿਹਾਰ, ਅਸਮ ਅਤੇ ਤ੍ਰਿਪੁਰਾ ਦੇ ਕੁਝ ਇਲਾਕਿਆਂ ’ਚ ਵੀ ਭਾਰੀ ਬਾਰਿਸ਼ ਹੋਵੇਗੀ। ਰਾਜਧਾਨੀ ਦਿੱਲੀ ਦੇ ਕੁਝ ਹਿੱਸਿਆਂ ’ਚ ਗਰਜ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

ਇਹ ਖ਼ਬਰ ਪੜ੍ਹੋ-ਕੋਵਿਡ ਦੀ ਦੂਜੀ ਲਹਿਰ ਦੇ ਬਾਵਜੂਦ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਹਾਸਲ ਕੀਤੀਆਂ ਕਈ ਉਪਲੱਬਧੀਆਂ


ਭਾਰੀ ਮੀਂਹ ਕਾਰਣ ਉਤਰਾਖੰਡ ਦੀਆਂ ਨਦੀਆਂ ਉਫਾਨ ’ਤੇ ਹਨ। ਪਹਾੜੀ ਖੇਤਰਾਂ ’ਚ ਭੂਖਲਨ ਵੱਧ ਗਿਆ ਹੈ। ਉੱਥੇ ਹੀ ਉਤਰਾਖੰਡ ’ਚ ਸ਼ਾਰਦਾ ਬੈਰਾਜ ਦੇ ਆਸਪਾਸ ਦੇ ਇਲਾਕਿਆਂ ’ਚ ਭਾਰੀ ਮੀਂਹ ਕਾਰਨ ਪਾਣੀ ਦਾ ਪੱਧਰ ਕਾਫ਼ੀ ਵਧਣ ਤੋਂ ਬਾਅਦ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ। ਇਹ ਉਤਰਾਖੰਡ ਦੇ 2 ਜ਼ਿਲਿਆਂ ਅਤੇ ਯੂ. ਪੀ. ਦੇ 10 ਜ਼ਿਲਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਨੇ 298 ਦੌੜਾਂ ਬਣਾਉਣ ਤੋਂ ਬਾਅਦ ਵਿੰਡੀਜ਼ ਨੂੰ ਕੀਤਾ 149 ਦੌੜਾਂ 'ਤੇ ਢੇਰ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News