ਮੁੰਬਈ 'ਚ ਅੱਜ ਫਿਰ ਭਾਰੀ ਬਾਰਿਸ਼ ਦਾ ਅਲਰਟ ਜਾਰੀ

Tuesday, Jul 30, 2019 - 11:43 AM (IST)

ਮੁੰਬਈ—ਅੱਜ ਭਾਵ ਮੰਗਲਵਾਰ ਨੂੰ ਮੁੰਬਈ 'ਚ ਭਾਰੀ ਬਾਰਿਸ਼ ਦਾ ਦੌਰਾ ਫਿਰ ਸ਼ੁਰੂ ਹੋਣ ਵਾਲਾ ਹੈ। ਮੌਸਮ ਵਿਭਾਗ ਨੇ ਮੁੰਬਈ ਦੇ ਕਈ ਇਲਾਕਿਆਂ 'ਚ ਭਾਰੀ ਬਾਰਿਸ਼ ਦਾ ਅੰਦਾਜ਼ਾ ਲਗਾਇਆ ਗਿਆ ਹੈ। ਗ੍ਰੇਟਰ ਮੁੰਬਈ ਨਗਰ ਨਿਗਮ (ਬੀ. ਐੱਮ. ਸੀ.) ਨੇ ਕਿਹਾ ਹੈ ਕਿ ਉਹ ਭਾਰੀ ਬਾਰਿਸ਼ ਨਾਲ ਨਿਪਟਣ ਲਈ ਤਿਆਰ ਹੈ ਅਤੇ ਲੋਕਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ।

ਸਕਾਈਮੇਟ ਦੇ ਮੁਖੀ ਮਹੇਸ਼ ਪਲਾਵਤ ਮੁਤਾਬਕ ਕਰਨਾਟਕ, ਕੋਂਕਣ, ਗੋਆ, ਦੱਖਣੀ ਓਡੀਸ਼ਾ ਅਤੇ ਰਾਜਸਥਾਨ ਦੇ ਪੂਰਬੀ ਹਿੱਸਿਆ 'ਚ ਭਾਰੀ ਤੋਂ ਭਾਰੀ ਬਾਰਿਸ਼ ਦਾ ਅੰਦਾਜ਼ਾ ਲਗਾਇਆ ਗਿਆ ਹੈ। 31 ਜੁਲਾਈ ਤੱਕ ਪੂਰਬੀ ਰਾਜਸਥਾਨ, ਪੱਛਮੀ ਉਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ 'ਚ ਹਲਕੀ ਤੋਂ ਮੱਧਮ ਬਾਰਿਸ਼ ਦਾ ਦੌਰ ਜਾਰੀ ਰਹਿ ਸਕਦਾ ਹੈ। ਓਡੀਸ਼ਾ ਦੇ ਮਯੂਰਭੰਜ, ਕੋਰਾਪੁਟ, ਸੰਬਲਪੁਰ, ਨਵਰੰਗਪੁਰ, ਨੂਆਪੜਾ, ਝਾਰਸੁਗੁੜਾ, ਬਰਗੜ ਅਤੇ ਕਾਲਾਹਾਂਡੀ ਜ਼ਿਲਿਆ 'ਚ ਵੀ ਭਾਰੀ ਬਾਰਿਸ਼ ਹੋਣ ਦੀ ਉਮੀਦ ਹੈ। 

ਦੱਸ ਦੇਈਏ ਕਿ ਮੁੰਬਈ 'ਚ ਭਾਰੀ ਬਾਰਿਸ਼ ਹੋਣ ਕਾਰਨ ਸ਼ਨੀਵਾਰ ਨੂੰ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। ਭਾਰੀ ਬਾਰਿਸ਼ ਹੋਣ ਕਾਰਨ ਕੋਹਲਾਪੁਰ ਜਾਣ ਵਾਲੀ ਮਹਾਂਲਕਸ਼ਮੀ ਐਕਸਪ੍ਰੈੱਸ ਠਾਣੇ 'ਚ ਫਸੀ ਹੋਈ ਸੀ। ਐੱਨ. ਡੀ. ਆਰ. ਐੱਫ, ਹਵਾਈ ਸੈਨਾ, ਜਲ ਸੈਨਾ ਸਮੇਤ ਵੱਖ-ਵੱਖ ਏਜੰਸੀਆਂ ਨੇ 17 ਘੰਟਿਆਂ ਦੀ ਸਖਤ ਕੋਸ਼ਿਸ਼ਾਂ ਤੋਂ ਬਾਅਦ 1,050 ਯਾਤਰੀਆਂ ਨੂੰ ਬਾਹਰ ਕੱਢਣ 'ਚ ਸਫਲ ਹੋਏ ਸੀ।


Iqbalkaur

Content Editor

Related News