ਦਿੱਲੀ-NCR 'ਚ ਭਾਰੀ ਮੀਂਹ, ਚੱਲੀਆਂ ਤੇਜ਼ ਹਵਾਵਾਂ, ਹਵਾਈ ਅੱਡੇ ਵੱਲੋਂ ਐਡਵਾਈਜ਼ਰੀ ਜਾਰੀ

Friday, May 16, 2025 - 06:31 PM (IST)

ਦਿੱਲੀ-NCR 'ਚ ਭਾਰੀ ਮੀਂਹ, ਚੱਲੀਆਂ ਤੇਜ਼ ਹਵਾਵਾਂ, ਹਵਾਈ ਅੱਡੇ ਵੱਲੋਂ ਐਡਵਾਈਜ਼ਰੀ ਜਾਰੀ

ਨਵੀਂ ਦਿੱਲੀ : ਦਿੱਲੀ ਅਤੇ ਐੱਨਸੀਆਰ ਵਿਚ ਮੌਸਮ ਅਚਾਨਕ ਬਦਲ ਲਿਆ। ਤੇਜ਼ ਹਵਾਵਾਂ ਦੇ ਨਾਲ-ਨਾਲ ਭਾਰੀ ਮੀਂਹ ਪੈਣ ਕਾਰਨ ਦਿੱਲੀ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਭਾਰਤੀ ਮੌਸਮ ਵਿਭਾਗ ਨੇ ਪਹਿਲਾਂ ਦੀ ਚਿਤਾਵਨੀ ਜਾਰੀ ਕਰ ਦਿੱਤੀ ਸੀ ਕਿ ਦਿੱਲੀ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਭਾਰੀ ਮੀਂਹ ਪੈ ਸਕਦਾ ਹੈ। ਨਾਲ ਹੀ ਕਰੀਬ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।

ਇਹ ਵੀ ਪੜ੍ਹੋ : Liquor Prices: ਪਿਆਕੜਾਂ ਲਈ ਖੁਸ਼ਖ਼ਬਰੀ, ਵਿਦੇਸ਼ੀ ਸ਼ਰਾਬ ਹੋਵੇਗੀ ਸਸਤੀ

ਅਚਾਨਕ ਬਦਲੇ ਇਸ ਮੌਸਮ ਦੌਰਾਨ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਵਲੋਂ ਇਕ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ। ਹਵਾਈ ਅੱਡਾ ਪ੍ਰਸ਼ਾਸਨ ਨੇ ਕਿਹਾ ਕਿ ਖ਼ਰਾਬ ਮੌਸਮ ਕਾਰਨ ਕੁਝ ਉਡਾਣਾਂ ਵਿਚ ਦੇਰੀ ਹੋ ਸਕਦੀ ਹੈ ਜਾਂ ਉਹਨਾਂ ਉਡਾਣਾਂ ਦੇ ਸਮੇਂ ਵਿਚ ਬਦਲਾਅ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਸੜਕ 'ਤੇ ਖਿੱਲਰੇ 500-500 ਦੇ ਨੋਟ, ਲੁੱਟਣ ਲਈ ਦੌੜੇ ਲੋਕ, ਵੀਡੀਓ ਵਾਇਰਲ

ਮੀਂਹ ਦੇ ਮੱਦੇਨਜ਼ਰ ਏਅਰਪੋਰਟ 'ਤੇ ਮੌਜੂਦ ਯਾਤਰੀਆਂ ਦੀ ਮਦਦ ਕਰਨ ਲਈ ਏਅਰਪੋਰਟ ਦੀ ਗਰਾਉਂਡ ਟੀਮ ਲਗਾਤਾਰ ਕੰਮ ਕਰ ਰਹੀ ਹੈ ਤਾਂਕਿ ਸਾਰਿਆਂ ਨੂੰ ਸੁਰੱਖਿਅਤ ਅਤੇ ਸੁਚਾਰੂ ਅਨੁਭਵ ਮਿਲ ਸਕੇ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਟ੍ਰੈਫਿਕ ਅਤੇ ਦੇਰੀ ਤੋਂ ਬਚਣ ਲਈ ਦਿੱਲੀ ਮੈਟਰੋ ਵਰਗੇ ਆਵਾਜਾਈ ਦੇ ਹੋਰ ਸਾਧਨਾਂ ਦੀ ਵਰਤੋਂ ਕਰਨ। ਨਾਲ ਹੀ ਆਪਣੀ ਉਡਾਣ ਦੀ ਸਹੀ ਜਾਣਕਾਰੀ ਲਈ ਏਅਰਲਾਈਨ ਨਾਲ ਸੰਪਰਕ ਕਰਦੇ ਰਹੋ।

ਇਹ ਵੀ ਪੜ੍ਹੋ : Corona Comeback: ਮੁੜ ਆ ਗਿਆ ਕੋਰੋਨਾ! 31 ਮੌਤਾਂ ਤੋਂ ਬਾਅਦ ਸਰਕਾਰ ਦਾ ਵੱਡਾ ਫੈਸਲਾ, ਅਲਰਟ ਜਾਰੀ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

rajwinder kaur

Content Editor

Related News