ਕਰਫਿਊ ਦਾ ਉਲੰਘਣ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ, ਪੁਲਸ ਲਗਾ ਰਹੀ ਭਾਰੀ ਜੁਰਮਾਨਾ
Tuesday, May 11, 2021 - 04:15 PM (IST)
ਨੈਸ਼ਨਲ ਡੈਸਕ– ਮਣੀਪੁਰ ਪੁਲਸ ਨੇ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਰਫਿਊ ਦਾ ਉਲੰਘਣ ਕਰਨ ’ਤੇ ਲੋਕਾਂ ਕੋਲੋਂ ਇਕ ਲੱਖ ਰੁਪਏ ਤੋਂ ਜ਼ਿਆਦਾ ਦਾ ਜੁਰਮਾਨਾ ਵਸੂਲਿਆ ਹੈ। ਪੁਲਸ ਨੇ ਚਿਤਾਵਨੀ ਦਿੱਤੀ ਹੈ ਕਿ ਕਰਫਿਊ ਅਤੇ ਕੋਵਿਡ ਨਿਰਦੇਸ਼ਾਂ ਦਾ ਉਲੰਘਣ ਕਰਨ ਵਾਲਿਆਂ ਖ਼ਿਲਾਫ਼ ਰਾਸ਼ਟਰੀ ਆਫਤ ਪ੍ਰਬੰਧਨ ਕਾਨੂੰਨ, 2005 ਅਤੇ ਹੋਰ ਸੰਬੰਧਿਤ ਕਾਨੂੰਨਾਂ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਕ ਪ੍ਰੈੱਸ ਨੋਟ ’ਚ ਮਣੀਪੁਰ ਪੁਲਸ ਨੇ ਕੋਵਿਡ-19 ਲਈ ਨੋਡਲ ਅਧਿਕਾਰੀ ਅਤੇ ਆਈ.ਜੀ.ਪੀ. ਏਲੰਗਬਮ ਪ੍ਰਿਯਕੁਮਾਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਕਰਫਿਊ ਦਾ ਉਲੰਘਣ ਕਰਨ, ਜਨਤਕ ਥਾਵਾਂ ’ਤੇ ਮਾਸਕ ਨਾ ਪਾਉਣ, ਥੁੱਕਣ ਅਤੇ ਗੰਦਗੀ ਫੈਲਾਉਣ ਦੇ ਦੋਸ਼ ’ਚ ਸੋਮਵਾਰ ਨੂੰ 282 ਲੋਕਾਂ ਨੂੰ ਗ੍ਰਿਫਤਾਰ ਕੀਤਾ। ਮਣੀਪੁਰ ’ਚ ਸੋਮਵਾਰ ਤਕ ਕੋਰੋਨਾ ਦੇ 35,778 ਮਾਮਲੇ ਆ ਚੁੱਕੇ ਹਨ ਅਤੇ 489 ਲੋਕਾਂ ਦੀ ਮੌਤ ਹੋਈ ਹੈ।