ਅਪ੍ਰੈਲ 'ਚ ਹੀ ਜੂਨ ਮਹੀਨੇ ਵਾਂਗ ਗਰਮੀ! ਇਸ ਸੂਬੇ 'ਚ 46 ਡਿਗਰੀ ਪੁੱਜਾ ਤਾਪਮਾਨ
Wednesday, Apr 09, 2025 - 03:31 PM (IST)

ਜੈਪੁਰ- ਉੱਤਰ ਭਾਰਤ ਵਿਚ ਇਸ ਸਮੇਂ ਗਰਮੀ ਦਾ ਕਹਿਰ ਜਾਰੀ ਹੈ। ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿਚ ਤਾਪਮਾਨ 35 ਤੋਂ 40 ਡਿਗਰੀ ਬਣਿਆ ਹੋਇਆ ਹੈ। ਜੇਕਰ ਗੱਲ ਮਾਰੂਥਲ ਸੂਬੇ ਰਾਜਸਥਾਨ ਦੀ ਕੀਤੀ ਜਾਵੇ ਤਾਂ ਇੱਥੇ ਭਿਆਨਕ ਗਰਮੀ ਪੈ ਰਹੀ ਹੈ। ਬੀਤੇ 24 ਘੰਟਿਆਂ ਵਿਚ ਰਾਜਸਥਾਨ ਦੇ ਸ਼ਹਿਰ ਬਾੜਮੇਰ ਵਿਚ ਸਭ ਤੋਂ ਵੱਧ ਤਾਪਮਾਨ 46.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬਾੜਮੇਰ ਦੇਸ਼ ਦੇ ਸਭ ਤੋਂ ਗਰਮ ਸ਼ਹਿਰ ਹੈ। ਗਰਮੀ ਦੇ ਇਸ ਕਹਿਰ ਨੇ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਸਵੇਰੇ 6.30 ਵਜੇ ਤੋਂ ਲੱਗਣਗੇ ਸਕੂਲ, ਬਦਲ ਗਿਆ ਸਕੂਲਾਂ ਦਾ ਸਮਾਂ
ਹੀਟ ਵੇਵ ਦੀ ਚਿਤਾਵਨੀ
ਸੂਬੇ ਵਿਚ ਵੱਧ ਤੋਂ ਵੱਧ ਪਾਰਾ ਆਮ ਨਾਲੋਂ 5 ਤੋਂ 8 ਡਿਗਰੀ ਵੱਧ ਚੱਲ ਰਿਹਾ ਹੈ। ਜੈਸਲਮੇਰ, ਬਾੜਮੇਰ, ਚਿਤੌੜਗੜ੍ਹ, ਕੋਟਾ, ਚੁਰੂ ਅਤੇ ਬੀਕਾਨੇਰ ਵਿੱਚ ਵੱਧ ਤੋਂ ਵੱਧ ਤਾਪਮਾਨ 44 ਤੋਂ 46 ਡਿਗਰੀ ਦੇ ਵਿਚਕਾਰ ਹੈ। ਮੰਗਲਵਾਰ ਸਵੇਰ ਤੱਕ ਮੌਸਮ ਵਿਭਾਗ ਨੇ ਸਿਰਫ਼ 19 ਸ਼ਹਿਰਾਂ ਵਿਚ ਹੀਟ ਵੇਵ ਦੀ ਚੇਤਾਵਨੀ ਜਾਰੀ ਕੀਤੀ ਸੀ। ਇਨ੍ਹਾਂ 'ਚੋਂ ਸਿਰਫ਼ ਜੈਸਲਮੇਰ ਨੂੰ ਹੀ ਰੈੱਡ ਅਲਰਟ ਸ਼੍ਰੇਣੀ ਵਿਚ ਰੱਖਿਆ ਗਿਆ ਸੀ ਪਰ ਦੁਪਹਿਰ ਤੱਕ ਹੀਟ ਵੇਵ ਦਾ ਪ੍ਰਭਾਵ ਇੰਨਾ ਗੰਭੀਰ ਸੀ ਕਿ ਲਗਭਗ ਪੂਰੇ ਸੂਬੇ ਵਿਚ ਹੀਟਵੇਵ ਚੱਲਣਾ ਸ਼ੁਰੂ ਹੋ ਗਿਆ ਅਤੇ ਰਾਜਧਾਨੀ ਜੈਪੁਰ ਸਮੇਤ 22 ਜ਼ਿਲ੍ਹੇ ਇਸ ਦੀ ਲਪੇਟ ਵਿਚ ਆ ਗਏ।
ਇਹ ਵੀ ਪੜ੍ਹੋ- ਕੀ ਬਣੂੰ ਬੱਚਿਆਂ ਦੇ ਭਵਿੱਖ ਦਾ! ਕਲਾਸਰੂਮ 'ਚ ਗੂੜ੍ਹੀ ਨੀਂਦ ਸੁੱਤੀ ਮਹਿਲਾ ਅਧਿਆਪਕ
10 ਅਤੇ 11 ਅਪ੍ਰੈਲ ਨੂੰ ਹੋ ਸਕਦੀ ਹੈ ਬਾਰਿਸ਼
ਹਾਲਾਂਕਿ ਆਉਣ ਵਾਲੇ ਦੋ ਦਿਨ ਵਿਚ ਇਸ ਤੋਂ ਕੁਝ ਰਾਹਤ ਮਿਲ ਸਕਦੀ ਹੈ। ਮੌਸਮ ਕੇਂਦਰ ਜੈਪੁਰ ਮੁਤਾਬਕ ਸੂਬੇ ਵਿਚ ਭਿਆਨਕ ਗਰਮੀ ਦਾ ਦੌਰ 24 ਘੰਟਿਆਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਇਕ ਨਵੀਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ 10-11 ਅਪ੍ਰੈਲ ਨੂੰ ਬੀਕਾਨੇਰ, ਜੈਪੁਰ, ਭਰਤਪੁਰ ਅਤੇ ਜੋਧਪੁਰ ਦੇ ਕੁਝ ਹਿੱਸਿਆਂ ਵਿਚ ਬੱਦਲਾਂ ਦੀ ਗਰਜ ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਕਿਤੇ-ਕਿਤੇ ਹਲਕੀ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਹਨ੍ਹੇਰੀ ਅਤੇ ਬਾਰਿਸ਼ ਦੇ ਅਸਰ ਨਾਲ ਤਾਪਮਾਨ 'ਚ 2 ਤੋਂ 4 ਡਿਗਰੀ ਸੈਲਸੀਅਸ ਦੀ ਗਿਰਾਵਟ ਹੋਣ ਅਤੇ ਭਿਆਨਕ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ। ਉੱਥੇ ਹੀ 14-15 ਅਪ੍ਰੈਲ ਤੋਂ ਮੁੜ ਤਾਪਮਾਨ ਵਿਚ ਵਾਧਾ ਹੋਣ ਅਤੇ ਦੱਖਣੀ-ਪੱਛਮੀ ਰਾਜਸਥਾਨ ਵਿਚ ਭਿਆਨਕ ਗਰਮੀ ਦਾ ਇਕ ਹੋਰ ਦੌਰ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e