ਅੱਗ ਵਰ੍ਹਾਊ ਗਰਮੀ ਵਿਚਾਲੇ ਮੌਸਮ ਵਿਭਾਗ ਨੇ ਕਰ''ਤੀ ਮੀਂਹ-ਹਨੇਰੀ ਤੇ ਤੂਫ਼ਾਨ ਦੀ ਭਵਿੱਖਬਾਣੀ
Friday, Jun 13, 2025 - 10:32 AM (IST)

ਨਵੀਂ ਦਿੱਲੀ- ਦੇਸ਼ ਭਰ 'ਚ ਗਰਮੀ ਦਾ ਕਹਿਰ ਜਾਰੀ ਹੈ। ਭਿਆਨਕ ਗਰਮੀ ਵਿਚਾਲੇ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਹਨ੍ਹੇਰੀ-ਤੂਫਾਨ, ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਜਿਸ ਨਾਲ ਦਿੱਲੀ ਦੇ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ। ਸ਼ੁੱਕਰਵਾਰ ਨੂੰ ਘੱਟੋ-ਘੱਟ ਤਾਪਮਾਨ 31 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਮੌਸਮ ਦੇ ਔਸਤ ਤੋਂ ਚਾਰ ਡਿਗਰੀ ਵੱਧ ਹੈ। ਆਈ.ਐੱਮ.ਡੀ. ਨੇ ਕਿਹਾ ਕਿ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਰਹਿ ਸਕਦਾ ਹੈ। ਮੌਸਮ ਵਿਭਾਗ ਨੇ ਅੰਸ਼ਕ ਤੌਰ 'ਤੇ ਬੱਦਲ ਛਾਏ ਰਹਿਣ ਅਤੇ ਦਿਨ 'ਚ ਬਾਅਦ 'ਚ ਹਨ੍ਹੇਰੀ-ਤੂਫਾਨ ਤੇ ਮੀਂਹ ਦੀ ਸੰਭਾਵਨਾ ਜਤਾਈ ਹੈ, ਜਿਸ ਨਾਲ ਭਿਆਨਕ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ : Air India ਜਹਾਜ਼ ਹਾਦਸਾ: PM ਮੋਦੀ ਅਹਿਮਦਾਬਾਦ 'ਚ ਹਾਦਸੇ ਵਾਲੀ ਜਗ੍ਹਾ ਪਹੁੰਚੇ
ਦਿੱਲੀ 'ਚ ਭਿਆਨਕ ਗਰਮੀ ਕਾਰਨ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਜੋ ਚਿਤਾਵਨੀ ਦਾ ਸਭ ਤੋਂ ਗੰਭੀਰ ਪੱਧਰ ਹੈ। ਇੱਥੇ ਪਾਰਾ 41 ਤੋਂ 45 ਡਿਗਰੀ ਸੈਲਸੀਅਸ ਦਰਮਿਆਨ ਪਹੁੰਚ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅੰਕੜਿਆਂ ਅਨੁਸਾਰ, ਸਵੇਰੇ 9 ਵਜੇ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) 195 ਦਰਜ ਕੀਤਾ ਗਿਆ, ਜੋ 'ਮੱਧਮ' ਸ਼੍ਰੇਣੀ 'ਚ ਆਉਂਦਾ ਹੈ। ਸੀਪੀਸੀਬੀ ਅਨੁਸਾਰ ਜ਼ੀਰੋ ਤੋਂ 50 ਵਿਚਾਲੇ ਏਕਿਊਆਈ ਨੂੰ 'ਚੰਗਾ', 51 ਤੋਂ 100 ਵਿਚਾਲੇ 'ਸੰਤੋਸ਼ਜਨਕ', 101 ਤੋਂ 200 ਵਿਚਾਲੇ 'ਮੱਧਮ', 201 ਤੋਂ 300 ਵਿਚਾਲੇ 'ਖ਼ਰਾਬ', 301 ਤੋਂ 400 ਵਿਚਾਲੇ 'ਬਹੁਤ ਖ਼ਰਾਬ' ਅਤੇ 401 ਅਤੇ 500 ਵਿਚਕਾਰ 'ਗੰਭੀਰ' ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਇੰਝ ਪਤਾ ਲੱਗੇਗਾ ਕਿ ਆਖ਼ਿਰ ਕਿਉਂ ਤੇ ਕਿਵੇਂ ਹੋਇਆ ਪਲੇਨ ਕ੍ਰੈਸ਼ ! ਸਾਹਮਣੇ ਆਵੇਗਾ ਅਸਲ ਕਾਰਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8