ਡੇਟਾ ਸੈਂਟਰਾਂ ਕਾਰਨ ਵਧ ਸਕਦੈ 2.2° ਤਾਪਮਾਨ! ਨਵੀਂ ਖੋਜ ''ਚ ਹੋਇਆ ਵੱਡਾ ਖੁਲਾਸਾ

Tuesday, May 19, 2026 - 04:02 PM (IST)

ਡੇਟਾ ਸੈਂਟਰਾਂ ਕਾਰਨ ਵਧ ਸਕਦੈ 2.2° ਤਾਪਮਾਨ! ਨਵੀਂ ਖੋਜ ''ਚ ਹੋਇਆ ਵੱਡਾ ਖੁਲਾਸਾ

ਨਵੀਂ ਦਿੱਲੀ: ਅਮਰੀਕਾ ਦੇ ਸਭ ਤੋਂ ਗਰਮ ਸ਼ਹਿਰ ਫੀਨਿਕਸ 'ਚ ਕੀਤੇ ਗਏ ਇੱਕ ਨਵੇਂ ਅਧਿਐਨ ਤੋਂ ਪਤਾ ਲੱਗਾ ਹੈ ਕਿ ਡੇਟਾ ਸੈਂਟਰਾਂ 'ਚੋਂ ਨਿਕਲਣ ਵਾਲੀ ਫਾਲਤੂ ਗਰਮੀ (Waste Heat) ਨੇੜਲੇ ਇਲਾਕਿਆਂ ਦੇ ਤਾਪਮਾਨ 'ਚ 2.2 ਡਿਗਰੀ ਸੈਲਸੀਅਸ (4 ਡਿਗਰੀ ਫਾਰਨਹੀਟ) ਤੱਕ ਦਾ ਵਾਧਾ ਕਰ ਸਕਦੀ ਹੈ।

ਐਰੀਜ਼ੋਨਾ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਇਸ ਖੋਜ ਦੇ ਮੁੱਖ ਲੇਖਕ ਡੇਵਿਡ ਸੇਲਰ ਅਨੁਸਾਰ, ਇੱਕ ਇਕੱਲਾ ਡੇਟਾ ਸੈਂਟਰ ਅਮਰੀਕਾ ਦੇ 40,000 ਘਰਾਂ ਦੇ ਬਰਾਬਰ ਗਰਮੀ ਛੱਡ ਸਕਦਾ ਹੈ। ਇਹ ਗਰਮੀ ਹਵਾ ਦੇ ਵਹਾਅ ਦੇ ਨਾਲ ਨਾਲ ਗੁਆਂਢੀ ਰਿਹਾਇਸ਼ੀ ਇਲਾਕਿਆਂ ਵੱਲ ਵਧਦੀ ਹੈ।

ਕਿਵੇਂ ਵਧਦੀ ਹੈ ਗਰਮੀ?
ਖੋਜਕਰਤਾਵਾਂ ਨੇ ਦੱਸਿਆ ਕਿ ਡੇਟਾ ਸੈਂਟਰਾਂ 'ਚ ਲੱਗੇ ਏਅਰ-ਕੂਲਡ ਕੰਡੈਂਸਰ ਆਲੇ-ਦੁਆਲੇ ਦੀ ਹਵਾ ਦੇ ਮੁਕਾਬਲੇ 8 ਤੋਂ 14 ਡਿਗਰੀ ਸੈਲਸੀਅਸ ਜ਼ਿਆਦਾ ਗਰਮ ਹਵਾ ਬਾਹਰ ਕੱਢਦੇ ਹਨ। ਇਹ ਗਰਮ ਹਵਾ ਦੇ ਬੁੱਲੇ ਨੇੜਲੇ ਇਲਾਕਿਆਂ ਨੂੰ ਪ੍ਰਭਾਵਿਤ ਕਰਦੇ ਹਨ। ਪ੍ਰੋਫੈਸਰ ਸੇਲਰ ਨੇ ਚਿੰਤਾ ਜ਼ਾਹਰ ਕੀਤੀ ਕਿ ਇਹ ਕੇਂਦਰ ਬਿਜਲੀ ਦੀ ਬਹੁਤ ਜ਼ਿਆਦਾ ਖਪਤ ਕਰਦੇ ਹਨ, ਜਿਸ ਕਾਰਨ ਗਰਮੀ ਦਾ ਨਿਕਾਸ ਵੀ ਬਹੁਤ ਜ਼ਿਆਦਾ ਹੁੰਦਾ ਹੈ।

ਅਸਲ ਸਮੇਂ 'ਚ ਕੀਤੀ ਗਈ ਜਾਂਚ
ਇਹ ਅਧਿਐਨ 'ਜਰਨਲ ਆਫ਼ ਇੰਜੀਨੀਅਰਿੰਗ ਫਾਰ ਸਸਟੇਨੇਬਲ ਬਿਲਡਿੰਗਜ਼ ਐਂਡ ਸਿਟੀਜ਼' 'ਚ ਪ੍ਰਕਾਸ਼ਿਤ ਹੋਇਆ ਹੈ। ਪਹਿਲਾਂ ਸਿਰਫ ਸੈਟੇਲਾਈਟ ਰਾਹੀਂ ਅੰਦਾਜ਼ਾ ਲਗਾਇਆ ਜਾਂਦਾ ਸੀ, ਪਰ ਇਸ ਵਾਰ ਖੋਜਕਰਤਾਵਾਂ ਨੇ ਸੈਂਸਰ ਲੱਗੀਆਂ ਕਾਰਾਂ ਦੀ ਵਰਤੋਂ ਕੀਤੀ। ਉਨ੍ਹਾਂ ਨੇ 18 ਜੂਨ ਤੋਂ 25 ਅਕਤੂਬਰ 2025 ਤੱਕ ਫੀਨਿਕਸ ਖੇਤਰ ਦੇ ਵੱਖ-ਵੱਖ ਡੇਟਾ ਸੈਂਟਰਾਂ ਅਤੇ ਨੇੜਲੇ ਇਲਾਕਿਆਂ 'ਚ ਤਾਪਮਾਨ ਨੂੰ ਸਿੱਧਾ ਮਾਪਿਆ।

36 ਮੈਗਾਵਾਟ ਤੋਂ ਲੈ ਕੇ 169 ਮੈਗਾਵਾਟ ਤੱਕ ਦੇ ਡੇਟਾ ਸੈਂਟਰਾਂ ਦੀ ਜਾਂਚ ਕੀਤੀ ਗਈ। ਡੇਟਾ ਸੈਂਟਰ ਦੇ ਹੇਠਲੇ ਪਾਸੇ (Downwind) ਵਾਲੇ ਇਲਾਕਿਆਂ 'ਚ ਤਾਪਮਾਨ ਔਸਤਨ 0.7 ਤੋਂ 0.9 ਡਿਗਰੀ ਸੈਲਸੀਅਸ ਵੱਧ ਪਾਇਆ ਗਿਆ। ਇਸ ਗਰਮੀ ਦਾ ਅਸਰ ਡੇਟਾ ਸੈਂਟਰ ਦੀ ਹੱਦ ਤੋਂ 500 ਮੀਟਰ ਦੀ ਦੂਰੀ ਤੱਕ ਦੇਖਿਆ ਜਾ ਸਕਦਾ ਹੈ।

ਆਮ ਲੋਕਾਂ 'ਤੇ ਅਸਰ
ਪ੍ਰੋਫੈਸਰ ਸੇਲਰ ਦਾ ਕਹਿਣਾ ਹੈ ਕਿ ਤਾਪਮਾਨ 'ਚ ਇੱਕ ਡਿਗਰੀ ਦਾ ਵਾਧਾ ਵੀ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨਾਲ ਏਅਰ ਕੰਡੀਸ਼ਨਿੰਗ (AC) ਦੀ ਵਰਤੋਂ ਵੱਧ ਜਾਂਦੀ ਹੈ, ਜੋ ਬਦਲੇ 'ਚ ਵਾਤਾਵਰਣ 'ਚ ਹੋਰ ਜ਼ਿਆਦਾ ਗਰਮੀ ਛੱਡਦੇ ਹਨ। ਇਹ ਸਥਿਤੀ ਖਾਸ ਕਰਕੇ ਉਨ੍ਹਾਂ ਇਲਾਕਿਆਂ ਲਈ ਖ਼ਤਰਨਾਕ ਹੈ ਜਿੱਥੇ ਪਹਿਲਾਂ ਹੀ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਅਤੇ ਜਨਤਕ ਸਿਹਤ ਲਈ ਜੋਖਮ ਪੈਦਾ ਹੁੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News