ਦਿੱਲੀ ਤੋਂ ਸਾਹਮਣੇ ਆਈ ਦਿਲ ਵਲੂੰਧਰਣ ਵਾਲੀ ਘਟਨਾ, ਮਾਈਕ੍ਰੋਵੇਵ ’ਚੋਂ ਮਿਲਿਆ ਮ੍ਰਿਤਕ ਬੱਚਾ

Monday, Mar 21, 2022 - 11:37 PM (IST)

ਦਿੱਲੀ ਤੋਂ ਸਾਹਮਣੇ ਆਈ ਦਿਲ ਵਲੂੰਧਰਣ ਵਾਲੀ ਘਟਨਾ, ਮਾਈਕ੍ਰੋਵੇਵ ’ਚੋਂ ਮਿਲਿਆ ਮ੍ਰਿਤਕ ਬੱਚਾ

ਨਵੀਂ ਦਿੱਲੀ (ਭਾਸ਼ਾ)-ਦੱਖਣੀ ਦਿੱਲੀ ਦੇ ਚਿਰਾਗ ਦਿੱਲੀ ਇਲਾਕੇ ਤੋਂ ਸੋਮਵਾਰ ਨੂੰ ਦਿਲ ਵਲੂੰਧਰਣ ਵਾਲੀ ਘਟਨਾ ਸਾਹਮਣੇ ਆਈ, ਜਿਥੇ ਇਕ ਦੋ ਮਹੀਨਿਆਂ ਦਾ ਬੱਚਾ ਮਾਈਕ੍ਰੋਵੇਵ ’ਚ ਮ੍ਰਿਤਕ ਮਿਲਿਆ। ਇਹ ਜਾਣਕਾਰੀ ਇਥੇ ਪੁਲਸ ਨੇ ਦਿੱਤੀ। ਡਿਪਟੀ ਕਮਿਸ਼ਨਰ ਆਫ਼ ਪੁਲਸ (ਦੱਖਣੀ) ਬੀ. ਮੈਰੀ ਜੈਕਰ ਨੇ ਦੱਸਿਆ ਕਿ ਪੁਲਸ ਨੂੰ ਸ਼ਾਮ 5 ਵਜੇ ਹਸਪਤਾਲ ਤੋਂ ਸੂਚਨਾ ਮਿਲੀ ਕਿ ਮਾਈਕ੍ਰੋਵੇਵ ਓਵਨ ਅੰਦਰ ਦੋ ਮਹੀਨਿਆਂ ਦਾ ਬੱਚਾ ਮਰਿਆ ਪਾਇਆ ਗਿਆ ਹੈ।

ਇਹ ਵੀ ਪੜ੍ਹੋ : ਰਾਜ ਸਭਾ ’ਚ ਨਾਮਜ਼ਦਗੀਆਂ ਨੂੰ ਲੈ ਕੇ ਰਵਨੀਤ ਬਿੱਟੂ ਦਾ ਕੇਜਰੀਵਾਲ ’ਤੇ ਤਿੱਖਾ ਨਿਸ਼ਾਨਾ

ਉਨ੍ਹਾਂ ਦੱਸਿਆ ਕਿ ਇਕ ਗੁਆਂਢੀ ਨੇ ਬੱਚੇ ਨੂੰ ਓਵਨ ਦੇ ਅੰਦਰ ਦੇਖਿਆ। ਜੈਕਰ ਨੇ ਕਿਹਾ ਕਿ ਘਟਨਾ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ।


author

Manoj

Content Editor

Related News