ਦਿੱਲੀ ਵਿਧਾਨ ਸਭਾ ਤੋਂ ਮੁਅੱਤਲ ਭਾਜਪਾ ਦੇ 7 ਵਿਧਾਇਕਾਂ ਦੀ ਪਟੀਸ਼ਨ ''ਤੇ ਅੱਜ ਹਾਈਕੋਰਟ ''ਚ ਹੋਵੇਗੀ ਸੁਣਵਾਈ
Wednesday, Feb 21, 2024 - 04:08 AM (IST)
ਨਵੀਂ ਦਿੱਲੀ - ਦਿੱਲੀ ਹਾਈ ਕੋਰਟ ਅੱਜ ਦਿੱਲੀ ਵਿਧਾਨ ਸਭਾ ਦੇ ਬਜਟ ਸੈਸ਼ਨ ਲਈ ਮੁਅੱਤਲ ਕੀਤੇ ਗਏ ਭਾਜਪਾ ਵਿਧਾਇਕਾਂ ਦੀ ਪਟੀਸ਼ਨ 'ਤੇ ਸੁਣਵਾਈ ਕਰੇਗਾ। ਜਸਟਿਸ ਸੁਬਰਾਮਣੀਅਮ ਪ੍ਰਸਾਦ ਦੀ ਬੈਂਚ ਸੁਣਵਾਈ ਕਰੇਗੀ। ਇਸ ਮਾਮਲੇ 'ਤੇ ਹਾਈ ਕੋਰਟ ਨੇ 19 ਜਨਵਰੀ ਨੂੰ ਵੀ ਸੁਣਵਾਈ ਕੀਤੀ ਸੀ। ਇਨ੍ਹਾਂ ਵਿਧਾਇਕਾਂ ਵੱਲੋਂ ਵਕੀਲ ਜਯੰਤ ਮਹਿਤਾ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਤੁਸੀਂ ਕਿਸੇ ਨੂੰ ਵੀ ਅਣਮਿੱਥੇ ਸਮੇਂ ਲਈ ਮੁਅੱਤਲ ਨਹੀਂ ਰੱਖ ਸਕਦੇ।
ਇਹ ਵੀ ਪੜ੍ਹੋ - ਕਾਟਨ ਕੈਂਡੀ ਨਾਲ ਹੁੰਦੈ ਕੈਂਸਰ ਦਾ ਖ਼ਤਰਾ, ਤਾਮਿਲਨਾਡੂ ਸਰਕਾਰ ਨੇ ਲਗਾਈ ਪਾਬੰਦੀ
ਜਯੰਤ ਮਹਿਤਾ ਨੇ ਕਿਹਾ ਸੀ ਕਿ ਪਹਿਲੀ ਘਟਨਾ 'ਤੇ ਇਕ ਵਿਧਾਇਕ ਨੂੰ ਵੱਧ ਤੋਂ ਵੱਧ ਤਿੰਨ ਦਿਨ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਅਤੇ ਦੂਜੇ ਮੌਕੇ 'ਤੇ ਸੱਤ ਦਿਨ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਇਸ ਮਾਮਲੇ ਵਿੱਚ ਇਨ੍ਹਾਂ ਵਿਧਾਇਕਾਂ ਲਈ ਇਹ ਪਹਿਲੀ ਸਜ਼ਾ ਹੈ, ਇਸ ਲਈ ਇਨ੍ਹਾਂ ਨੂੰ ਤਿੰਨ ਦਿਨਾਂ ਤੋਂ ਵੱਧ ਸਜ਼ਾ ਨਹੀਂ ਦਿੱਤੀ ਜਾ ਸਕਦੀ। ਦਰਅਸਲ, 15 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਵਿੱਚ ਉਪ ਰਾਜਪਾਲ ਵੀਕੇ ਸਕਸੈਨਾ ਦੇ ਸੰਬੋਧਨ ਦੌਰਾਨ ਕਥਿਤ ਤੌਰ 'ਤੇ ਰੁਕਾਵਟ ਪੈਦਾ ਕਰਨ ਦੇ ਦੋਸ਼ ਵਿੱਚ ਸੱਤ ਭਾਜਪਾ ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ - ਕਿਸਾਨ ਅੰਦੋਲਨ ਦੌਰਾਨ ਦੋ ਸ਼ੱਕੀ ਡਰਾਇਵਰਾਂ ਖ਼ਿਲਾਫ਼ ਮਾਮਲਾ ਦਰਜ, ਅੰਬਾਲਾ ਪੁਲਸ ਨੇ ਜਾਰੀ ਕੀਤੀ ਤਸਵੀਰ
'ਆਪ' ਵਿਧਾਇਕ ਦਲੀਪ ਪਾਂਡੇ ਨੇ ਵਿਧਾਨ ਸਭਾ 'ਚ ਸੱਤ ਵਿਧਾਇਕਾਂ ਨੂੰ ਮੁਅੱਤਲ ਕਰਨ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਪਾਸ ਕਰ ਦਿੱਤਾ ਗਿਆ। ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮਨਿਵਾਸ ਗੋਇਲ ਨੇ ਵਿਧਾਇਕਾਂ ਵੱਲੋਂ ਰੋਕੇ ਜਾਣ ਦਾ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਸੌਂਪ ਦਿੱਤਾ ਹੈ। ਜਿਨ੍ਹਾਂ ਸੱਤ ਵਿਧਾਇਕਾਂ ਨੂੰ ਮੁਅੱਤਲ ਕੀਤਾ ਗਿਆ ਹੈ, ਉਨ੍ਹਾਂ ਵਿੱਚ ਮੋਹਨ ਸਿੰਘ ਬਿਸ਼ਟ, ਅਜੈ ਮਹਾਵਰ, ਓਪੀ ਸ਼ਰਮਾ, ਅਭੈ ਵਰਮਾ, ਅਨਿਲ ਵਾਜਪਾਈ, ਜਤਿੰਦਰ ਮਹਾਜਨ ਅਤੇ ਵਿਜੇਂਦਰ ਗੁਪਤਾ ਸ਼ਾਮਲ ਹਨ।
ਇਹ ਵੀ ਪੜ੍ਹੋ - ਦੂਜੀ ਵਾਰ ਮਾਤਾ-ਪਿਤਾ ਬਣੇ ਵਿਰਾਟ-ਅਨੁਸ਼ਕਾ, ਅਦਾਕਾਰਾ ਨੇ ਪੁੱਤਰ ਨੂੰ ਦਿੱਤਾ ਜਨਮ, ਜਾਣੋ ਕੀ ਰੱਖਿਆ ਨਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e