ਚਾਰਾ ਘਪਲਾ: ਲਾਲੂ ਯਾਦਵ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਟਲੀ, 22 ਅਪ੍ਰੈਲ ਨੂੰ ਹੋਵੇਗਾ ਫੈਸਲਾ

04/08/2022 2:12:19 PM

ਰਾਂਚੀ– ਚਾਰਾ ਘਪਲੇ ਮਾਮਲੇ ’ਚ ਸਜਾ ਕੱਟ ਰਹੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਟਲ ਗਈ ਹੈ। ਪਿਛਲੇ ਹਫਤੇ ਵੀ ਜੱਜ ਦੇ ਮੌਜੂਦ ਨਾ ਹੋਣ ਕਾਰਨ ਮਾਮਲੇ ਦੀ ਸੁਣਵਾਈ ਨਹੀਂ ਹੋ ਸਕੀ ਸੀ।

ਲਾਲੂ ਪ੍ਰਸਾਦ ਯਾਦਵ ਦੇ ਜ਼ਮਾਨਤ ਦੇ ਮਾਮਲੇ ਦੀ ਸੁਣਵਾਈ ਝਾਰਖੰਡ ਹਾਈ ਕੋਰਟ ਦੇ ਜੱਜ ਅਪਰੇਸ਼ ਕੁਮਾਰ ਸਿੰਘ ਦੀ ਅਦਾਲਤ ’ਚ ਸ਼ੁੱਕਰਵਾਰ ਹੋਵੇਗੀ। ਜੱਜ ਸਿੰਘ ਦੀ ਬੈਂਚ ਸਾਹਮਣੇ ਸੁਣਵਾਈ ਲਈ ਇਹ ਮਾਮਲਾ ਸ਼ੁੱਕਰਵਾਰ ਲਈ ਸੂਚੀਬੱਧ ਹੈ। ਪਹਿਲੀ ਅਪ੍ਰੈਲ ਨੂੰ ਜੱਜ ਦੇ ਅਦਾਲਤ ’ਚ ਨਾ ਬੈਠਣ ਕਾਰਨ ਲਾਲੂ ਦੀ ਜ਼ਮਾਨਤ ’ਤੇ ਸੁਣਵਾਈ ਨਹੀਂ ਹੋ ਸਕੀ ਸੀ ਅਤੇ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਸੀ। ਲਾਲੂ ਦੇ ਵਕੀਲ ਦੇਵਰਸ਼ੀ ਮੰਡਲ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਇਸ ਮਾਮਲੇ ’ਚ ਬਹਿਰ ਹੋਣ ਦੀ ਪੂਰੀ ਸੰਭਾਵਨਾ ਹੈ, ਜਿਸ ਨਾਲ ਲਾਲੂ ਪ੍ਰਸਾਦ ਦੇ ਚਾਰਾ ਘਪਲੇ ਦੇ ਡੋਰੰਡਾ ਖਜ਼ਾਨਾ ਮਾਮਲੇ ’ਚ ਵੀ ਜ਼ਮਾਨਤ ’ਤੇ ਰਿਹਾਅ ਹੋਣ ਦੀ ਸੰਭਾਵਨਾ ਹੈ। 

ਇਸ ਮਾਮਲੇ ’ਚ ਲਾਲੂ ਪ੍ਰਸਾਦ ਯਾਦਵ ਨੂੰ 21 ਫਰਵਰੀ ਨੂੰ ਸਜਾ ਸੁਣਾਈ ਗਈ ਸੀ। ਜ਼ਮਾਨਤ ਪਟੀਸ਼ਨ ’ਤੇ 11 ਮਰਚ ਨੂੰ ਵੀ ਸੁਣਵਾਈ ਨਹੀਂ ਹੋ ਸਕੀ ਸੀ ਕਿਉਂਕਿ ਉਸ ਤਾਰੀਖ ’ਤੇ ਅਦਾਲਤ ਨੇ ਇਸ ਮਾਮਲੇ ’ਚ ਸੀ.ਬੀ.ਆਈ. ਅਦਾਲਤ ਨੂੰ ਰਿਕਾਰਡ ਮੰਗਾਉਣ ਦਾ ਆਦੇਸ਼ ਦਿੱਤਾ ਸੀ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਸੀ.ਬੀ.ਆਈ. ਅਦਾਲਤ ਦੇ ਆਦੇਸ਼ ਖਿਲਾਫ ਝਾਰਖੰਡ ਹਾਈ ਕੋਰਟ ’ਚ 24 ਫਰਵਰੀ ਨੂੰ ਅਪੀਲ ਦਾਇਰ ਕੀਤੀ ਸੀ।ਆਪਣੀ ਅਪਲੀ ਦੇ ਨਾਲ ਹੀ ਲਾਲੂ ਯਾਦਵ ਨੇ ਜ਼ਮਾਨਤ ਲਈ ਵੀ ਅਰਜ਼ੀ ਦਿੱਤੀ ਸੀ, ਜਿਸ ’ਤੇ 4 ਮਾਰਚ ਨੂੰ ਸੁਣਵਾਈ ਹੋਈ ਸੀ ਪਰ ਅਦਾਲਤ ਨੇ ਪਟੀਸ਼ਨ ’ਚ ਖਾਮੀਆਂ ਨੂੰ ਠੀਕ ਕਰਨ ਦਾ ਨਿਰਦੇਸ਼ ਦਿੰਦੇ ਹੋਏ ਇਸਦੀ ਸੁਣਵਾਈ 11 ਮਾਰਚ ਨੂੰ ਤੈਅ ਕੀਤੀ ਸੀ। ਲਾਲੂ ਯਾਦਵ ਦੀ ਜ਼ਮਾਨਤ ਪਟੀਸ਼ਨ ’ਚ ਵਧਦੀ ਉਮਰ ਅਤੇ 17 ਪ੍ਰਕਾਰ ਦੀਆਂ ਬੀਮਾਰੀਆਂ ਹੋਣ ਦਾ ਹਵਾਲਾ ਦਿੱਤਾ ਗਿਆ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਇਸ ਮਾਮਲੇ ’ਚ ਸਜਾ ਦੀ ਅੱਧੀ ਮਿਆਦ ਜੇਲ੍ਹ ’ਚ ਪਹਿਲਾਂ ਹੀ ਪੂਰੀ ਕਰ ਲਈ ਹੈ। ਇਸ ਆਧਾਰ ’ਤੇ ਉਨ੍ਹਾਂ ਨੂੰ ਜ਼ਮਾਨਤ ਦੀ ਸੁਵਿਧਾ ਮਿਲਣੀ ਚਾਹੀਦੀ ਹੈ।


Rakesh

Content Editor

Related News