ਭ੍ਰਿਸ਼ਟਾਚਾਰ ਦੇ 6800 ਤੋਂ ਵੱਧ ਮਾਮਲਿਆਂ ਦੀ ਸੁਣਵਾਈ ਅਦਾਲਤ ''ਚ ਪੈਂਡਿੰਗ

Monday, Aug 21, 2023 - 04:37 PM (IST)

ਭ੍ਰਿਸ਼ਟਾਚਾਰ ਦੇ 6800 ਤੋਂ ਵੱਧ ਮਾਮਲਿਆਂ ਦੀ ਸੁਣਵਾਈ ਅਦਾਲਤ ''ਚ ਪੈਂਡਿੰਗ

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਭ੍ਰਿਸ਼ਟਾਚਾਰ ਦੇ ਜਿਹੜੇ ਮਾਮਲਿਆਂ ਦੀ ਜਾਂਚ ਕੀਤੀ ਹੈ, ਉਨ੍ਹਾਂ 'ਚੋਂ ਘੱਟੋ-ਘੱਟ 6,841 ਮਾਮਲੇ ਵੱਖ-ਵੱਖ ਅਦਾਲਤਾਂ 'ਚ ਪੈਂਡਿੰਗ ਹਨ। ਇੰਨਾ ਹੀ ਨਹੀਂ, 313 ਮਾਮਲੇ ਤਾਂ 20 ਸਾਲ ਤੋਂ ਵੱਧ ਸਮੇਂ ਤੋਂ ਪੈਂਡਿੰਗ ਹਨ। ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ.ਵੀ.ਸੀ.) ਦੀ ਨਵੀਂ ਸਾਲਾਨਾ ਰਿਪੋਰਟ 'ਚ ਇਹ ਅੰਕੜੇ ਸਾਹਮਣੇ ਆਏ ਹਨ। ਰਿਪੋਰਟ 'ਚ ਇਹ ਵੀ ਕਿਹਾ ਗਿਆ, 31 ਦਸੰਬਰ 2022 ਤੱਕ ਕੁੱਲ ਮਾਮਲਿਆਂ 'ਚੋਂ 2039 ਤਾਂ 10 ਤੋਂ 20 ਸਾਲ, 2,324 ਮਾਮਲੇ 5 ਤੋਂ 10 ਸਾਲ, 842 ਮਾਮਲੇ ਤਿੰਨ ਤੋਂ 5 ਸਾਲ ਤੋਂ ਪੈਂਡਿੰਗ ਚੱਲ ਰਹੇ ਹਨ। ਉੱਥੇ ਹੀ 1,323 ਮਾਮਲੇ 3 ਸਾਲ ਤੋਂ ਘੱਟ ਸਮੇਂ ਤੋਂ ਪੈਂਡਿੰਗ ਚੱਲ ਰਹੇ ਹਨ। 

ਇਹ ਵੀ ਪੜ੍ਹੋ : ਸੁਪਰੀਮ ਕੋਰਟ ਵੱਲੋਂ ਰੇਪ ਪੀੜਤਾ ਨੂੰ ਗਰਭਪਾਤ ਦੀ ਮਨਜ਼ੂਰੀ, ਸੂਬਾ ਸਰਕਾਰ ਨੂੰ ਦਿੱਤੇ ਇਹ ਆਦੇਸ਼

ਰਿਪੋਰਟ 'ਚ ਕਿਹਾ ਗਿਆ,''ਕਮਿਸ਼ਨ ਨੇ ਵੱਖ-ਵੱਖ ਅਦਾਲਤਾਂ 'ਚ ਵੱਡੀ ਗਿਣਤੀ 'ਚ ਪੈਂਡਿੰਗ ਮਾਮਲਿਆਂ 'ਤੇ ਗੌਰ ਕੀਤਾ। ਇਹ ਪਾਇਆ ਗਿਆ ਕਿ 31 ਦਸੰਬਰ 2022 ਤੱਕ 6,841 ਮਾਮਲਿਆਂ ਦੀ ਸੁਣਵਾਈ ਪੈਂਡਿੰਗ ਸੀ, ਜਿਨ੍ਹਾਂ 'ਚੋਂ 313 ਮਾਮਲੇ 20 ਸਾਲਾਂ ਤੋਂ ਵੱਧ ਸਮੇਂ ਤੋਂ (ਸੁਣਵਾਈ ਲਈ) ਪੈਂਡਿੰਗ ਹਨ।'' ਇਨ੍ਹਾਂ ਤੋਂ ਇਲਾਵਾ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਕੁੱਲ 12,408 ਅਪੀਲ ਅਤੇ ਸਮੀਖਿਆ ਪਟੀਸ਼ਨਾਂ ਹਾਈ ਕੋਰਟਾਂ ਅਤੇ ਸੁਪਰੀਮ ਕੋਰਟ 'ਚ ਪੈਂਡਿੰਗ ਹਨ, ਜਿਨ੍ਹਾਂ 'ਚੋਂ 417 ਮਾਮਲੇ 20 ਸਾਲਾਂ ਤੋਂ ਵੱਧ ਸਮੇਂ ਤੋਂ ਪੈਂਡਿੰਗ ਹਨ। ਇਸ ਦੇ ਨਾਲ ਹੀ ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ 692 ਮਾਮਲੇ ਜਾਂਚ ਲਈ ਸੀ.ਬੀ.ਆਈ. ਕੋਲ ਪੈਂਡਿੰਗ ਪਏ ਹਨ, ਜਿਨ੍ਹਾਂ 'ਚੋਂ 42 ਮਾਮਲੇ 5 ਸਾਲ ਤੋਂ ਵੱਧ ਸਮੇਂ ਤੋਂ ਪੈਂਡਿੰਗ ਹਨ। ਆਮ ਤੌਰ 'ਤੇ ਮਾਮਲਾ ਦਰਜ ਹੋਣ ਦੇ ਇਕ ਸਾਲ ਦੇ ਅੰਦਰ ਸੀ.ਬੀ.ਆਈ. ਨੂੰ ਜਾਂਚ ਪੂਰੀ ਕਰਨੀ ਹੁੰਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News