ਫਰਜ਼ੀ ਅਸ਼ਟਾਮ ਮਾਮਲੇ ਦੀ ਸੁਣਵਾਈ ਭਲਕੇ
Friday, Dec 15, 2017 - 11:22 AM (IST)

ਪੁਣੇ— ਕਈ ਕਰੋੜ ਰੁਪਏ ਦੇ ਫਰਜ਼ੀ ਅਸ਼ਟਾਮ ਘਪਲੇ ਸਬੰਧੀ ਵਿਧਾਇਕ ਅਨਿਲ ਅਤੇ ਹੋਰਨਾਂ ਦੋਸ਼ੀਆਂ ਵਿਰੁੱਧ ਵਿਸ਼ੇਸ਼ ਅਦਾਲਤ ਵਿਚ 16 ਦਸੰਬਰ ਨੂੰ ਸੁਣਵਾਈ ਹੋਵੇਗੀ। ਇਸ ਮਾਮਲੇ ਦੇ ਦੋਸ਼ੀ ਅਬਦੁੱਲ ਕਰੀਮ ਤੇਲਗੀ ਦੀ ਕੁਝ ਸਮਾਂ ਪਹਿਲਾਂ ਬੈਂਗਲੁਰੂ ਵਿਚ ਮੌਤ ਹੋ ਗਈ ਸੀ। ਤੇਲਗੀ ਦੀ ਪਤਨੀ ਸ਼ਾਹਿਦਾ, ਭਰਾ ਆਜ਼ਿਮ, ਭਤੀਜਾ ਪ੍ਰਵੇਜ਼ ਅਤੇ ਉਸ ਸਮੇਂ ਦੇ ਸੀਨੀਅਰ ਪੁਲਸ ਅਧਿਕਾਰੀਆਂ ਸਮੇਤ 18 ਦੋਸ਼ੀਆਂ ਵਿਰੁੱਧ ਮੁਕੱਦਮਾ ਅਜੇ ਵੀ ਚੱਲ ਰਿਹਾ ਹੈ।