ਅਮਿਤ ਸ਼ਾਹ ''ਤੇ ਰਾਹੁਲ ਗਾਂਧੀ ਦੀ ਗਲਤ ਟਿੱਪਣੀ ਦੇ ਮਾਮਲੇ ''ਚ ਸੁਣਵਾਈ ਟਲੀ
Saturday, Jan 06, 2024 - 02:40 PM (IST)
ਸੁਲਤਾਨਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਦੀ ਸੰਸਦ ਮੈਂਬਰ-ਵਿਧਾਇਕ ਅਦਾਲਤ ਨੇ ਸ਼ਨੀਵਾਰ ਨੂੰ ਵਕੀਲਾਂ ਦੇ ਕੰਮ ਦੇ ਬਾਈਕਾਟ ਕਾਰਨ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਗਲਤ ਟਿੱਪਣੀ ਕਰਨ ਦੇ ਮਾਮਲੇ 'ਚ ਅਗਲੇ ਸੁਣਵਾਈ 18 ਜਨਵਰੀ ਲਈ ਤੈਅ ਕਰ ਦਿੱਤੀ। ਸੁਲਤਾਨਪੁਰ ਦੀ ਸੰਸਦ ਮੈਂਬਰ-ਵਿਧਾਇਕ ਅਦਾਲਤ ਨੇ ਸ਼ਾਹ 'ਤੇ 5 ਸਾਲ ਪਹਿਲਾਂ ਗਲਤ ਟਿੱਪਣੀ ਕਰਨ ਦੇ ਮਾਮਲੇ 'ਚ ਰਾਹੁਲ ਨੂੰ 6 ਜਨਵਰੀ ਨੂੰ ਤਲਬ ਹੋਣ ਦਾ ਸੰਮਨ ਜਾਰੀ ਕੀਤਾ ਸੀ। ਅੱਜ ਯਾਨੀ ਸ਼ਨੀਵਾਰ ਇਸ ਮਾਮਲੇ 'ਚ ਸੁਣਵਾਈ ਹੋਣੀ ਸੀ ਪਰ ਵਕੀਲਾਂ ਵਲੋਂ ਕੰਮ ਦਾ ਬਾਈਕਾਟ ਕਰਨ ਕਾਰਨ ਹੁਣ ਅਗਲੀ ਸੁਣਵਾਈ 18 ਜਨਵਰੀ ਨੂੰ ਹੋਵੇਗੀ।
ਇਹ ਵੀ ਪੜ੍ਹੋ : ਠੰਡ ਕਾਰਨ ਸਕੂਲਾਂ 'ਚ ਮੁੜ ਛੁੱਟੀਆਂ ਦਾ ਐਲਾਨ, ਇਸ ਤਾਰੀਖ਼ ਤੱਕ ਰਹਿਣਗੇ ਬੰਦ
ਪਟੀਸ਼ਨਕਰਤਾ ਦੇ ਐਡਵੋਕੇਟ ਸੰਤੋਸ਼ ਪਾਂਡੇ ਨੇ ਦੱਸਿਆ ਕਿ ਅਦਾਲਤ ਕੰਪਲੈਕਸ 'ਚ ਜੂਨੀਅਰ ਐਡਵੋਕੇਟਾਂ ਦੀ ਕਾਨੂੰਨੀ ਕਾਰਜਸ਼ਾਲਾ ਹੋਣ ਕਾਰਨ ਵਕੀਲਾਂ ਵਲੋਂ ਕੰਮ ਦਾ ਬਾਈਕਾਟ ਕੀਤਾ ਜਾ ਰਿਹਾ ਸੀ, ਜਿਸ ਕਾਰਨ ਹੁਣ ਅਗਲੀ ਸੁਣਵਾਈ 18 ਜਨਵਰੀ ਨੂੰ ਹੋਵੇਗੀ। ਕੋਤਵਾਲੀ ਦੇਹਾਤ ਥਾਣਾ ਖੇਤਰ ਦੇ ਹਨੂੰਮਾਨਗੰਜ ਵਾਸੀ ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਵਿਜੇ ਮਿਸ਼ਰਾ ਨੇ ਰਾਹੁਲ ਖ਼ਿਲਾਫ਼ 4 ਅਗਸਤ 2018 ਨੂੰ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ। ਮਿਸ਼ਰਾ ਨੇ ਦੋਸ਼ ਲਗਾਇਆ ਕਿ ਕਰਨਾਟਕ 'ਚ ਚੋਣ ਪ੍ਰਚਾਰ ਦੌਰਾਨ ਰਾਹੁਲ ਗਾਂਧੀ ਨੇ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਗਲਤ ਟਿੱਪਣੀ ਕੀਤੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8