ਈ-ਸਿਗਰਟ ਵੇਚਣ ’ਤੇ 15 ਵੈੱਬਸਾਈਟਾਂ ਨੂੰ ਸਿਹਤ ਮੰਤਰਾਲਾ ਦਾ ਨੋਟਿਸ
Wednesday, Jul 19, 2023 - 12:17 PM (IST)

ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਸਿਹਤ ਮੰਤਰਾਲਾ ਨੇ ਈ-ਸਿਗਰਟ ਵੇਚਣ ਸਬੰਧੀ 15 ਵੈੱਬਸਾਈਟਾਂ ਨੂੰ ਨੋਟਿਸ ਭੇਜਿਆ ਹੈ ਅਤੇ ਉਨ੍ਹਾਂ ਨੂੰ ਇਸ ਉਤਪਾਦ ਦੀ ਵਿਕਰੀ ਅਤੇ ਵਿਗਿਆਪਨ ਰੋਕਣ ਦਾ ਨਿਰਦੇਸ਼ ਦਿੱਤਾ ਹੈ।
ਸੂਤਰਾਂ ਨੇ ਦੱਸਿਆ ਕਿ 6 ਹੋਰ ਵੈੱਬਸਾਈਟਾਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੰਤਰਾਲਾ ਸੋਸ਼ਲ ਮੀਡੀਆ ’ਤੇ ਈ-ਸਿਗਰਟ ਦੀ ਵਿਕਰੀ ਅਤੇ ਇਸ਼ਤਿਹਾਰਾਂ ’ਤੇ ਵੀ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਉਨ੍ਹਾਂ ਨੂੰ ਨੋਟਿਸ ਵੀ ਦਿੱਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ– ChatGPT ਬਣਿਆ ਫਿਟਨੈੱਸ ਟ੍ਰੇਨਰ, ਇਸਦੀ ਮਦਦ ਨਾਲ ਵਿਅਕਤੀ ਨੇ ਘਟਾਇਆ 11 ਕਿੱਲੋ ਭਾਰ
ਇਕ ਅਧਿਕਾਰਤ ਸੂਤਰ ਨੇ ਕਿਹਾ ਕਿ ਜੇਕਰ ਉਹ ਜਵਾਬ ਨਹੀਂ ਦਿੰਦੇ ਹਨ ਅਤੇ ਕਾਨੂੰਨ ਦੀ ਪਾਲਣਾ ਨਹੀਂ ਕਰਦੇ ਹਨ, ਤਾਂ ਸਿਹਤ ਮੰਤਰਾਲਾ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਨੂੰ ਕਾਰਵਾਈ ਲਈ ਪੱਤਰ ਲਿਖੇਗਾ। ਇਸ ਤਹਿਤ ਇਨ੍ਹਾਂ ਵੈੱਬਸਾਈਟਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਸਾਲ 2019 ਵਿਚ ਇਲੈਕਟ੍ਰਾਨਿਕ ਸਿਗਰਟ ਪਾਬੰਦੀ (ਉਤਪਾਦਨ, ਨਿਰਮਾਣ, ਬਰਾਮਦ, ਦਰਾਮਦ, ਆਵਾਜਾਈ, ਵਿਕਰੀ, ਵੰਡ, ਸਟੋਰੇਜ ਅਤੇ ਇਸ਼ਤਿਹਾਰ) ਐਕਟ ਲਾਗੂ ਹੋਇਆ ਸੀ।
ਇਹ ਵੀ ਪੜ੍ਹੋ– 1.3 ਕਰੋੜ ਰੁਪਏ 'ਚ ਵਿਕਿਆ ਸਭ ਤੋਂ ਪੁਰਾਣਾ iPhone, ਜਾਣੋ ਇਸਦੀ ਖਾਸੀਅਤ
ਇਨ੍ਹਾਂ ਵੈੱਬਸਾਈਟਾਂ ਨੂੰ ਭੇਜੇ ਗਏ ਸਿਹਤ ਮੰਤਰਾਲਾ ਦੇ ਨੋਟਿਸ ਵਿਚ ਕਿਹਾ ਗਿਆ ਹੈ ਕਿ ਅਸੀਂ ਪਾਇਆ ਹੈ ਕਿ ਈ-ਸਿਗਰਟ ਦੀ ਨਾਜਾਇਜ਼ ਵਿਕਰੀ ਅਤੇ ਆਨਲਾਈਨ ਇਸਤਿਹਾਰਾਂ ਨਾਲ ਜੁੜੀਆਂ ਸੂਚਨਾਵਾਂ ਤੁਹਾਡੇ ਪਲੇਟਫਾਰਮ ’ਤੇ ਪ੍ਰਦਰਸ਼ਿਤ, ਪ੍ਰਕਾਸ਼ਤ, ਪ੍ਰਸਾਰਿਤ ਅਤੇ ਸਾਂਝੀ ਕੀਤੀਆਂ ਜਾ ਰਹੀਆਂ ਹਨ ਜੋ ਇਲੈਟ੍ਰਾਨਿਕ ਸਿਗਰਟ ਪਾਬੰਦੀ ਐਕਟ ਦੀ ਧਾਰਾ 4 ਦੇ ਤਹਿਤ ਗੈਰ-ਕਾਨੂੰਨੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8