ਕੋਰੋਨਾ ਨੂੰ ਮਾਤ ਦੇਣ ਵਾਲੇ ਮਰੀਜ਼ਾਂ ਦਾ ਵਧਿਆ ਅੰਕੜਾ: ਲਵ ਅਗਰਵਾਲ

Monday, May 11, 2020 - 06:41 PM (IST)

ਨਵੀਂ ਦਿੱਲੀ-ਸਿਹਤ ਵਿਭਾਗ ਨੇ ਕੋਰੋਨਾਵਾਇਰਸ 'ਤੇ ਦੇਸ਼ ਦਾ ਹੈਲਥ ਬੁਲੇਟਿਨ ਜਾਰੀ ਕੀਤਾ ਹੈ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਹੈ ਕਿ ਦੇਸ਼ਭਰ 'ਚ ਇਨਫੈਕਟਡ ਮਾਮਲਿਆਂ ਦੀ ਕੁੱਲ ਗਿਣਤੀ 67152 ਹੈ, ਜਿਨ੍ਹਾਂ 'ਚੋਂ 20917 ਲੋਕ ਠੀਕ ਹੋ ਚੁੱਕੇ ਹਨ ਜਦਕਿ 44029 ਮਾਮਲੇ ਸਰਗਰਮ ਹਨ।

PunjabKesari

ਲਵ ਅਗਰਵਾਲ ਨੇ ਦੱਸਿਆ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਦੇ 4213 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 1559 ਲੋਕ ਠੀਕ ਵੀ ਹੋ ਚੁੱਕੇ ਹਨ। ਇਸ ਦਾ ਮਤਲਬ ਰਿਕਵਰੀ ਰੇਟ ਹੁਣ 31.15 ਫੀਸਦੀ ਹੋ ਚੁੱਕਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਡਿਸਚਾਰਜ ਨੀਤੀ ਨੂੰ ਬਦਲ ਦਿੱਤਾ ਗਿਆ ਹੈ ਕਿਉਂਕਿ ਕਈ ਦੇਸ਼ਾਂ ਨੇ ਆਪਣੀ ਨੀਤੀ 'ਚ ਟੈਸਟ ਆਧਾਰਿਤ ਰਣਨੀਤੀ ਅਤੇ ਸਮਾਂ ਆਧਾਰਿਤ ਰਣਨੀਤੀ 'ਚ ਬਦਲਾਅ ਕੀਤੇ ਹਨ। ਅਸੀਂ ਵੀ ਇਸ ਆਧਾਰ 'ਤੇ ਬਦਲਾਅ ਕੀਤੇ ਹਨ।

ਇਸ ਦੇ ਨਾਲ ਹੀ ਗ੍ਰਹਿ ਮੰਤਰਾਲੇ ਨੇ ਸੂਬਾ ਸਰਕਾਰਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਹਾਲਤ 'ਚ ਪ੍ਰਵਾਸੀ ਮਜ਼ਦੂਰ ਸੜਕ ਅਤੇ ਰੇਲਵੇ ਪਟੜੀ ਦਾ ਸਾਹਰਾ ਨਾ ਲੈਣ। ਕੇਂਦਰੀ ਗ੍ਰਹਿ ਮੰਤਰਾਲੇ ਦੀ ਸੰਯੁਕਤ ਸਕੱਤਰ ਸਲਿਲਾ ਸ਼੍ਰੀਵਾਸਤਵ ਨੇ ਦੱਸਿਆ ਹੈ ਕਿ ਪ੍ਰਵਾਸੀ ਮਜ਼ਦੂਰਾਂ ਦੇ ਲਈ ਚਲਾਈਆਂ ਗਈਆਂ ਵਿਸ਼ੇਸ ਟ੍ਰੇਨਾਂ ਰਾਹੀਂ 5 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਉਨ੍ਹਾਂ ਦੇ ਸੂਬਿਆਂ ਤੱਕ ਪਹੁੰਚਾਇਆ ਜਾ ਚੁੱਕਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਤੱਕ 468 ਵਿਸ਼ੇਸ਼ ਟ੍ਰੇਨਾਂ ਚੱਲੀਆਂ ਹਨ, ਜਿਸ 'ਚ ਕੱਲ 10 ਮਈ ਨੂੰ 101 ਟ੍ਰੇਨਾਂ ਚੱਲੀਆਂ ਸੀ।


Iqbalkaur

Content Editor

Related News