ਸਿਹਤ ਮੰਤਰੀ ਹਰਸ਼ਵਰਧਨ ਨੇ ਦੱਸਿਆ ਕਿ ਕਦੋਂ ਮਿਲੇਗੀ ਕੋਰੋਨਾ ਦੀ ਦੇਸੀ ਦਵਾਈ

Friday, Aug 21, 2020 - 06:43 PM (IST)

ਨਵੀਂ ਦਿੱਲੀ — ਇਸ ਸਾਲ ਦੇ ਆਖਿਰ ਤੱਕ ਭਾਰਤ ਕੋਰੋਨਾ ਵਾਇਰਸ ਦੀ ਦਵਾਈ ਹਾਸਲ ਕਰ ਲਵੇਗਾ। ਭਾਰਤ ਦੇਸ਼ 'ਚ ਬਣੀ ਅਤੇ ਟ੍ਰਾਇਲ ਦੇ ਦੌਰ ਵਿਚੋਂ ਲੰਘ ਰਹੀ ਦੋਵੇਂ ਕੋਰੋਨਾ ਦਵਾਈਆਂ ਇਸ ਸਾਲ ਦੇ ਆਖਿਰ ਤੱਕ ਉਪਲਬਧ ਹੋ ਸਕਦੀਆਂ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ਵਰਧਨ ਦਾ ਇਹ ਦਾਅਵਾ ਕੀਤਾ ਹੈ। ਇਕ ਅੰਗਰੇਜ਼ੀ ਅਖਬਾਰ ਨੂੰ ਦਿੱਤੀ ਇਕ ਇੰਟਰਵਿਊ ਵਿਚ ਉਨ੍ਹਾਂ ਨੇ ਕਿਹਾ ਕਿ ਭਾਰਤ ਬਾਇਓਟੈਕ ਦੀ ਬਣਾਈ ਦਵਾਈ 'Covaxin' ਸਾਲ ਦੇ ਅੰਤ ਤਕ ਉਪਲਬਧ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ 2021 ਦੀ ਪਹਿਲੀ ਤਿਮਾਹੀ ਵਿਚ ਟੀਕੇ ਦੀ ਵਰਤੋਂ ਕਰਨ ਲਈ ਤਿਆਰ ਹੋ ਸਕਦੇ ਹਾਂ।

ਭਾਰਤ ਵਿਚ ਤਿੰਨ ਤਰ੍ਹਾਂ ਦੇ ਟੀਕਿਆਂ 'ਤੇ ਹੋ ਰਿਹਾ ਹੈ ਕੰਮ

ਸਿਹਤ ਮੰਤਰੀ ਅਨੁਸਾਰ ਟੀਕੇ ਦੇ ਟ੍ਰਾਇਲ ਵੱਲ ਦੁਨੀਆ ਭਰ ਦੇ ਦੇਸ਼ ਦੇਖ ਰਹੇ ਹਨ। ਦੇਸੀ ਟੀਕਿਆਂ ਦਾ ਟਰਾਇਲ ਸਾਲ ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਉਦੋਂ ਤੱਕ ਅਸੀਂ ਜਾਣ ਲਵਾਂਗੇ ਕਿ ਇਹ ਟੀਕੇ ਕਿੰਨੇ ਪ੍ਰਭਾਵਸ਼ਾਲੀ ਹਨ। ਹਰਸ਼ ਵਰਧਨ ਨੇ ਕਿਹਾ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਪਹਿਲਾਂ ਤੋਂ ਹੀ ਆਕਸਫੋਰਡ ਯੂਨੀਵਰਸਿਟੀ ਦੀ ਦਵਾਈ ਦਾ ਉਤਪਾਦਨ ਕਰ ਰਿਹਾ ਹੈ ਤਾਂ ਜੋ ਦਵਾਈ ਦਾ ਬਾਜ਼ਾਰ ਤੱਕ ਪਹੁੰਚਣ ਦਾ ਸਮਾਂ ਘੱਟ ਹੋ ਸਕੇ। ਉਸਨੇ ਦੱਸਿਆ ਕਿ ਬਾਜ਼ਾਰ ਵਿਚ ਬਾਕੀ ਦੋ ਟੀਕੇ ਬਣਾਉਣ ਅਤੇ ਜਾਰੀ ਕਰਨ ਵਿਚ ਘੱਟੋ-ਘੱਟ ਇਕ ਮਹੀਨੇ ਦਾ ਹੋਰ ਸਮਾਂ ਲੱਗ ਸਕਦਾ ਹੈ। ਇਸ ਲਈ ਉਮੀਦ ਕਰਦੇ ਹਾਂ ਕਿ ਟੀਕਾ ਸਾਲ ਦੇ ਅੰਤ ਤੱਕ ਉਪਲਬਧ ਹੋ ਜਾਵੇਗਾ।

ਇਹ ਵੀ ਦੇਖੋ : ਕੋਰੋਨਾ ਆਫ਼ਤ 'ਚ ਬੇਰੁਜ਼ਗਾਰ ਕਾਮਿਆਂ ਲਈ ਵੱਡਾ ਐਲਾਨ: ਸਰਕਾਰ ਦੇਵੇਗੀ 3 ਮਹੀਨਿਆਂ ਦੀ ਅੱਧੀ ਤਨਖ਼ਾਹ

ਤਿੰਨ ਟੀਕਿਆਂ ਲਈ ਨਵੀਨਤਮ ਅਪਡੇਟ

ਆਕਸਫੋਰਡ ਟੀਕਾ: ਸੀਰਮ ਇੰਸਟੀਚਿਊਟ ਨੇ ਕਿਹਾ ਹੈ ਕਿ ਉਸਨੇ ਭਾਰਤ ਵਿਚ ਮਨੁੱਖੀ ਟ੍ਰਾਇਲਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਐਸਟਰਾਜ਼ੇਨੇਕ ਦੀ ਇਹ ਦਵਾਈ ਸਾਲ ਦੇ ਅੰਤ ਤੱਕ ਉਪਲਬਧ ਹੋਣ ਦੀ ਉਮੀਦ ਹੈ।
ਕੋਵੈਕਸਿਨ: ਹੈਦਰਾਬਾਦ ਦੀ ਭਾਰਤ ਬਾਇਓਟੈਕ ਦੀ ਇਸ ਦਵਾਈ ਦਾ ਟ੍ਰਾਇਲ ਵੀ ਦੋ ਹਫਤੇ ਪਹਿਲਾਂ ਸ਼ੁਰੂ ਹੋਇਆ ਹੈ। ਇਹ ਵੀ ਸਾਲ ਦੇ ਅੰਤ ਤੱਕ ਤਿਆਰ ਹੋ ਸਕਦੀ ਹੈ।
ਜਾਇਕੋਵ- ਡੀ : ਜਾਇਡਸ ਕੈਡਿਲਾ ਨੇ ਵੀ ਮਨੁੱਖਾਂ ਉੱਤੇ ਦਵਾਈ ਦਾ ਕਲੀਨਿਕਲ ਟ੍ਰਾਇਲ ਸ਼ੁਰੂ ਕੀਤਾ ਹੈ। ਟ੍ਰਾਇਲ ਕੁਝ ਮਹੀਨਿਆਂ ਵਿਚ ਪੂਰਾ ਹੋ ਸਕਦਾ ਹੈ।

ਇਹ ਵੀ ਦੇਖੋ : ਕੋਰੋਨਾ ਆਫ਼ਤ 'ਚ ਵੀ ਮਿਹਰਬਾਨ ਹੋਈ ਇਹ ਕੰਪਨੀ, ਹਰ ਕਾਮੇ 'ਤੇ ਖ਼ਰਚ ਕਰੇਗੀ 40 ਹਜ਼ਾਰ ਰੁਪਏ

ਦਵਾਈ ਹਾਸਲ ਕਰਨ ਲਈ ਯੋਜਨਾ ਕੀ ਹੈ?

ਸਿਹਤ ਮੰਤਰੀ ਅਨੁਸਾਰ ਮੰਤਰਾਲਾ ਦਵਾਈ ਹਾਸਲ ਕਰਨ ਲਈ ਯੋਜਨਾ ਤਿਆਰ ਕਰ ਰਿਹਾ ਹੈ। ਹਰਸ਼ਵਰਧਨ ਨੇ ਕਿਹਾ ਕਿ ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਦਵਾਈ ਉਤਪਾਦਕ ਹੈ। ਉਹ ਦੁਨੀਆ ਦੇ ਦੋ ਤਿਹਾਈ ਟੀਕੇ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਦਾ ਹੈ। ਉਨ੍ਹਾਂ ਕਿਹਾ ਕਿ ਆਈ.ਸੀ.ਐਮ.ਆਰ. ਅਤੇ ਭਾਰਤ ਬਾਇਓਟੈਕ ਨੇ ਇੱਕ ਸਮਝੌਤੇ 'ਤੇ ਦਸਤਖਤ ਕੀਤੇ ਹਨ ਕਿ ਜੇਕਰ ਟੀਕਾ ਸਫਲ ਰਿਹਾ ਤਾਂ ਭਾਰਤ ਸਰਕਾਰ ਨੂੰ ਸਸਤੀਆਂ ਦਰਾਂ 'ਤੇ ਟੀਕਾ ਮੁਹੱਈਆ ਕਰਵਾਉਣ ਵਿਚ ਪਹਿਲ ਦਿੱਤੀ ਜਾਵੇਗੀ। ਇਸੇ ਤਰ੍ਹਾਂ ਦੇ ਸਮਝੌਤੇ ਸੀਰਮ ਇੰਸਟੀਚਿਊਟ ਨਾਲ ਵੀ ਕੀਤੇ ਜਾ ਰਹੇ ਹਨ।

ਕਿਸ ਨੂੰ ਮਿਲੇਗਾ ਸਭ ਤੋਂ ਪਹਿਲਾਂ ਟੀਕਾ?

ਹਰਸ਼ਵਰਧਨ ਨੇ ਫਿਰ ਸਪੱਸ਼ਟ ਕੀਤਾ ਕਿ ਸਿਹਤ ਸੰਭਾਲ ਅਤੇ ਫਰੰਟਲਾਈਨ ਕਾਮੇ ਟੀਕਾ ਲਗਵਾਉਣ ਵਾਲੇ ਸਭ ਤੋਂ ਪਹਿਲਾਂ ਹੋਣਗੇ। ਇਸ ਤੋਂ ਬਾਅਦ ਬਜ਼ੁਰਗਾਂ ਅਤੇ ਗੰਭੀਰ ਬਿਮਾਰੀ ਵਾਲੇ ਮਰੀਜ਼ਾਂ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਪਲਬਧ ਖੁਰਾਕਾਂ ਦੇ ਅਧਾਰ 'ਤੇ, ਸਾਰਿਆਂ ਨੂੰ ਟੀਕਾ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।

ਇਹ ਵੀ ਦੇਖੋ : ਸਿਰਫ 11 ਦਿਨਾਂ ਵਿਚ 4000 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋਇਆ ਸੋਨਾ, ਜਾਣੋ ਚਾਂਦੀ 'ਤੇ ਕੀ ਹੋਇਆ ਅਸਰ

 


Harinder Kaur

Content Editor

Related News