ਬਿ੍ਰਟੇਨ ’ਚ ਕੋਰੋਨਾ ਵਾਇਰਸ ਦਾ ਨਵਾਂ ਰੂਪ, ਹਰਸ਼ਵਰਧਨ ਬੋਲੇ- ਘਬਰਾਉਣ ਦੀ ਲੋੜ ਨਹੀਂ

Monday, Dec 21, 2020 - 02:10 PM (IST)

ਨਵੀਂ ਦਿੱਲੀ— ਬਿ੍ਰਟੇਨ ’ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਸਟ੍ਰੇਨ ਦੀ ਪਛਾਣ ਹੋਈ ਹੈ, ਜੋ ਕਿ ਕਾਫ਼ੀ ਖ਼ਤਰਨਾਕ ਹੈ। ਇਸ ਖ਼ਤਰੇ ਨੂੰ ਵੇਖਦੇ ਹੋਏ ਬਿ੍ਰਟੇਨ ’ਚ ਤਾਲਾਬੰਦੀ ਲਾ ਦਿੱਤੀ ਗਈ ਹੈ। ਕੋਰੋਨਾ ਦੇ ਇਸ ਨਵੇਂ ਰੂਪ ਕਾਰਨ ਭਾਰਤ ’ਚ ਵੀ ਹਲ-ਚਲ ਤੇਜ਼ ਹੋ ਗਈ ਹੈ। ਓਧਰ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਚੌਕਸ ਹੈ, ਘਬਰਾਉਣ ਦੀ ਲੋੜ ਨਹੀਂ ਹੈ। ਸਾਡੇ ਵਿਗਿਆਨਕ ਇਸ ’ਤੇ ਨਜ਼ਰ ਰੱਖ ਰਹੇ ਹਨ ਪਰ ਡਰ ਫੈਲਾਉਣ ਦੀ ਲੋੜ ਨਹੀਂ ਹੈ। 
ਦੱਸਣਯੋਗ ਹੈ ਕਿ ਬਿ੍ਰਟੇਨ ’ਚ ਕੋਰੋਨਾ ਦਾ ਨਵਾਂ ਸਟ੍ਰੇਨ  VUI-202012/01 ਮਿਲਿਆ ਹੈ, ਜਿਸ ਤੋਂ ਬਾਅਦ ਵਿਗਿਆਨ ਜਗਤ ’ਚ ਹਲ-ਚਲ ਤੇਜ਼ ਹੈ। ਬਿ੍ਰਟੇਨ ਨੇ ਵੀ ਆਪਣੇ ਇੱਥੇ ਸਖ਼ਤੀ ਨੂੰ ਵਧਾਇਆ ਹੈ। ਜਦਕਿ ਫਰਾਂਸ, ਜਰਮਨੀ, ਨੀਂਦਰਲੈਂਡ ਸਮੇਤ ਯੂਰਪ ਦੇ ਕਈ ਦੇਸ਼ਾਂ ਨੇ ਯੂ. ਕੇ. ਦੀਆਂ ਉਡਾਣਾਂ ’ਤੇ ਬੈਨ ਲਾ ਦਿੱਤਾ ਹੈ। ਓਧਰ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਵਲੋਂ ਕੋਰੋਨਾ ਦੇ ਇਸ ਨਵੇਂ ਸਟ੍ਰੇਨ ’ਤੇ ਅਧਿਐਨ ਕੀਤਾ ਜਾ ਰਿਹਾ ਹੈ। 

ਕੋਰੋਨਾ ਵਾਇਰਸ ਦੇ ਇਸ ਨਵੇਂ ਰੂਪ ਨੂੰ ਵੇਖਦਿਆਂ ਫਰਾਂਸ, ਜਰਮਨੀ, ਨੀਂਦਰਲੈਂਡ ਸਮੇਤ ਯੂਰਪ ਦੇ ਕਈ ਦੇਸ਼ਾਂ ਨੇ ਯੂ. ਕੇ. ਦੀਆਂ ਉਡਾਣਾਂ ’ਤੇ ਬੈਨ ਲਾ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਬਿ੍ਰਟੇਨ ’ਚ ਵਾਇਰਸ ਨੂੰ ਤੇਜ਼ੀ ਨਾਲ ਫੈਲਾਉਣ ਲਈ ਜ਼ਿੰਮੇਵਾਰ ਹੈ। ਬਿ੍ਰਟੇਨ ਦੀ ਸਰਕਾਰ ਵਲੋਂ ਵਾਇਰਸ ਦੇ ਨਵੇਂ ਸਟ੍ਰੇਨ ਨੂੰ ਕੰਟਰੋਲ ਤੋਂ ਬਾਹਰ ਹੋਣ ਦੀ ਚਿਤਾਵਨੀ ਜਾਰੀ ਕਰਨ ਮਗਰੋਂ ਯੂਰਪ ਦੇ ਕਈ ਦੇਸ਼ਾਂ ਬਿ੍ਰਟੇਨ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਰੋਕ ਲਾ ਦਿੱਤੀ ਹੈ। 


Tanu

Content Editor

Related News