ਸਿਹਤ ਮਹਿਕਮੇ ਦੀ ਚਿਤਾਵਨੀ, ਤੰਬਾਕੂ ਉਤਪਾਦਾਂ ਦੀ ਵਰਤੋਂ ਨਾਲ ਕੋਰੋਨਾ ਵਾਇਰਸ ਫੈਲਣ ਦਾ ਖਤਰਾ ਵੱਧ

7/29/2020 2:39:53 PM

ਨਵੀਂ ਦਿੱਲੀ- ਕੇਂਦਰੀ ਸਿਹਤ ਮਹਿਕਮੇ ਨੇ ਚਿਤਾਵਨੀ ਦਿੱਤੀ ਹੈ ਕਿ ਤੰਬਾਕੂ ਉਤਪਾਦਾਂ ਦੀ ਵਰਤੋਂ ਨਾਲ ਸਾਹ ਸੰਬੰਧੀ ਇਨਫੈਕਸ਼ਨ ਵਧ ਸਕਦਾ ਹੈ ਅਤੇ ਅਜਿਹੇ ਲੋਕ ਕੋਰੋਨਾ ਦੀ ਲਪੇਟ 'ਚ ਆਉਣ ਦੇ ਲਿਹਾਜ ਨਾਲ ਸਭ ਤੋਂ ਵੱਧ ਸੰਵੇਦਨਸ਼ੀਲ ਹਨ। ਉਸ ਨੇ ਕਿਹਾ ਕਿ ਸਿਗਰਟਨੋਸ਼ੀ ਕਰਨ ਵਾਲੇ ਲੋਕਾਂ ਦੇ ਕੋਵਿਡ-19 ਦੀ ਲਪੇਟ 'ਚ ਆਉਣ ਦਾ ਖਤਰਾ ਵੱਧ ਹੈ, ਕਿਉਂਕਿ ਸਿਗਰਟਨੋਸ਼ੀ ਕਰਨ ਨਾਲ ਹੱਥ ਤੋਂ ਮੂੰਹ ਤੱਕ ਵਿਸ਼ਾਣੂੰ ਜਾਣ ਦਾ ਖਦਸ਼ਾ ਰਹਿੰਦਾ ਹੈ। ਮੰਤਰਾਲੇ ਨੇ 'ਕੋਵਿਡ-19 ਮਹਾਮਾਰੀ ਅਤੇ ਭਾਰਤ 'ਚ ਤੰਬਾਕੂ ਦੀ ਵਰਤੋਂ' ਵਿਸ਼ੇ 'ਤੇ ਆਪਣੇ ਦਸਤਾਵੇਜ਼ 'ਚ ਕਿਹਾ ਕਿ ਮਾਹਰਾਂ ਨੇ ਪੁਸ਼ਟੀ ਕੀਤੀ ਹੈ ਕਿ ਸਿਗਰਟਨੋਸ਼ੀ ਕਰਨ ਵਾਲਿਆਂ 'ਚ ਕੋਰੋਨਾ ਵਾਇਰਸ ਦੇ ਵੱਧ ਗੰਭੀਰ ਲੱਛਣ ਦਿੱਸਣ ਜਾਂ ਉਨ੍ਹਾਂ ਦੇ ਮਰਨ ਦਾ ਖਦਸ਼ਾ ਵੱਧ ਹੈ, ਕਿਉਂਕਿ ਇਹ ਸਭ ਤੋਂ ਪਹਿਲਾਂ ਫੇਫੜਿਆਂ 'ਤੇ ਹਮਲਾ ਕਰਦਾ ਹੈ। ਉਸ ਨੂੰ ਅਜਿਹੇ ਕਿਸੇ ਉਤਪਾਦ ਦਾ ਸੇਵਾ ਕਰਨ ਵਿਰੁੱਧ ਸਾਵਧਾਨ ਕੀਤਾ ਹੈ। ਉਸ ਨੇ ਚਿਤਾਵਨੀ ਦਿੱਤੀ ਕਿ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਕੋਵਿਡ-19 ਦੇ ਲਪੇਟ 'ਚ ਆਉਣ ਦਾ ਖਦਸ਼ਾ ਵੱਧ ਰਹਿੰਦਾ ਹੈ, ਕਿਉਂਕਿ ਸਿਗਰਟਨੋਸ਼ੀ ਕਰਨ ਦਾ ਮਤਲਬ ਹੈ ਕਿ ਉਂਗਲਾਂ ਬੁੱਲ੍ਹਾਂ ਦੇ ਸੰਪਰਕ 'ਚ ਆਉਂਦੀਆਂ ਹਨ, ਜਿਸ ਨਾਲ ਵਿਸ਼ਾਣੂੰ ਦੇ ਹੱਥ ਨਾਲ ਮੂੰਹ ਤੱਕ ਜਾਣ ਦਾ ਖਤਰਾ ਵੱਧ ਜਾਂਦਾ ਹੈ।

ਮਹਿਕਮੇ ਨੇ ਕਿਹਾ,''ਪਾਣੀ ਦੇ ਪਾਈ ਜਾਂ ਹੁੱਕਾ ਵਰਗੇ ਉਤਪਾਦਾਂ ਨੂੰ ਕਈ ਲੋਕ ਇਸਤੇਮਾਲ ਕਰਦੇ ਹਨ, ਜਿਸ ਨਾਲ ਕੋਵਿਡ-19 ਦੇ ਫੈਲਣ ਦਾ ਖਤਰਾ ਹੋ ਸਕਦਾ ਹੈ।'' ਤੰਬਾਕੂ ਉਤਪਾਦ ਚਾਰ ਮੁੱਖ ਗੈਰ ਸੰਚਾਰੀ ਬੀਮਾਰੀਆਂ ਦਿਲ ਦੀ ਬੀਮਾਰੀ, ਕੈਂਸਰ, ਫੇਫੜਿਆਂ ਦੀ ਬੀਮਾਰੀ ਅਤੇ ਸ਼ੂਗਰ ਦੇ ਰੋਗੀਆਂ ਲਈ ਵੱਡਾ ਖਤਰਾ ਹੈ, ਜਿਸ ਨਾਲ ਅਜਿਹੇ ਲੋਕਾਂ 'ਚ ਕੋਵਿਡ-19 ਦੀ ਲਪੇਟ 'ਚ ਆਉਣ ਨਾਲ ਗੰਭੀਰ ਲੱਛਣ ਦਿਖਾਈ ਦੇ ਸਕਦੇ ਹਨ। ਸਿਹਤ ਮਹਿਕਮੇ ਨੇ ਕਿਹਾ ਕਿ ਤੰਬਾਕੂ ਉਤਪਾਦਾਂ (ਖੈਨੀ, ਗੁਟਖਾ, ਪਾਨ, ਜਰਦਾ) ਚਬਾਉਣ ਤੋਂ ਬਾਅਦ ਥੁੱਕਣਾ ਪੈਂਦਾ ਹੈ। ਜਨਤਕ ਥਾਂਵਾਂ 'ਤੇ ਥੁੱਕਣ ਨਾਲ ਸਿਹਤ ਸੰਬੰਧੀ ਖਤਰਾ ਵਧਦਾ ਹੈ, ਖਾਸ ਤੌਰ 'ਤੇ ਕੋਵਿਡ-19, ਟੀਬੀ, ਸਵਾਈਨ ਫਲੂ, ਇੰਸੇਫੈਲਾਈਟਿਸ ਵਰਗੇ ਇਨਫੈਕਸ਼ਨ ਰੋਗ ਫੈਲਦੇ ਹਨ।


DIsha

Content Editor DIsha