ਹੈੱਡਫੋਨ ਲਗਾ ਕੇ ਗਾਣੇ ਸੁਣ ਰਿਹਾ ਸੀ ਤਾਮਿਲਨਾਡੂ ਦਾ ਯਾਤਰੀ, ਨਹੀਂ ਸੁਣ ਸਕਿਆ ਪਿਤਾ ਦੀ ਆਵਾਜ਼

Wednesday, May 09, 2018 - 04:02 PM (IST)

ਚੇਨਈ—ਜੰਮੂ ਕਸ਼ਮੀਰ 'ਚ ਪ੍ਰਦਰਸ਼ਨਕਾਰੀਆਂ ਦੀ ਪੱਥਰਬਾਜੀ ਦਾ ਸ਼ਿਕਾਰ ਹੋਏ 22 ਸਾਲਾ ਯਾਤਰੀ ਆਰ ਥਿਰੂਮਣੀ ਸੇਵਲਨ ਦੀ ਲਾਸ਼ ਅੱਜ ਚੇਨਈ ਪੁੱਜ ਗਈ ਹੈ। ਥਿਰੂਮਣੀ ਦੀ ਲਾਸ਼ ਨੂੰ ਮੰਗਲਵਾਰ ਨੂੰ ਇੰਡੀਗੋ ਏਅਰ ਲਾਈਨ ਦੀ ਫਲਾਇਟ ਤੋਂ ਦਿੱਲੀ ਲਿਜਾਇਆ ਗਿਆ ਸੀ। ਇਸ ਦੇ ਬਾਅਦ ਉਸ ਨੂੰ ਚੇਨਈ ਲਈ ਰਵਾਨਾ ਕੀਤਾ ਗਿਆ। ਮ੍ਰਿਤਕ ਦੇ ਪਿਤਾ ਰਾਜਾਵੀਲ ਨੇ ਦੱਸਿਆ ਕਿ ਉਸ ਨੇ ਘਟਨਾ ਦੇ ਸਮੇਂ ਹੈੱਡਫੋਨ ਲਗਾਏ ਹੋਏ ਸਨ। ਇਸ ਲਈ ਉਨ੍ਹਾਂ ਦੀ ਚੀਕ ਨਹੀਂ ਸੁਣ ਸਕਿਆ ਅਤੇ ਇਕ ਵੱਡਾ ਪੱਥਰ ਸਿੱਧਾ ਆ ਕੇ ਉਸ ਦੇ ਸਿਰ 'ਤੇ ਲੱਗ ਗਿਆ। ਰਾਜਾਵੀਲ ਨੇ ਦੱਸਿਆ ਕਿ ਯਾਤਰੀਆਂ ਨਾਲ ਭਰੀ ਬੱਸ ਜਦੋਂ ਸ਼੍ਰੀਨਗਰ-ਗੁਲਮਰਗ ਰੋਡ 'ਤੇ ਨਾਰਬਲ ਨੇੜੇ ਪੁੱਜੀ ਤਾਂ ਉਥੇ ਕੁਝ ਦੂਰੀ 'ਤੇ 30-40 ਲੋਕਾਂ ਦਾ ਇਕ ਗਰੁੱਪ ਖੜ੍ਹਾ ਦਿਖਾਈ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਦੇਖਕੇ ਸਾਨੂੰ ਸ਼ੱਕ ਹੋਇਆ ਫਿਰ ਅਚਾਨਕ ਤੋਂ ਉਹ ਲੋਕ ਬੱਸ 'ਤੇ ਪੱਥਰ ਸੁੱਟਣ ਲੱਗੇ। ਇਸ ਤੋਂ ਪਹਿਲੇ ਅਸੀਂ ਕੁਝ ਸਮਝ ਪਾਉਂਦੇ ਬੱਸ 'ਤੇ ਪੱਥਰਾਂ ਦੀ ਬਰਸਾਤ ਹੋਣ ਲੱਗੀ। 
ਤਾਮਿਲਨਾਡੂ ਵਾਸੀ ਰਾਜਾਵੀਲ ਨੇ ਦੱਸਿਆ ਕਿ ਪੱਥਰਬਾਜ਼ੀ ਹੁੰਦੀ ਦੇਖ ਕੁਝ ਯਾਤਰੀਆਂ ਨੇ ਸਾਰਿਆਂ ਨੂੰ ਹੇਠਾਂ ਝੁੱਕਣ ਲਈ ਕਿਹਾ ਪਰ ਥਿਰੂਮਣੀ ਨੇ ਹੈਡਫੋਨ ਲਗਾ ਰੱਖੇ ਸਨ, ਉਹ ਉਚੀ ਆਵਾਜ਼ 'ਚ ਗਾਣੇ ਸੁਣ ਰਿਹਾ ਸੀ, ਇਸ ਲਈ ਉਹ ਮੇਰੀ ਆਵਾਜ਼ ਨਹੀਂ ਸੁਣ ਸਕਿਆ।
ਉਨ੍ਹਾਂ ਨੇ ਕਿਹਾ ਕਿ ਗਾਣੇ ਸੁਣ ਰਹੇ ਬੇਟੇ ਨੇ ਆਵਾਜ਼ ਨਹੀਂ ਸੁਣੀ ਅਤੇ ਬਾਹਰ ਤੋਂ ਇਕ ਵੱਡਾ ਪੱਥਰ ਆਇਆ ਅਤੇ ਉਸ ਦੇ ਸਿਰ ਦੇ ਸੱਜੇ ਹਿੱਸੇ 'ਚ ਲੱਗਾ। ਸੱਟ ਇੰਨੀ ਗੰਭੀਰ ਸੀ ਕਿ ਸ਼ੇਰ-ਏ-ਕਸ਼ਮੀਰ ਹਸਪਤਾਲ ਦੇ ਡਾਕਟਰ ਉਸ ਨੂੰ ਨਹੀਂ ਬਚਾ ਸਕੇ। ਇਸ ਘਟਨਾ ਨਾਲ ਰਾਜਾਵੀਲ ਅਤੇ ਉਨ੍ਹਾਂ ਦੀ ਬੇਟੀ ਬਚ ਗਈ ਜਦਕਿ ਉਨ੍ਹਾਂ ਦੀ ਪਤਨੀ ਨੂੰ ਮਾਮੂਲੀ ਸੱਟਾਂ ਆਈਆਂ ਹਨ।


Related News