ਲਖਨਊ ''ਚ ਹੋਵੇਗਾ ਹੁਣ ਤੱਕ ਦਾ ਸਭ ਤੋਂ ਵੱਡਾ ਡਰੋਨ ਸ਼ੋਅ
Sunday, Dec 19, 2021 - 02:15 AM (IST)
ਲਖਨਊ - ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ‘ਆਜ਼ਾਦੀ ਦਾ ਅੰਮ੍ਰਿਤ ਮਹੋਤਸਵ’ ਮਨਾ ਰਹੀ ਸਰਕਾਰ ਸੋਮਵਾਰ ਦੀ ਸ਼ਾਮ ਲਖਨਊ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਡਰੋਨ ਸ਼ੋਅ ਦਾ ਪ੍ਰਬੰਧ ਕਰਨ ਜਾ ਰਹੀ ਹੈ। ਇਸ ਦੌਰਾਨ ਭਾਰਤ ਦੇ ਪਹਿਲੇ ਆਜ਼ਾਦੀ ਸੰਗਰਾਮ 1857 ਤੋਂ ਲੈ ਕੇ 1947 ਤੱਕ ਦੀ ਕਥਾ ਨੂੰ ਅਸਮਾਨ ਵਿੱਚ ਇਕੱਠੇ 500 ਡਰੋਨ ਦੇ ਜ਼ਰੀਏ ਸੰਗੀਤ, ਲੇਜ਼ਰ ਲਾਈਟ, ਕਲਾਬਾਜੀਆਂ ਦੁਆਰਾ ਪੇਸ਼ ਕੀਤਾ ਜਾਵੇਗਾ। ਉੱਤਰ ਪ੍ਰਦੇਸ਼ ਦੇ ਪ੍ਰਮੁੱਖ ਸਕੱਤਰ (ਸੈਰ ਅਤੇ ਸੰਸਕ੍ਰਿਤੀ) ਮੁਕੇਸ਼ ਕੁਮਾਰ ਮੇਸ਼ਰਾਮ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ - ਕਰਨਾਟਕ ਦੇ ਦੋ ਇੰਸਟੀਚਿਊਟ 'ਚ ਕੋਰੋਨਾ ਦਾ ਧਮਾਕਾ, 33 ਮਾਮਲੇ ਆਏ ਸਾਹਮਣੇ, ਪੰਜ ਓਮੀਕਰੋਨ ਪਾਜ਼ੇਟਿਵ
ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲਾ ਅਤੇ ਉੱਤਰ ਪ੍ਰਦੇਸ਼ ਦੇ ਸੈਰ ਅਤੇ ਸੱਭਿਆਚਾਰ ਵਿਭਾਗ ਦੀ ਸਾਂਝੀ ਅਗਵਾਈ ਹੇਠ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਮੌਕੇ ਦੇਸ਼ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਡਰੋਨ ਸ਼ੋਅ ਦਾ ਪ੍ਰਬੰਧ ਲਖਨਊ ਵਿੱਚ 1857 ਦੀ ਪਹਿਲੀ ਕ੍ਰਾਂਤੀ ਦੀ ਗਵਾਹ ਬਣੀ ਰੈਜ਼ੀਡੈਂਸੀ ਵਿੱਚ 20 ਦਸੰਬਰ ਨੂੰ ਸ਼ਾਮ ਸਾਢੇ ਪੰਜ ਵਜੇ ਤੋਂ ਕੀਤਾ ਜਾਵੇਗਾ। ਮੇਸ਼ਰਾਮ ਨੇ ਕਿਹਾ ਕਿ ਇਸ ਡਰੋਨ ਸ਼ੋਅ ਲਈ ਰੂਸ ਤੋਂ 500 ਡਰੋਨ ਅਤੇ ਡਰੋਨ ਇੰਜੀਨੀਅਰਾਂ ਦੀ ਵਿਸ਼ੇਸ਼ ਟੀਮ ਲਖਨਊ ਬੁਲਾਈ ਗਈ ਹੈ। ਇੱਕ ਦਿਨ ਪਹਿਲਾਂ 19 ਦਸੰਬਰ ਦੀ ਸ਼ਾਮ ਡਰੋਨ ਸ਼ੋਅ ਦਾ ਟ੍ਰਾਇਲ ਵੀ ਕੀਤਾ ਜਾਵੇਗਾ। 19 ਅਤੇ 20 ਦਸੰਬਰ ਦੋਨਾਂ ਦਿਨ ਇਸ ਪ੍ਰੋਗਰਾਮ ਲਈ ਸ਼ਾਮ 5.00 ਵਜੇ ਤੋਂ 7.00 ਵਜੇ ਤੱਕ ਰੈਜ਼ੀਡੈਂਸੀ ਵਿੱਚ ਸਾਰੇ ਲੋਕਾਂ ਲਈ ਪ੍ਰਵੇਸ਼ ਨਿ: ਸ਼ੁਲਕ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ 2020 ਵਿੱਚ ਮੁੰਬਈ ਵਿੱਚ 250 ਡਰੋਨ ਦਾ ਅਤੇ ਪ੍ਰਯਾਗਰਾਜ ਕੁੰਭ ਵਿੱਚ 100 ਡਰੋਨ ਨਾਲ ਪ੍ਰਦਰਸ਼ਨ ਕੀਤਾ ਗਿਆ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।