ਸਜ਼ਾ ਸਬੰਧੀ ਲੇਖਾਂ ਨੂੰ ਹਟਾਉਣ ਦੀ ਬੇਨਤੀ ਵਾਲੀ ਪਟੀਸ਼ਨ ’ਤੇ HC ਨੇ ਕੇਂਦਰ, ਗੂਗਲ, ਟਵਿਟਰ ਤੋਂ ਮੰਗਿਆ ਜਵਾਬ

Friday, Nov 12, 2021 - 10:56 AM (IST)

ਸਜ਼ਾ ਸਬੰਧੀ ਲੇਖਾਂ ਨੂੰ ਹਟਾਉਣ ਦੀ ਬੇਨਤੀ ਵਾਲੀ ਪਟੀਸ਼ਨ ’ਤੇ HC ਨੇ ਕੇਂਦਰ, ਗੂਗਲ, ਟਵਿਟਰ ਤੋਂ ਮੰਗਿਆ ਜਵਾਬ

ਨਵੀਂ ਦਿੱਲੀ, (ਭਾਸ਼ਾ)– ਦਿੱਲੀ ਹਾਈਕੋਰਟ ਨੇ ਵੀਰਵਾਰ ਨੂੰ ਇਕ ਵਿਅਕਤੀ ਦੀ ਪਟੀਸ਼ਨ ’ਤੇ ਕੇਂਦਰ, ਗੂਗਲ, ਟਵਿਟਰ ਅਤੇ 2 ਮੀਡੀਆ ਘਰਾਣਿਆਂ ਤੋਂ ਜਵਾਬ ਮੰਗਿਆ, ਜਿਸ ’ਚ ਵਿਦੇਸ਼ ’ਚ ਧੋਖਾਦੇਹੀ ਅਤੇ ਧਮਕਾਉਣ ਦੇ ਮਾਮਲੇ ’ਚ ਉਸ ਦੀ ਸਜ਼ਾ ਨਾਲ ਸਬੰਧਤ ਕੁਝ ਲੇਖਾਂ ਨੂੰ ਇੰਟਰਨੈੱਟ ਤੋਂ ਹਟਾਉਣ ਦੀ ਬੇਨਤੀ ਕੀਤੀ ਗਈ ਹੈ। ਪਟੀਸ਼ਨਕਰਤਾ ਨੇ ਨਿੱਜਤਾ ਦੇ ਆਧਾਰ ’ਤੇ ਇਨ੍ਹਾਂ ਲੇਖਾਂ ਨੂੰ ਹਟਾਉਣ ਦੀ ਅਪੀਲ ਕੀਤੀ ਹੈ।

ਜਸਟਿਸ ਰੇਖਾ ਪੱਲੀ ਦੀ ਸਿੰਗਲ ਬੈਂਚ ਨੇ ਇਸ ਪਟੀਸ਼ਨ ’ਤੇ ਸੂਚਨਾ ਅਤੇ ਸੰਚਾਰ ਮੰਤਰਾਲਾ, ਗੂਗਲ ਐੱਲ. ਐੱਲ. ਸੀ., ਟਵਿਟਰ ਅਤੇ 2 ਮੀਡੀਆ ਘਰਾਣਿਆਂ ਨੂੰ ਨੋਟਿਸ ਜਾਰੀ ਕੀਤੇ। ਇਨ੍ਹਾਂ ਸਾਰਿਆਂ ਨੂੰ 13 ਦਸੰਬਰ ਤੋਂ ਪਹਿਲਾਂ ਨੋਟਿਸ ਦਾ ਜਵਾਬ ਦੇਣਾ ਹੈ। ਇਸ ਮਾਮਲੇ ’ਚ ਹੁਣ 13 ਦਸੰਬਰ ਨੂੰ ਸੁਣਵਾਈ ਹੋਵੇਗੀ ਜਦੋਂ ਇਸ ਤਰ੍ਹਾਂ ਦੀਆਂ ਹੋਰ ਪਟੀਸ਼ਨਾਂ ਵੀ ਸੂਚੀਬੱਧ ਹਨ। ਪਟੀਸ਼ਨਕਰਤਾ ਨੇ ਕਿਹਾ ਕਿ ਉਸ ਨੂੰ ਲੀਸੈਸਟਰ ਕ੍ਰਾਊਨ ਅਦਾਲਤ ਵਲੋਂ ਧੋਖਾਦੇਹੀ ਅਤੇ ਧਮਕਾਉਣ ਦੇ ਮਾਮਲੇ ’ਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸ ਨੂੰ 9 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਸੀ।


author

Rakesh

Content Editor

Related News